ਏਸ਼ੀਆਈ ਖੇਡਾਂ
ਏਸ਼ੀਆਈ ਖੇਡਾਂ ਨੂੰ ਏਸ਼ਿਆਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ।
ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਚਾਂਦੀ, ਅਤੇ ਤੀਸਰੇ ਲਈ ਕਾਂਸੀ ਦੇ ਤਮਗੇ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ।
ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ।
ਖੇਡ ਪ੍ਰਤੀਯੋਗਤਾਵਾਂ
ਸੋਧੋਏਸ਼ੀਆਈ ਖੇਡਾਂ ਵਿੱਚ ਹੇਠ ਲਿਖੀਆਂ ਖੇਡਾਂ ਸ਼ਾਮਿਲ ਹੁੰਦੀਆਂ ਹਨ:
- ਗੋਤਾਖੋਰੀ
- ਤੈਰਾਕੀ
- ਲਇਬੱਧ ਤੈਰਾਕੀ
- ਵਾਟਰ ਪੋਲੋ
- ਤੀਰੰਦਾਜ਼ੀ
- ਦੰਗਲ
- ਬੈਡਮਿੰਟਨ
- ਬੇਸਬਾਲ
- ਬਾਸਕਟਬਾਲ
- ਚੇਸ
- ਗੇਂਦਬਾਜੀ
- ਮੁੱਕੇਬਾਜ਼ੀ
- ਡੋਂਗੀਇਨ
- ਕ੍ਰਿਕਟ
- ਕਿਊ ਖੇਡਾਂ
- ਸਾਇਕਲਿੰਗ
- ਨਾਚ ਖੇਡਾਂ
- ਡਰੈਗਨ ਕਿਸ਼ਤੀ
- ਘੋੜਸਵਾਰੀ
- ਫੈਨਸਿੰਗ
- ਫੁੱਟਬਾਲ
- ਗੋਲਫ਼
- ਜਿਮਨਾਸਟਿਕਸ
- ਹੈਂਡਬਾਲ
- ਹਾਕੀ
- ਜੂਡੋ
- ਕਬੱਡੀ
- ਕਰਾਟੇ
- ਆਧੁਨਿਕ ਪੰਜ ਖੇਡਾਂ
- ਰੌਲਰ ਖੇਡਾਂ
- ਖੇਨਾ
- ਰਗਬੀ ਯੂਨੀਅਨ
- ਪਾਲ ਨੌਕਾਇਨ
- ਸੇਪਾਕਟਾਕਰੌ
- ਨਿਸ਼ਾਨੇਬਾਜ਼ੀ
- ਸਾਫਟਬਾਲ
- ਸਾਫਟ ਟੇਨਿਸ
- ਸਕਵੈਸ਼
- ਟੇਬਲ ਟੈਨਿਸ
- ਤਾਇਕਵਾਂਡੋ
- ਟੈਨਿਸ
- ਤ੍ਰੈ ਖੇਡਾਂ
- ਵਾਲੀਬਾਲ
- ਭਾਰਤੋਲਨ
- ਕੁਸ਼ਤੀ
- ਵੂਸ਼ੂ
ਦੇਸ਼ਾਂ ਦੀ ਸੂਚੀ ਜਿਥੇ ਖੇਡਾਂ ਹੋਈਆਂ
ਸੋਧੋਸਾਲ | ਖੇਡਾਂ | ਸਥਾਨ | ਮਿਤੀ | ਦੇਸ਼ | ਖਿਡਾਰੀ | ਖੇਡਾਂ | ਈਵੈਂਟ | |
---|---|---|---|---|---|---|---|---|
1951 | ਦਿੱਲੀ, ਭਾਰਤ | ਮਾਰਚ4–11 | 11 | 489 | 6 | 57 | ||
1954 | ਮਨੀਲਾ, ਫ਼ਿਲਪੀਨਜ਼ | ਮਈ1–9 | 19 | 970 | 8 | 76 | ||
1958 | ਟੋਕੀਓ, ਜਪਾਨ | ਮਈ 28– ਜੂਨ1 | 16 | 1,820 | 13 | 97 | ||
1962 | ਜਕਾਰਤਾ, ਇੰਡੋਨੇਸ਼ੀਆ | ਅਗਸਤ 24– ਸਤੰਬਰ 4 | 12 | 1,460 | 13 | 88 | ||
1966 | ਬੈਂਕਾਕ ਥਾਈਲੈਂਡ | ਦਸੰਬਰ 9–20 | 16 | 1,945 | 14 | 143 | ||
1970 | ਬੈਂਕਾਕ, ਥਾਈਲੈਂਡ | ਦਸੰਬਰ 9–20 | 16 | 2,400 | 13 | 135 | ||
1974 | ਤਹਿਰਾਨ, ਇਰਾਨ | ਸਤੰਬਰ 1–16 | 19 | 3,010 | 16 | 202 | ||
1978 | ਬੈਂਕਾਕ, ਥਾਈਲੈਂਡ | ਦਸੰਬਰ 9–20 | 19 | 3,842 | 19 | 201 | ||
1982 | ਦਿੱਲੀ, ਭਾਰਤ | ਨਵੰਬਰ 19– ਦਸੰਬਰ 4 | 23 | 3,411 | 21 | 147 | ||
1986 | ਸਿਓਲ, ਦੱਖਣੀ ਕੋਰੀਆ | ਸਤੰਬਰ 20– ਅਕਤੂਬਰ 5 | 27 | 4,839 | 25 | 270 | ||
1990 | ਬੀਜਿੰਗ, ਚੀਨ | ਸਤੰਬਰ 22– ਅਕਤੂਬਰ 7 | 36 | 6,122 | 29 | 310 | ||
1994 | ਹੀਰੋਸ਼ੀਮਾ, ਜਪਾਨ | ਅਕਤੂਬਰ 2–16 | 42 | 6,828 | 34 | 337 | ||
1998 | ਬੈਂਕਾਕ, ਥਾਈਲੈਂਡ | ਦਸੰਬਰ 6–20 | 41 | 6,554 | 36 | 376 | ||
2002 | ਬੂਸਾਨ, ਦੱਖਣੀ ਕੋਰੀਆ | ਸਤੰਬਰ 29– ਅਕਤੂਬਰ 14 | 44 | 7,711 | 38 | 419 | ||
2006 | ਦੋਹਾ, ਕਤਰ | ਦਸੰਬਰ 1–15 | 45 | 9,520 | 39 | 424 | ||
2010 | ਗੁਆਂਗਜ਼ੂ, ਚੀਨ | ਨਵੰਬਰ 12–27 | 45 | 9,704 | 42 | 476 | ||
2014 | ਇਨਚਨ, ਦੱਖਣੀ ਕੋਰੀਆ | ਸਤੰਬਰ – ਅਕਤੂਬਰ 4 | 45 | 9,501 | 36 | 439 | ||
2018 | ਹੈਨੋਈ, ਵੀਅਤਨਾਮ | ਭਵਿੱਖ-ਕਾਲ ਈਵੈਂਟ | ||||||
2023 | ਹਾਂਙਚੋ | ਭਵਿੱਖ-ਕਾਲ ਈਵੈਂਟ |