ਗੁਰਮੇਲ ਸਿੰਘ ਢਿੱਲੋਂ

ਗੁਰਮੇਲ ਸਿੰਘ ਢਿੱਲੋਂ ਇੱਕ ਪੰਜਾਬੀ ਗੀਤਕਾਰ ਸਨ।[1] ਇਹਨਾਂ ਨੇ ਜ਼ਿਆਦਾਤਰ, ਉਸ ਵਾਲ਼ੇ ਦੇ ਚਲਨ ਮੁਤਾਬਕ, ਦੋਗਾਣੇ ਹੀ ਲਿਖੇ। ਇਹਨਾਂ ਦੇ ਲਿਖੇ ਗੀਤ ਉੱਘੇ ਪੰਜਾਬੀ ਗਾਇਕਾਂ ਨੇ ਗਾਏ ਜਿਹਨਾਂ ਵਿੱਚ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੇ ਨਾਮ ਖ਼ਾਸ ਜ਼ਿਕਰਯੋਗ ਹਨ।

ਗੁਰਮੇਲ ਸਿੰਘ ਢਿੱਲੋਂ
ਜਨਮ ਦਾ ਨਾਮਗੁਰਮੇਲ ਸਿੰਘ
ਉਰਫ਼ਢਿੱਲੋਂ ਭੁੱਖਿਆਂਵਾਲ਼ੀ ਵਾਲ਼ਾ
ਮੂਲਭੁੱਖਿਆਂਵਾਲੀ (ਹੁਣ ਭਗਵਾਨਗੜ੍ਹ), ਬਠਿੰਡਾ ਜ਼ਿਲਾ, ਪੰਜਾਬ
ਮੌਤਭੁੱਖਿਆਂਵਾਲੀ, ਬਠਿੰਡਾ ਜ਼ਿਲਾ
ਵੰਨਗੀ(ਆਂ)ਰੋਮਾਂਸਵਾਦ, ਸਮਾਜ
ਕਿੱਤਾਗੀਤਕਾਰ

ਮੁੱਢਲੀ ਜ਼ਿੰਦਗੀ ਸੋਧੋ

ਗੁਰਮੇਲ ਸਿੰਘ ਬਠਿੰਡੇ ਜ਼ਿਲੇ ਦੇ ਪਿੰਡ ਭੁੱਖਿਆਂਵਾਲੀ (ਹੁਣ ਭਗਵਾਨਗੜ੍ਹ) ਦੇ ਰਹਿਣ ਵਾਲ਼ੇ ਸਨ ਅਤੇ ਪੇਸ਼ੇ ਵਜੋਂ ਇੱਕ ਬੈਂਕ ਮੁਲਾਜ਼ਮ ਸਨ। ਇਹਨਾਂ ਦਾ ਪਰਵਾਰ, ਪਤਨੀ ਅਤੇ ਬੇਟੀ, ਅੱਜ ਭਗਵਾਨਗੜ੍ਹ ਵਿੱਚ ਰਹਿ ਰਿਹਾ ਹੈ। ਇਹਨਾਂ ਵਾਲ਼ੀ ਨੌਕਰੀ ਹੁਣ ਇਹਨਾਂ ਦੀ ਧੀ ਨੂੰ ਮਿਲ ਗਈ ਹੈ।

ਗੀਤਕਾਰੀ ਸੋਧੋ

ਢਿੱਲੋਂ ਨੇ ਜ਼ਿਆਦਾਤਰ ਦੋਗਾਣੇ ਲਿਖੇ ਹਨ। ਇਹਨਾਂ ਦੇ ਗੀਤਾਂ ਦੇ ਵਿਸ਼ੇ ਮਾਲਵੇ ਦੇ ਪੇਂਡੂ ਸੱਭਿਆਚਾਰ, ਪਿਆਰ-ਮੁਹੱਬਤ, ਨਸ਼ੇ ਆਦਿ ਰਹੇ ਹਨ। ਗੀਤਾਂ ਵਿੱਚ ਇਹਨਾਂ ਨੇ ਆਪਣੇ ਨਾਲ਼ੋ ਜ਼ਿਆਦਾ ਆਪਣੇ ਪਿੰਡ ਦਾ ਨਾਂ ਵਰਤਿਆ ਹੈ: ਜੇ ਇਉਂ ਤੁਰ ਗਏ ਤਾਂ ਮਾਪਿਆਂ ਦਾ.. ਜੱਗ ਜਿਉਣਾ ਦੁੱਭਰ ਕਰਦੂਗਾ, ਕੋਈ ਭੁੱਖਿਆਂਵਾਲ਼ੀ ਵਾਲ਼ੇ ਵਰਗਾ.. ਜੋੜ ਸਟੋਰੀ ਧਰਦੂਗਾ। ਇਹਨਾਂ ਦੇ ਕੁਝ ਗੀਤ ਜੋ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੇ ਗਾਏ:

  1. ਦੋ ਆਰ ਦੀਆਂ ਦੋ ਪਾਰ ਦੀਆਂ[1]
  2. ਆਖ਼ਰੀ ਤਰੀਕ ਮੇਰੇ ਯਾਰ ਦੀ
  3. ਮਿਲੂੰ ਪਹਿਰ ਦੇ ਤੜਕੇ ਵੇ
  4. ਸੁਣ ਕੇ ਲਲਕਾਰਾ ਤੇਰਾ
  5. ਆਈ ਲੁਕਦੀ ਲੁਕਾਉਂਦੀ
  6. ਹੋ ਗਈ ਡੱਬੀ ਮੇਰੀ ਖ਼ਾਲੀ
  7. ਅੱਜ ਤੋਂ ਨਹੀਂ ਪੀਣੀ ਦਾਰੂ

ਦੋ ਆਰ ਦੀਆਂ ਦੋ ਪਾਰ ਦੀਆਂ ਵਿੱਚੋਂ ਨਮੂਨਾ:

....
ਭੁੱਖਿਆਂਵਾਲ਼ੀ ਦੂਰ ਸੁਣੀਂਦਾ।

ਸੋਲ਼ਾਂ ਆਨੇ ਠੀਕ ਕੁੜੇ।

ਕਹਿੰਦੇ ਵੈਲੀ ਪਿੰਡ ਪੁਰਾਣਾ.. ਵੇਖੀਂ ਤੂੰ ਫਸ ਜਏਂ ਅਣਜਾਣਾ,
ਓਥੇ ਕੀ ਨਿਆਣਾ ਕੀ ਸਿਆਣਾ.. ਸਾਰੇ ਨਿਰੇ ਲੜਾਕੇ ਵੇ,
ਗੋਲ਼ੀ ਚਲਦੀ ਰਹਿੰਦੀ ਢਿੱਲੋਂ ਪੈਣ ਪਟਾਕੇ ਵੇ।

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. 1.0 1.1 "GURMAIL SINGH DHILLON". Retrieved November 5, 2014.