ਗੀਤਾ ਦੱਤ (ਜਨਮ ਵੇਲੇ ਗੀਤਾ ਘੋਸ਼ ਰਾਏ ਚੌਧਰੀ: 23 ਨਵੰਬਰ 1930 - 20 ਜੁਲਾਈ 1972) ਭਾਰਤ ਦੀ ਵੰਡ ਤੋਂ ਪਹਿਲਾਂ ਫਰੀਦਪੁਰ ਵਿਚ ਪੈਦਾ ਹੋਈ ਇਕ ਪ੍ਰਸਿੱਧ ਭਾਰਤੀ ਗਾਇਕਾ ਸੀ। ਉਸਨੇ ਹਿੰਦੀ ਸਿਨੇਮਾ ਵਿੱਚ ਇੱਕ ਪਲੇਬੈਕ ਗਾਇਕ ਦੇ ਰੂਪ ਵਿੱਚ ਵਿਸ਼ੇਸ਼ ਪ੍ਰਸਿੱਧੀ ਪਾਈਉਸਨੇ

ਗੀਤਾ ਦੱਤ গীতা দত্ত
Portrait of Indian playback singer Geeta Dutt.jpg
ਜਨਮਗੀਤਾ ਘੋਸ਼ ਰਾਇ ਚੌਧਰੀ

(1930-11-23)23 ਨਵੰਬਰ 1930
ਫਰੀਦਪੁਰ,ਬੰਗਾਲ  ਪ੍ਰੈਸੀਡੈਂਸੀ, ਬ੍ਰਿਟਿਸ਼ ਇੰਡੀਆ (ਹੁਣ ਬੰਗਲਾਦੇਸ਼)
ਮੌਤ20 ਜੁਲਾਈ  1972(1972-07-20) (ਉਮਰ  41)
ਬੰਬਈ,ਭਾਰਤ
ਪੇਸ਼ਾਗੀਤਕਾਰ
ਸਰਗਰਮੀ ਦੇ ਸਾਲ1946–1971
ਸਾਥੀਗੁਰੂ ਦੱਤ(1953–1964; ਉਸਦੀ ਮੌਤ); 3 ਬੱਚੇ
ਫਿਲਮ ਅਤੇ ਗੈਰ ਫਿਲਮ ਦੋਨੋਂ ਵਿਧਾਵਾਂ ਵਿਚ ਕਈ ਆਧੁਨਿਕ ਬੰਗਾਲੀ ਗਾਣੇ ਵੀ ਗਾਏ।

ਸ਼ੁਰੂ ਦਾ ਜੀਵਨਸੋਧੋ

ਗੀਤਾ ਘੋਸ਼ ਰਾਏ ਚੌਧੁਰੀ ਦਾ ਜਨਮ, ਇਡੀਲਪੁਰ ਨਾਮਕ ਇਕ ਪਿੰਡ ਦੇ ਇਕ ਅਮੀਰ ਜ਼ਿਮੀਂਦਾਰ ਪਰਿਵਾਰ  ਹੋਇਆ, ਜੋ ਵਰਤਮਾਨ ਸਮੇਂ ਬੰਗਲਾਦੇਸ਼ ਦੇ ਸ਼ਰੀਅਤਪੁਰ ਜ਼ਿਲੇ ਦੇ ਗੋਸਾਇਰਹਾਟ ਉਪਜਿਲ੍ਹੇ ਵਿੱਚ ਹੈ, ਪਹਿਲਾਂ ਬੰਗਾਲ, ਬ੍ਰਿਟਿਸ਼ ਇੰਡੀਆ ਦੇ ਫਰੀਦਪੁਰ ਜ਼ਿਲ੍ਹੇ ਦੇ ਅਧੀਨ ਸੀਉਸ ਦਾ ਪਰਿਵਾਰ ਸ਼ੁਰੂ ਚਾਲੀਵਿਆਂ ਵਿਚ ਆਪਣੀਆਂ ਜਮੀਨਾਂ ਅਤੇ ਸੰਪਤੀਆਂ ਪਿੱਛੇ ਛੱਡ ਕੇ ਕਲਕੱਤਾ ਅਤੇ ਅਸਾਮ ਚਲੇ ਗਿਆ1942 ਵਿੱਚ, ਉਸਦੇ ਮਾਤਾ-ਪਿਤਾ ਬੰਬਈ ਵਿੱਚ ਇੱਕ ਅਪਾਰਟਮੈਂਟ ਵਿੱਚ ਰਹਿਣ ਲੱਗੇ।  ਗੀਤਾ ਉਦੋਂ ਬਾਰਾਂ ਸਾਲ ਦੀ ਸੀ ਅਤੇ ਉਸਨੇ ਬੰਗਾਲੀ ਹਾਈ ਸਕੂਲ ਵਿਚ ਆਪਣੀ ਪੜ੍ਹਾਈ ਜਾਰੀ ਰੱਖੀ।

