ਗੁਰਦਿਆਲ ਰੌਸ਼ਨ

ਪੰਜਾਬੀ ਗ਼ਜ਼ਲਗੋ

ਗੁਰਦਿਆਲ ਰੌਸ਼ਨ (ਜਨਮ 1 ਸਤੰਬਰ 1955) ਪੰਜਾਬੀ ਗ਼ਜ਼ਲਗੋ ਹੈ। ਜਿਸਨੇ ਗ਼ਜ਼ਲਾਂ ਦੇ ਨਾਲ ਨਾਲ਼ ਸਾਹਿਤਕ ਗੀਤਾਂ ਤੇ ਬਾਲ ਕਵਿਤਾ ਦੀ ਵੀ ਸਿਰਜਣਾ ਕੀਤੀ ਹੈ।[1]

ਗੁਰਦਿਆਲ ਰੌਸ਼ਨ
ਗੁਰਦਿਆਲ ਰੌਸ਼ਨ
ਗੁਰਦਿਆਲ ਰੌਸ਼ਨ
ਜਨਮ(1955-09-01)1 ਸਤੰਬਰ 1955
ਪਿੰਡ ਲੜੋਆ ਜ਼ਿਲ੍ਹਾ ਨਵਾਂ ਸ਼ਹਿਰ, ਪੰਜਾਬ (ਭਾਰਤ)
ਭਾਸ਼ਾਪੰਜਾਬੀ
ਕਾਲ1980 –
ਸ਼ੈਲੀਗ਼ਜ਼ਲ, ਗੀਤ

ਜ਼ਿੰਦਗੀ ਤੇ ਰਚਨਾਵਾਂ

ਸੋਧੋ

ਗੁਰਦਿਆਲ ਰੌਸ਼ਨ ਦਾ ਜਨਮ 1 ਸਤੰਬਰ 1955 ਪਿੰਡ ਲੜੋਆ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਹੋਇਆ। ਪ੍ਰਾਇਮਰੀ ਸਿਖਿਆ ਆਪਣੇ ਪਿੰਡ ਦੇ ਸਕੂਲ ਤੋਂ ਲਈ ਅਤ੍ਵੇ ਹਾਈ ਸਕੂਲ ਦੀ ਸਿੱਖਿਆ ਪਬਲਿਕ ਹਾਈ ਸਕੂਲ, ਮੁਕੰਦਰਪੁਰ (ਜਿਲਾ ਨਵਾਂ ਸ਼ਹਿਰ) ਤੋਂ ਅਤੇ ਆਰਟ ਐਂਡ ਕਰਾਫਟ ਡਿਪਲੋਮਾ- ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ, ਫਗਵਾੜਾ ਤੋਂ ਕੀਤਾ। ਬੀ ਏ ਦੀ ਪੜ੍ਹਾਈ ਪ੍ਰਾਈਵੇਟ ਪੜ੍ਹ ਕੇ ਪੂਰੀ ਕੀਤੀ।

ਗੁਰਦਿਆਲ ਰੌਸ਼ਨ ਨੇ ਉਸਤਾਦ ਗ਼ਜ਼ਲਗੋ ਦੀਪਕ ਜੈਤੋਈ ਕੋਲ਼ੋਂ ਗ਼ਜ਼ਲ ਦੇ ਵਿਧਾ ਵਿਧਾਨ ਦੀ ਸਿੱਖਿਆ ਲਈ ਅਤੇ ਅੱਜ ਕੱਲ੍ਹ ਉਹ “ਦੀਪਕ ਗ਼ਜ਼ਲ ਸਕੂਲ” ਦੇ ਜਾਨਸ਼ੀਨ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਅੱਗੋਂ ਉਨ੍ਹਾਂ ਦੇ ਵੀ ਸੈਂਕੜੇ ਸ਼ਾਗਿਰਦ ਹਨ। ਉਹਨਾਂ ਦਾ ਵੱਖਰਾ ‘ਰੌਸ਼ਨ ਗ਼ਜ਼ਲ ਸਕੂਲ” ਵੀ ਕਾਰਜ਼ਸ਼ੀਲ ਹੈ। ਉਹਨਾਂ ਦੀਆਂ ਰਚਨਾਵਾਂ ਅਗਾਂਹ ਵਧੂ ਸੋਚ ਦੀਆਂ ਧਾਰਨੀ ਹਨ ਅਤੇ ਬੇਬਾਕੀ ਨਾਲ ਆਪਣੀ ਗੱਲ ਕਹਿਣ ਦਾ ਉਨ੍ਹਾਂ ਦਾ ਆਪਣਾ ਅੰਦਾਜ਼ ਹੈ।

