ਗੁਰਦੁਆਰਾ ਮਕਿੰਦੂ ਸਾਹਿਬ

ਗੁਰਦੁਆਰਾ ਮਕਿੰਦੂ ਸਾਹਿਬ ਨੈਰੋਬੀ ਤੋਂ ਮੋਮਬਾਸਾ ਰੋਡ 'ਤੇ ਨੈਰੋਬੀ ਤੋਂ ਲਗਭਗ 104 ਮੀਲ (170 ਕਿਲੋਮੀਟਰ) ਦੀ ਦੂਰੀ 'ਤੇ ਸਥਿਤ ਹੈ। ਇਹ 1926 ਵਿੱਚ ਸਿੱਖਾਂ ਨੇ ਬਣਾਇਆ ਸੀ ਜੋ ਕਿ ਯੁਗਾਂਡਾ ਦੇ ਤੱਟ (ਮੋਮਬਾਸਾ) ਤੋਂ ਲੈ ਕੇ ਵਿਕਟੋਰੀਆ ਝੀਲ ਤੱਕ ਅਤੇ ਇਸ ਤੋਂ ਅੱਗੇ ਯੂਗਾਂਡਾ ਤੱਕ ਰੇਲਵੇ ਲਾਈਨ ਦੇ ਨਿਰਮਾਣ 'ਤੇ ਕੰਮ ਕਰ ਰਹੇ ਸਨ।

"The Sikh Temple, Makindu"
ਸਿੱਖ ਗੁਰਦੁਆਰਾ, ਮਕਿੰਦੂ

ਪਿਛੋਕੜ

ਸੋਧੋ

ਮੁੱਖ ਸੜਕ ਦੇ ਨੇੜੇ ਜੰਗਲ ਵਿੱਚ ਸਥਿਤ, ਕੰਪਲੈਕਸ ਵਿੱਚ 24 ਘੰਟੇ ਮੁਫਤ ਲੰਗਰ ਚੱਲਦਾ ਹੈ। [1]

ਸੈਲਾਨੀਆਂ ਲਈ ਦੋ ਰਾਤਾਂ ਤੱਕ ਰਹਿਣ ਲਈ ਕਮਰੇ ਮਿਲ਼ ਜਾਂਦੇ ਹਨ।

ਇਤਿਹਾਸ

ਸੋਧੋ

ਹਾਲਾਂਕਿ ਗੁਰਦੁਆਰਾ ਮਕਿੰਦੂ ਸਾਹਿਬ 1926 ਵਿੱਚ ਬਣਾਇਆ ਗਿਆ ਸੀ, ਪਰ ਇਸ ਦੀਆਂ ਜੜ੍ਹਾਂ ਉਸ ਤੋਂ ਪਹਿਲਾਂ ਮੌਜੂਦ ਸਨ, ਜਦੋਂ ਯੂਗਾਂਡਾ ਰੇਲਵੇ 1902 ਵਿੱਚ ਪੋਰਟ ਫਲੋਰੈਂਸ (ਜੋ ਕਿ ਹੁਣ ਕਿਸੁਮੂ, ਕੀਨੀਆ ਹੈ) ਵਿੱਚ ਪੂਰਾ ਹੋਇਆ ਸੀ, ਤਾਂ ਮਾਕਿੰਦੂ ਨੇ ਮੋਮਬਾਸਾ ਤੋਂ ਰੇਲਵੇ ਦੇ ਅੱਗੇ ਵਧਣ ਵਿੱਚ ਸੇਵਾ ਕੇਂਦਰ ਵਜੋਂ ਪ੍ਰਮੁੱਖ ਭੂਮਿਕਾ ਨਿਭਾਈ ਸੀ।

ਸਿੱਖ, ਹਿੰਦੂ ਅਤੇ ਮੁਸਲਮਾਨ ਸ਼ਾਮ ਨੂੰ ਇੱਕ ਦਰੱਖਤ ਦੇ ਹੇਠਾਂ ਇਕੱਠੇ ਹੋ ਕੇ ਰੱਬ ਦੀ ਸਿਫ਼ਤ ਸਾਲਾਹਿ ਕਰਦੇ। ਉਸੇ ਥਾਂ ਹੁਣ ਗੁਰਦੁਆਰਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਗੁਰਦੁਆਰੇ ਨੂੰ ਸਿੱਖਾਂ ਦੇ ਇਲਾਵਾ ਗੈਰ-ਸਿੱਖਾਂ ਨੇ ਵੀ ਫੰਡ ਦਿੱਤਾ ਸੀ।

1926 ਤੋਂ ਪਹਿਲਾਂ ਦੇ ਸਾਲਾਂ ਵਿੱਚ, ਗੁਰਦੁਆਰਾ ਇੱਕ ਟੀਨ ਦੀ ਛੱਤ ਵਾਲੀ ਛੋਟੀ ਜਿਹੀ ਝੌਂਪੜੀ ਸੀ ਜਿੱਥੇ ਸਿੱਖ ਹਰ ਰੋਜ਼ ਅਰਦਾਸ ਕਰਦੇ ਸਨ, ਅਤੇ ਉੱਥੇ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਪਰ ਜਦੋਂ ਰੇਲਵੇ ਮਾਕਿੰਦੂ ਤੋਂ ਅੱਗੇ ਚੱਲੀ, ਤਾਂ ਸਰਵਿਸ ਕੇਂਦਰ ਬੇਕਾਰ ਹੋ ਗਿਆ। ਗੁਰਦੁਆਰੇ ਕੋਲ਼ੋਂ ਲੰਘਣ ਵਾਲੇ ਸਿੱਖ ਸ਼ਰਧਾਲੂ ਗੁਰਦੁਆਰੇ ਦੀ ਬੰਦ ਖਿੜਕੀ ਰਾਹੀਂ ਭੇਟਾ ਛੱਡ ਕੇ ਜਾਂਦੇ ਸਨ।

ਹੁਣ ਮਕਿੰਦੂ ਸਾਹਿਬ ਕੈਰੀਚੋ ਸਾਹਿਬ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਅਤੇ ਪੂਰਬੀ ਅਫਰੀਕਾ ਵਿੱਚ ਸਭ ਤੋਂ ਮਸ਼ਹੂਰ ਗੁਰਦੁਆਰਾ ਹੈ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Background