ਗੁਲਸ਼ਨ-ਏ 'ਇਸ਼ਕ ਇੱਕ ਰੋਮਾਂਟਿਕ ਕਵਿਤਾ ਹੈ ਜੋ 1657 ਵਿੱਚ ਭਾਰਤੀ ਸੂਫ਼ੀ ਕਵੀ ਨੁਸਰਤੀ ਨੇ ਲਿਖੀ ਸੀ। ਦੱਖ਼ਿਨੀ ਭਾਸ਼ਾ ਵਿੱਚ ਲਿਖੀ, ਇਹ ਕਵਿਤਾ ਭਾਰਤ ਅਤੇ ਈਰਾਨ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਮੇਲ਼ਦੀ ਹੈ। ਇਹ ਸੁਪਨੇ ਵਿੱਚ ਵੇਖੀ ਇੱਕ ਔਰਤ ਦੀ ਭਾਲ਼ ਦੌਰਾਨ ਸ਼ਾਨਦਾਰ ਦ੍ਰਿਸ਼ਾਂ ਦੀ ਲੜੀ ਰਾਹੀਂ ਇੱਕ ਰਾਜਕੁਮਾਰ ਦੀ ਯਾਤਰਾ ਦਾ ਵਰਣਨ ਕਰਦਾ ਹੈ, ਜਿਸ ਨਾਲ਼ ਉਸਦਾ ਮਿਲਾਪ ਇੱਕ ਬਾਗ ਵਿੱਚ ਹੁੰਦਾ ਹੈ। ਕਵਿਤਾ ਦੀਆਂ ਸੁਚਿੱਤਰ ਹੱਥ-ਲਿਖਤਾਂ 18ਵੀਂ ਸਦੀ ਤੋਂ ਅੱਜ ਤੱਕ ਬਚੀਆਂ ਹੋਈਆਂ ਮਿਲ਼ਦੀਆਂ ਹਨ।

ਗੁਲਸ਼ਨ-ਏ-ਇਸ਼ਕ
ਉੱਪਰ: ਰਾਣੀ ਆਪਣੇ ਨਿੱਜੀ ਅਪਾਰਟਮੈਂਟ ਵਿੱਚ। ਹੇਠਲਾ: ਰਾਜਾ ਬਿਕਰਮ ਪਵਿੱਤਰ ਪੁਰਸ਼, ਰੋਸ਼ਨ-ਏ ਦਿਲ ਨੂੰ ਭੋਜਨ ਪੇਸ਼ ਕਰਦਾ ਹੈ। ਖ਼ਲੀਲੀ ਕਲੈਕਸ਼ਨ ਆਫ਼ ਇਸਲਾਮਿਕ ਆਰਟ ਵਿੱਚੋਂ 1710 ਦੀ ਖਰੜੇ ਤੋਂ
ਲੇਖਕਨੁਸਰਤੀ
ਦੇਸ਼ਬੀਜਾਪੁਰ
ਭਾਸ਼ਾਦੱਖ਼ਿਨੀ ਭਾਸ਼ਾ
ਵਿਧਾਰੋਮਾਂਟਿਕ ਕਵਿਤਾ, ਸੂਫੀ ਕਵਿਤਾ
ਪ੍ਰਕਾਸ਼ਨ ਦੀ ਮਿਤੀ
1657

ਪਿਛੋਕੜ

ਸੋਧੋ

ਨੁਸਰਤੀ ਬੀਜਾਪੁਰ ਦੇ ਸੁਲਤਾਨ ਅਲੀ ਆਦਿਲ ਸ਼ਾਹ ਦੂਜੇ ਦੇ ਦਰਬਾਰ ਵਿੱਚ ਇੱਕ ਕਵੀ ਪੁਰਸਕਾਰ ਜੇਤੂ ਸ਼ਾਇਰ ਸੀ। ਉਸਨੂੰ ਬੀਜਾਪੁਰ ਦਾ ਸਭ ਤੋਂ ਮਹਾਨ ਸ਼ਾਇਰ ਕਿਹਾ ਗਿਆ ਹੈ। ਉਸਦੀ ਕਵਿਤਾ ਦੀ ਪ੍ਰੇਰਨਾ ਸਰੋਤ ਇੱਕ ਹੋਰ ਸੂਫ਼ੀ ਰੋਮਾਂਸ, 16ਵੀਂ ਸਦੀ ਦੀ ਰਚਨਾ ਮਧੂਮਾਲਤੀ ਹੈ ਜੋ ਕਿ ਸੱਯਦ ਮੰਝਨ ਸ਼ਾਤਾਰੀ ਰਾਜਗਿਰੀ ਨੇ ਹਿੰਦਵੀ ਭਾਸ਼ਾ ਵਿੱਚ ਲਿਖੀ ਸੀ। [1] ਇਹ ਇੱਕ ਫ਼ਾਰਸੀ ਕਵਿਤਾ ਮਿਹਰ-ਓ-ਮਾਹ, ਨਾਲ਼ ਮਿਲਦੀ-ਜੁਲਦੀ ਹੈ ਜੋ ਗੁਲਸ਼ਨ-ਏ 'ਇਸ਼ਕ ਤੋਂ ਤਿੰਨ ਸਾਲ ਪਹਿਲਾਂ ਮੁਗਲ ਦਰਬਾਰ ਵਿੱਚ ਲਿਖੀ ਗਈ।

ਇਹ ਵੀ ਵੇਖੋ

ਸੋਧੋ
  • ਗੁਲਸ਼ਨ-ਏ ਰਾਜ਼

ਹਵਾਲੇ

ਸੋਧੋ
  1. Parihar, Subhash (2014). "Review of The Visual World of Muslim India: The Art, Culture and Society of the Deccan in the Early Modern Era". Islamic Studies. 53 (1/2): 123. ISSN 0578-8072. JSTOR 44627370.