ਕਾਵਿ ਨਮੂਨਾ —

ਲਗਾ ਕੇ ਗਮਲਿਆਂ ਵਿਚ ਇੱਕ ਦੋ ਬੂਟੇ ਅਨਾਰਾਂ ਦੇ।

ਤੁਸੀਂ ਦਸਦੇ ਹੋ ਹਰ ਇਕ ਸ਼ਖਸ ਨੂੰ ਕਿੱਸੇ ਬਹਾਰਾਂ ਦੇ।

ਅਗਰਬੱਤੀ ਦੀ ਥਾਂ ਖ਼ੁਦ ਨੂੰ ਧੁਖਾਉਣਾ ਹੈ ਬੜਾ ਔਖਾ,

ਬੜੇ  ਸੰਤਾਪ ਨੇ  ਸੀਨੇ ‘ਚ  ਦੱਬੀਆਂ  ਯਾਦਗਾਰਾਂ ਦੇ।

ਕਲੀ ਕਸ਼ਮੀਰ ਦੀ ਮੈਂ ਚਿਰ ਤੋਂ ਮੁਸਕਾਉਂਦੀ ਨਹੀਂ ਦੇਖੀ,

ਹਵਾ ਵਿਚ ਝੂਮਦੇ ਦੇਖੇ ਨਹੀ ਪੱਤੇ ਚਿਨਾਰਾਂ ਦੇ।

ਜਦੋਂ ਮੈਂ ਸ਼ਿਅਰ ਕਹਿੰਦਾ ਹਾਂ ਇਨ੍ਹਾਂ ਦਾ ਤਖ਼ਤ ਹਿਲਦਾ ਹੈ,

ਮੇਰੇ ਵਲ ਦੇਖ  ਕੇ ਦਿਲ  ਡੋਲਦੇ ਨੇ  ਤਾਜਦਾਰਾਂ ਦੇ।

ਨਾ ਹੰਝੂ ਦਿਸ ਰਹੇ ਨੇ, ਨਾ ਨਹੱਕਾ ਖ਼ੂਨ ਦਿਸਦਾ ਹੈ,

ਤੁਸੀਂ ਚਾਹੁੰਦੇ ਹੋ ਨੱਚਦੇ ਰਹਿਣ ਬਸ ਪੁਤਲੇ ਨੱਚਾਰਾਂ ਦੇ।

ਗ਼ਜ਼ਲ ਦੀ ਆਬਰੂ ਕੁਝ ਕੌਰਵਾਂ ਦੇ ਰਹਿਮ ਉੱਤੇ ਹੈ,

ਇਰਾਦੇ ਹੁਣ ਨਹੀਂ ਸਾਵੇਂ ਰਹੇ ਇਤਿਹਾਸਕਾਰਾਂ ਦੇ।

ਅਸੀਂ ਜਦ ਦਰਦ ਦੀ ਮਹਿਫ਼ਿਲ ‘ਚ ਗਾਉਣਾ ਹੀ ਸ਼ੁਰੂ ਕੀਤਾ,

ਸਨਾਟਾ ਛਾ ਗਿਆ ਸੁਰ ਹੋ ਗਏ ਗੁੰਗੇ ਸਿਤਾਰਾਂ ਦੇ।

ਪਈ ਬਰਸਾਤ ਜਦ ਇਹਨਾਂ ‘ਚੋੰ ਕੁਕਨਸ ਹੋਣਗੇ ਪੈਦਾ,

ਜੋ ਕੱਚੇ ਰਸਤਿਆਂ ਵਿਚ ਖੰਭ ਖਿਲਰੇ ਨੇ ਗੁਟਾਰਾਂ ਦੇ।

ਬੜਾ ਕੋਹਿਆ ਹੈ ਉਸਨੂੰ ਹਾਸ਼ੀਏ ਤੋਂ ਬਾਹਰ ਰੱਖਿਆ ਹੈ,

ਕਵੀ ‘ਰੌਸ਼ਨ’ ਤਾਂ ਸਦਕੇ ਫੇਰ ਵੀ ਜਾਂਦਾ ਹੈ ਯਾਰਾਂ ਦੇ।


ਰਚਨਾਵਾਂ

ਸੋਧੋ

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਸਤਾਦ ਗੁਰਦਿਆਲ ਰੌਸ਼ਨ ਨੇ ਵੀਹ ਗ਼ਜ਼ਲ ਸੰਗ੍ਰਿਹ, ਕਾਵਿ ਸੰਗ੍ਰਿਹ, ਬਾਲ ਸਾਹਿਤ ਸਮੇਤ ਪੰਜਾਹ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ। ਗ਼ਜ਼ਲ ਸੰਗ੍ਰਿਹ ਵਿੱਚ ਮੁੱਖ ਪੁਸਤਕਾਂ, ਹੁਣ ਤੱਕ ਦਾ ਸਫ਼ਰ, ਕਿਣਮਿਣ, ਘੁੰਗਰੂ, ਮਹਿਫ਼ਿਲ, ਤਹਿਰੀਕ, ਕਾਲ਼ਾ ਸੂਰਜ, ਮਨ ਦਾ ਰੇਗਿਸਤਾਨ, ਆਪਣੇ ਰੂਬਰੂ, ਜ਼ਲਜ਼ਲੇ ਤੋਂ ਬਾਅਦ ਆਦਿ ਹਨ।

