ਗੁਰਚਰਨ ਸਿੰਘ (ਚਿੱਤਰਕਾਰ)
ਗੁਰਚਰਨ ਸਿੰਘ ਇੱਕ ਭਾਰਤੀ ਚਿੱਤਰਕਾਰ ਹੈ, ਜੋ ਆਪਣੀਆਂ ਪ੍ਰਤੀਕਮਈ ਪੇਂਟਿੰਗਾਂ ਲਈ ਜਾਣਿਆ ਜਾਂਦਾ ਹੈ। [1] ਉਸਦਾ ਜਨਮ 1949 ਵਿੱਚ ਪਟਿਆਲਾ, ਭਾਰਤ ਦੇ ਪੰਜਾਬ ਰਾਜ ਵਿੱਚ ਹੋਇਆ ਸੀ ਅਤੇ ਉਸਨੇ ਸਰਕਾਰੀ ਕਾਲਜ ਆਫ਼ ਆਰਟਸ ਐਂਡ ਕਰਾਫਟ, ਚੰਡੀਗੜ੍ਹ ਵਿੱਚ ਪੜ੍ਹਾਈ ਕੀਤੀ ਸੀ। [2] ਉਸ ਦੀਆਂ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਸੋਲੋ ਅਤੇ ਗਰੁੱਪ ਪ੍ਰਦਰਸ਼ਨੀਆਂ ਲੱਗ ਚੁੱਕੀਆਂ ਹਨ ਅਤੇ ਉਸ ਦੀਆਂ ਰਚਨਾਵਾਂ ਨੂੰ 1984 ਵਿੱਚ ਟੋਕੀਓ ਵਿੱਚ ਇੰਟਰਨੈਸ਼ਨਲ ਬਿਏਨੇਲ, 1986 ਵਿੱਚ ਸਿਓਲ ਵਿੱਚ ਸਮਕਾਲੀ ਕਲਾ ਪ੍ਰਦਰਸ਼ਨ ਅਤੇ 1988 ਵਿੱਚ ਲੰਡਨ ਵਿੱਚ ਸਮਕਾਲੀ ਕਲਾ ਦੇ ਤਿਉਹਾਰ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। [2] ਲਲਿਤ ਕਲਾ ਅਕਾਦਮੀ, ਨਵੀਂ ਦਿੱਲੀ, ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ, ਨਵੀਂ ਦਿੱਲੀ ਅਤੇ ਇੰਡੀਆ ਹਾਊਸ, ਪੈਰਿਸ ਨੇ ਆਪਣੇ ਅਹਾਤੇ 'ਤੇ ਉਸਦੀਆਂ ਪੇਂਟਿੰਗਾਂ ਦੀ ਨਮਾਇਸ਼ ਲਾ ਰੱਖੀ ਹੈ। [3] ਰੈੱਡ ਲਾਈਟ ਇਨ ਬਲੈਕ ਐਂਡ ਵ੍ਹਾਈਟ ਅਤੇ ਲੇਸ ਮਿਜ਼ਰੇਬਲਜ਼ ਉਸ ਦੀਆਂ ਦੋ ਪ੍ਰਸਿੱਧ ਰਚਨਾਵਾਂ ਹਨ। [4]
ਗੁਰਚਰਨ ਸਿੰਘ | |
---|---|
ਜਨਮ | 1949 |
ਪੇਸ਼ਾ | ਚਿੱਤਰਕਾਰ |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Profile of Gurcharan Singh". The Arts Trust. 2015. Archived from the original on ਮਾਰਚ 30, 2016. Retrieved October 10, 2015.
- ↑ 2.0 2.1 "Biography from Christie's Mumbai". Ask Art. 2015. Retrieved October 10, 2015.
- ↑ "Gurcharan Singh". Archer Art Gallery. 2015. Retrieved October 10, 2015.
- ↑ "Saffronart profile". Saffronart. 2015. Retrieved October 10, 2015.