ਕੈਰੀਅਰਸੋਧੋ

ਕੇ. ਹਨੂੰਮਾਨ ਪ੍ਰਸਾਦ ਨੇ ਗੀਤਾ ਨੂੰ ਆਪਣੇ ਸਰਪ੍ਰਸਤੀ ਹੇਠ ਲਿਆ ਅਤੇ ਗਾਣਿਆਂ ਵਿਚ ਉਸ ਨੂੰ ਸਿੱਖਿਅਤ ਅਤੇ ਤਿਆਰ ਕੀਤਾ ਅਤੇ ਬਾਅਦ ਵਿਚ ਉਸ ਨੂੰ ਫਿਲਮਾਂ ਲਈ ਗਾਉਣ ਵਿਚ ਲਾ ਦਿੱਤਾ।  1946 ਵਿਚ, ਉਸ ਨੂੰ ਮਿਥਿਹਾਸਕ ਫ਼ਿਲਮ ਭਗਤ ਪ੍ਰਹਿਲਾਦ ਵਿਚ ਗਾਉਣ ਦਾ ਪਹਿਲਾ ਮੌਕਾ ਮਿਲਿਆ। ਇਸ ਫ਼ਿਲਮ ਦੇ ਲਈ ਪ੍ਰਸਾਦ ਸੰਗੀਤ ਨਿਰਦੇਸ਼ਕ ਸਨਉਸਨੂੰ ਕੁਝ ਗੀਤਾਂ ਲਈ ਗਾਇਨ ਲਈ ਕੇਵਲ ਦੋ ਲਾਈਨਾਂ ਦਿੱਤੀਆਂ ਸਨ।

1947 ਵਿਚ, ਉਸ ਨੂੰ ਦੋ ਭਾਈ ਦੇ ਨਾਲ ਬਰੇਕ ਮਿਲ ਗਿਆਦੋ ਭਾਈ ਦਾ ਸੰਗੀਤ "ਮੇਰੇ ਸੁੰਦਰ ਸਪਨਾ ਬੀਤੀ ਗਯਾ" ਨਾਲ ਹਿੱਟ ਹੋ ਗਿਆ।  ਗੀਤਾ ਰਾਏ ਦੀ ਤਾਜੀ ਅਤੇ ਸੁਰੀਲੀ ਆਵਾਜ਼ ਇਸ ਢੰਗ ਨਾਲ ਜ਼ਿੰਦਾਦਿਲੀ ਅਤੇ ਵਲਵਲਿਆਂ ਨੂੰ ਮਿਲੀ ਕਿ, "ਬੰਗਾਲੀ ਲਹਿਜੇ" ਦੇ ਬਾਵਜੂਦ, ਇਹ ਗਾਣਾ ਹਜ਼ਾਰਾਂ ਸੰਗੀਤ ਪ੍ਰੇਮੀਆਂ ਦੇ ਮਨਾਂ ਨੂੰ ਟੁੰਬ ਗਿਆ। ਲੋਕਾਂ ਨੇ ਪਿਆਰ ਨਾਲ ਉਸਨੂੰ  "ਬੰਗਾਲ ਕਾ ਜੱਦੂ" ਨਾਮ ਨਾਲ ਪੁਕਾਰਨਾ ਸ਼ੁਰੂ ਕਰ ਦਿੱਤਾਉਸੇ ਹੀ ਫ਼ਿਲਮ ਵਿੱਚ ਉਸਨੇ ਮਨ ਨੂੰ ਧੂਹ ਪਾਉਣ ਵਾਲਾ "ਯਾਦ ਕਰੋਗੇ, ਯਾਦ ਕਰੋਗੇ, ਇੱਕ ਦਿਿਨ ਹਮਕੋ ਯਾਦ ਕਰੋਗੇ", ਗਾਇਆਇਹ ਇਕ ਅੱਲ੍ਹੜ ਉਮਰ ਬੱਚੇ ਲਈ ਅਜਿਹੀ ਪਰਿਪੱਕਤਾ ਦੇ ਨਾਲ ਗਾਉਣਾ  ਕਮਾਲ ਹੀ ਸੀ[1]

ਹਵਾਲੇਸੋਧੋ

  1. "Geeta Dutt – The Skylark Who Sang From The Heart". Learning and Creativity. 20 July 2014. Retrieved 22 July 2014.