ਗ਼ਜ਼ਲ ਸੰਗ੍ਰਹਿ

ਸੋਧੋ
  • ਸੂਹੇ ਬੁੱਲ੍ਹ ਜ਼ਰਦ ਮੁਸਕਾਨ-1984,
  • ਕਾਲੇ ਹਾਸ਼ੀਏ-1990,
  • ਰੰਗਾਂ ਦੇ ਸਿਰਨਾਵੇਂ-1997,
  • ਰੰਗਾਂ ਦੀ ਇਬਾਰਤ-2000,
  • ਤਿ੍ਕਾਲ-2002,
  • ਹੁਣ ਤਕ-2003,
  • ਤੇਰੇ ਬਿਨਾਂ-2004,
  • ਜ਼ਲਜ਼ਲੇ ਤੋਂ ਬਾਅਦ-2007,
  • ਸ਼ਬਦਾਂ ਦੀ ਪਰਵਾਜ਼-2007,
  • ਹੁਣ ਤਕ ਦਾ ਸਫ਼ਰ-2009,
  • ਆਪਣੇ ਰੂਬਰੂ-2013,
  • ਰੁੱਤਾਂ ਦਾ ਮਾਤਮ-2014,
  • ਮੰਜ਼ਰੀ ਗਜ਼ਲਾਂ-2016,
  • ਮਨ ਦਾ ਰੇਗਿਸਤਾਨ-2016,
  • ਮਹਿਫ਼ਿਲ-2017,
  • ਘੁੰਗਰੂ-2018,
  • ਕਿਣਮਿਣ-2019,
  • ਸਫ਼ਰ ਜਾਰੀ ਹੈ-2019,
  • ਕਾਲ਼ਾ ਸੂਰਜ-2022,
  • ਤਹਿਰੀਕ-2023,

ਕਾਵਿ ਸੰਗ੍ਰਹਿ

ਸੋਧੋ
  • ਗੀਤਾਂ ਦੇ ਬੋਲ-1991,
  • ਮੇਰੇ ਗੀਤ ਸੁਣ-1997,
  • ਰੰਗ ਹੱਸੇ ਰੰਗ ਰੋਏ-1999,
  • ਰੰਗਾਂ ਦੇ ਦਰਿਆ-2002,
  • ਮਿੱਟੀ ਦੀ ਆਵਾਜ਼-2010,
  • ਧਰਤੀ ਦੀ ਫੁਲਕਾਰੀ-2014,
  • ਜ਼ਿੰਦਗੀ ਦਾ ਮਰਸੀਆ-2017,
  • ਮੈਂ ਭਾਰਤ ਹਾਂ-2017,
  • ਖੇਤਾਂ ਤੋਂ ਦਿੱਲੀ ਤਕ-2022,
  • ਕਲੰਦਰੀ-2024,

ਬਾਲ ਕਾਵਿ

ਸੋਧੋ
  • ਆਓ ਰਲ ਮਿਲ ਗਾਈਏ (ਸਾਂਝਾ)-1995,
  • ਉੱਡਣੇ ਘੋੜੇ (ਸਾਂਝਾ)-1995,
  • ਜੰਗਲ ਦੇ ਵਾਸੀ-1998,
  • ਨਰਸਰੀ ਗੀਤ-2003,
  • ਸ਼ਹਿਰ ਤੇ ਜੰਗਲ-2017,
  • ਸ਼ੀਸ਼ਾ ਬੋਲਦਾ ਹੈ-2016,
  • ਸੱਤ ਸਵਾਲ-2016

ਹਵਾਲੇ

ਸੋਧੋ