ਗੁਰਚਰਨ ਸਿੰਘ ਭੀਖੀ
ਪੰਜਾਬੀ ਕਵੀ
ਸਰਦਾਰ ਗੁਰਚਰਨ ਸਿੰਘ ਭੀਖੀ (1935 - 18 ਜੁਲਾਈ,1988) ਪੰਜਾਬੀ ਦੇ ਕਵੀ ਸੀ।
ਜੀਵਨੀ
ਸੋਧੋਗੁਰਚਰਨ ਸਿੰਘ ਦਾ ਜਨਮ ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ ਵਿੱਚ) ਦੇ ਸ਼ੇਖੁਪੁਰਾ ਜ਼ਿਲ੍ਹਾ ਦੇ ਪਿੰਡ ਭੀਖੀ ਵਿੱਚ ਹੋਇਆ ਸੀ। ਉਸ ਦੇ ਪਿਤਾ ਗਿਆਨੀ ਲਾਭ ਸਿੰਘ ਭੀਖੀ ਇੱਕ ਆਜ਼ਾਦੀ ਘੁਲਾਟੀਆ ਅਤੇ ਸਿੱਖ ਧਰਮ ਦਾ ਪ੍ਰਚਾਰਕ ਸੀ। 1947 ਦੀ ਵੰਡ ਤੋਂ ਬਾਅਦ ਉਹ ਆਪਣੇ ਪਿਤਾ ਅਤੇ ਮਾਤਾ ਕੇਸਰ ਕੌਰ ਦੇ ਨਾਲ ਲੁਧਿਆਣਾ, ਪੰਜਾਬ ਵਿੱਚ ਸੈਟਲ ਹੋ ਗਏ। ਉਸ ਨੇ ਚੁੰਗੀ ਪੋਸਟ, ਲੁਧਿਆਣਾ ਵਿਖੇ ਇੱਕ ਅਫ਼ਸਰ ਦੇ ਤੌਰ ’ਤੇ ਕੰਮ ਕੀਤਾ।
ਪੁਸਤਕਾਂ
ਸੋਧੋ- ਅਣਖਾਂ ਦੇ ਰਾਖੇ
- ਪਵਿਤਰ ਰੂਹਾਂ
- ਸਚ ਦੇ ਵਣਜਾਰੇ
- ਤੀਰਾਂ ਦੀ ਛਾਵੇਂ
ਹਵਾਲੇ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Gurcharan Singh Bhikhi ਨਾਲ ਸਬੰਧਤ ਮੀਡੀਆ ਹੈ।