ਗੁਲਸ਼ਨ-ਏ-ਇਕਬਾਲ ਪਾਰਕ

ਗੁਲਸ਼ਨ-ਏ-ਇਕਬਾਲ ਪਾਰਕ ( Urdu: گلشن-اقبال پارک ਲਾਹੌਰ, ਪਾਕਿਸਤਾਨ ਵਿੱਚ ਇੱਕ ਵੱਡਾ ਪਾਰਕ ਅਤੇ ਮਨੋਰੰਜਨ ਸਥਾਨ ਹੈ। 67 ਏਕੜ ਦਾ ਇਹ ਪਾਰਕ ਸ਼ਹਿਰ ਦੇ ਸਭ ਤੋਂ ਵੱਡੇ ਪਾਰਕਾਂ ਵਿੱਚੋਂ ਇੱਕ ਹੈ। ਇਹ ਅੱਲਾਮਾ ਇਕਬਾਲ ਟਾਊਨ ਦੇ ਇਲਾਕੇ ਵਿੱਚ ਸਥਿਤ ਹੈ। ਗੁਲਸ਼ਨ-ਏ-ਇਕਬਾਲ ਨਾਮ ਪਾਕਿਸਤਾਨ ਦੇ ਰਾਸ਼ਟਰੀ ਕਵੀ ਇਕਬਾਲ ਦੇ ਹਵਾਲੇ ਨਾਲ਼ ਰੱਖਿਆ ਗਿਆ ਹੈ। ਇਸ ਵਿੱਚ ਬੱਚਿਆਂ ਅਤੇ ਬਾਲਗਾਂ ਲਈ ਬਹੁਤ ਸਾਰੀਆਂ ਮਨੋਰੰਜਕ ਝੂਟੇ ਲੈਣ ਵਾਲ਼ੀਆਂ ਸਵਾਰੀਆਂ ਹਨ ਜੋ ਇਸਨੂੰ ਪਰਿਵਾਰਾਂ ਲਈ ਖਿਚ ਦਾ ਕਾਰਨ ਹਨ। ਇਸ ਵਿੱਚ ਇੱਕ ਵਿਸ਼ਾਲ ਨਕਲੀ ਝੀਲ ਅਤੇ ਇੱਕ ਮਿੰਨੀ ਚਿੜੀਆਘਰ ਵੀ ਹੈ।

ਗੁਲਸ਼ਨ ਇਕਬਾਲ ਪਾਰਕ, ਲਾਹੌਰ
ਗੁਲਸ਼ਨ ਇਕਬਾਲ ਪਾਰਕ ਵਿੱਚ ਫੁੱਲਾਂ ਦੀ ਪ੍ਰਦਰਸ਼ਨੀ

ਪਾਰਕ ਵਿੱਚ ਸੁਰੱਖਿਆ ਨੂੰ ਲੈ ਕੇ ਕੁਝ ਮੁੱਦੇ ਸਨ। ਪਾਰਕ ਦੀ ਸਥਾਨਕ ਕੌਂਸਲ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰਦੀ ਹੈ, ਲੋਕਾਂ ਦੀ ਦਿਲਚਸਪੀ ਵਧਣ ਕਾਰਨ ਹਾਲ ਹੀ ਵਿੱਚ ਨਵੇਂ ਖੇਡਣ ਵਾਲੇ ਖੇਤਰ ਅਤੇ ਚੰਡੋਲ ਸ਼ਾਮਲ ਕੀਤੇ ਗਏ ਹਨ।

ਇਹ ਵੀ ਵੇਖੋ

ਸੋਧੋ
  • ਲਾਹੌਰ ਵਿੱਚ ਪਾਰਕਾਂ ਅਤੇ ਬਗੀਚਿਆਂ ਦੀ ਸੂਚੀ
  • ਪਾਕਿਸਤਾਨ ਵਿੱਚ ਪਾਰਕਾਂ ਅਤੇ ਬਗੀਚਿਆਂ ਦੀ ਸੂਚੀ
  • ਕਰਾਚੀ ਵਿੱਚ ਪਾਰਕਾਂ ਅਤੇ ਬਗੀਚਿਆਂ ਦੀ ਸੂਚੀ

ਹਵਾਲੇ

ਸੋਧੋ