ਗੁਰਦੇਵ ਸਿੰਘ (ਫ਼ੀਲਡ ਹਾਕੀ)

ਭਾਰਤ ਦਾ ਫ਼ੀਲਡ ਹਾਕੀ ਖਿਡਾਰੀ

ਗੁਰਦੇਵ ਸਿੰਘ ਕੁਲਾਰ (ਜਨਮ 12 ਅਗਸਤ 1933) ਇੱਕ ਸਾਬਕਾ ਭਾਰਤੀ ਫ਼ੀਲਡ ਹਾਕੀ ਖਿਡਾਰੀ ਹੈ, ਉਹ ਮੂਲ ਰੂਪ ਵਿੱਚ ਸੰਸਾਰਪੁਰ ਦਾ ਰਹਿਣ ਵਾਲਾ ਹੈ। ਉਹ ਮੈਲਬੌਰਨ ਵਿੱਚ 1956 ਦੇ ਸਮਰ ਓਲੰਪਿਕ ਵਿੱਚ ਭਾਰਤੀ ਫ਼ੀਲਡ ਹਾਕੀ ਟੀਮ ਦਾ ਹਿੱਸਾ ਸੀ, ਜਿਸ ਨੇ ਸੋਨ ਤਮਗ਼ਾ ਜਿੱਤਿਆ ਸੀ। ਉਹ 1958 ਟੋਕੀਓ ਅਤੇ 1962 ਜਕਾਰਤਾ ਏਸ਼ੀਅਨ ਖੇਡਾਂ ਲਈ ਫ਼ੀਲਡ ਹਾਕੀ ਟੀਮ ਦਾ ਵੀ ਮੈਂਬਰ ਸੀ, ਜਿਸਦਾ ਉਹ ਕਪਤਾਨ ਸੀ। ਉਹ ਉਸੇ ਸਾਲ ਭੋਪਾਲ ਵਿੱਚ ਹੋਈ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜੇਤੂ ਪੰਜਾਬ ਟੀਮ ਦਾ ਕਪਤਾਨ ਵੀ ਸੀ। 1964 ਵਿੱਚ, ਉਸਨੇ ਕਪਤਾਨ ਦੇ ਰੂਪ ਵਿੱਚ ਅਫ਼ਗਾਨਿਸਤਾਨ ਲਈ ਇੱਕ ਟੀਮ ਦੇ ਦੌਰੇ ਦੀ ਅਗਵਾਈ ਕੀਤੀ। [1]

ਗੁਰਦੇਵ ਸਿੰਘ
ਨਿੱਜੀ ਜਾਣਕਾਰੀ
ਪੂਰਾ ਨਾਮ ਗੁਰਦੇਵ ਸਿੰਘ ਕੁਲਾਰ
ਜਨਮ (1933-08-12) ਅਗਸਤ 12, 1933 (ਉਮਰ 90)
ਸੰਸਾਰਪੁਰ , ਪੰਜਾਬ, ਭਾਰਤ
ਮੈਡਲ ਰਿਕਾਰਡ
ਪੁਰਸ਼ਾਂ ਦੀ ਫੀਲਡ ਹਾਕੀ
ਓਲਿੰਪਿਕ ਖੇਡਾਂ
 ਭਾਰਤ ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1956 ਮੇਲਬੋਰਨ Team
ਏਸ਼ੀਆਈ ਖੇਡਾਂ
ਚਾਂਦੀ ਦਾ ਤਗਮਾ – ਦੂਜਾ ਸਥਾਨ 1958 ਟੋਕੀਓ Team
ਚਾਂਦੀ ਦਾ ਤਗਮਾ – ਦੂਜਾ ਸਥਾਨ 1962 ਜਕਾਰਤਾ Team

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ

  1. Gurdev Singh, Sports-Reference / Olympic Sports. Retrieved 2019-02-16.