ਗੁਰਦੁਆਰਾ ਸੂਲੀਸਰ ਸਾਹਿਬ


ਗੁਰਦੁਆਰਾ ਸੂਲੀਸਰ ਸਾਹਿਬ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਵਿੱਚ ਸਥਿਤ ਹੈ। ਇਹ ਇੱਕ ਇਤਿਹਾਸਕ ਗੁਰੂਦੁਆਰਾ ਹੈ। ਇਹ ਗੁਰੂ ਘਰ ਨੌਵੀ ਪਾਤਸ਼ਾਹੀ ਨਾਲ ਸੰਬੰਧਿਤ ਹੈ। ਇਹ ਗੁਰੂਦੁਆਰਾ ਮਾਨਸਾ ਤੋਂ ਲਗਭਗ 25 ਕਿਲੋਮੀਟਰ ਦੂਰੀ ਤੇ ਸਰਸਾ-ਮਾਨਸਾ ਸੜਕ ਦੇ ਨਜਦੀਕ ਹੈ।[1]

ਇਤਿਹਾਸ

ਸੋਧੋ

ਸੂਲੀਸਰ ਸਾਹਿਬ ਦਾ ਇਤਿਹਾਸ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ। ਪਹਿਲਾਂ ਇਹ ਗੁਰੂ ਘਰ ਪਟਿਆਲਾ ਰਿਆਸਤ ਦੀ ਬਰਨਾਲਾ ਨਜਾਮਤ ਵਿੱਚ ਪੈਂਦਾ ਸੀ।[2] ਪਟਿਆਲਾ ਰਿਆਸਤ ਵੱਲੋਂ ਇਸ ਗੁਰੂ ਘਰ ਲਈ 125 ਘੁਮਾ ਜਮੀਨ ਦਿੱਤੀ ਗਈ ਹੈ। 1665 ਈ ਵਿੱਚ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਤੋਂ ਚੱਲ ਕੇ ਜੋਗਾ, ਖਿਆਲਾ, ਮੌੜ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਵਿੱਚ ਪਹੁੰਚੇ। ਤਲਵੰਡੀ ਸਾਬੋ ਤੋਂ ਹੁੰਦੇ ਹੋਏ ਗੁਰੂ ਜੀ ਰਾਤ ਕੱਟਣ ਲਈ ਇਸ ਸਥਾਨ ਉੱਤੇ ਪਹੁੰਚੇ। ਰਾਤ ਨੂੰ ਇਸ ਸਥਾਨ ਤੇ ਇੱਕ ਚੋਰ ਨੇ ਉਨ੍ਹਾਂ ਦਾ ਘੋੜਾ ਚੋਰੀ ਕਰ ਲਿਆ ਅਤੇ ਲਹਿੰਦੇ ਵਾਲੇ ਪਾਸੇ ਨੂੰ ਤੁਰ ਪਿਆ। ਜਦੋਂ ਚੋਰ ਘੋੜਾ ਚੋਰੀ ਕਰ ਕੇ ਵਾਪਿਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਚੌਂਧੀ ਲੱਗ ਗਈ। ਉਸ ਨੂੰ ਦਿਸ਼ਾ ਭ੍ਰਮਣ ਹੋ ਗਿਆ। ਚੋਰ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸ ਦਿਸ਼ਾ ਵੱਲ ਜਾਵੇ। ਉਹ ਉਸ ਜਗ੍ਹਾ ਉੱਪਰ ਹੀ ਬੈਠ ਗਿਆ। ਦਿਨ ਚੜਨ ਤੇ ਸੇਵਾਦਾਰ ਉਸ ਨੂੰ ਗੁਰੂ ਤੇਗ ਬਹਾਦਰ ਕੋਲ ਲਈ ਕੇ ਆਏ। ਇਸ ਚੋਰੀ ਦੀ ਸਜ਼ਾ ਲਈ ਉਸ ਨੇ ਜੰਡ ਦੇ ਸੁੱਕੇ ਟਾਹਣੇ ਉੱਪਰ ਪੇਟ ਡਿੱਗ ਕੇ ਆਪਣੀ ਜਾਨ ਦੇ ਦਿੱਤੀ। ਇਸ ਘਟਨਾ ਤੋਂ ਇਸ ਜਗ੍ਹਾ ਦਾ ਨਾਮ ਸੂਲੀਸਰ ਪੈ ਗਿਆ।[3] ਇਸ ਸਥਾਨ ਉੱਪਰ ਹਰ ਮਹੀਨੇ ਦਸਵੀਂ ਦਾ ਭਾਰੀ ਮੇਲਾ ਭਰਦਾ ਹੈ। ਲੋਕ ਆਪਣੀਆਂ ਸੁੱਖਾਂ ਨੂੰ ਪੂਰਾ ਕਰਨ ਲਈ ਇਸ ਜਗ੍ਹਾ ਉੱਪਰ ਦੁਧ, ਕਿੱਲੇ, ਨਿੰਮ ਆਦਿ ਚੜਾ ਕੇ ਜਾਂਦੇ ਹਨ।

ਹਵਾਲੇ

ਸੋਧੋ
  1. https://www.worldgurudwaras.com/gurudwaras/gurdwara-sulisar-sahib-patshahi-nauvin-kot-dharmu/. {{cite web}}: Missing or empty |title= (help)
  2. "ਗੁਰੂਦੁਆਰਾ ਸੂਲੀਸਰ ਸਾਹਿਬ". 9 ਜੂਨ 2022.
  3. "ਗੁਰੂਦੁਆਰਾ ਸੂਲੀਸਰ ਸਾਹਿਬ".