Ch5 wakamurasaki.jpg

ਗੇਂਜੀ ਦੀ ਕਹਾਣੀ (源氏物語 Genji monogatari?) ਨੂੰ ਸਾਹਿਤ ਦੇ ਵਿਦਵਾਨ ਵਿਸ਼ਵ ਸਾਹਿਤ ਦਾ ਪਹਿਲਾ ਨਾਵਲ, ਪਹਿਲਾ ਆਧੁਨਿਕ ਨਾਵਲ, ਪਹਿਲਾਂ ਮਨੋਵਿਗਿਆਨਕ ਨਾਵਲ ਮੰਨਦੇ ਹਨ। 11ਵੀਂ ਸਦੀ ਈਸਵੀ ਵਿੱਚ ਗੇਂਜੀ ਮੋਨੋਗਤਰੀ (ਜਾਪਾਨੀ: 源氏物語) ਦੇ ਨਾਮ ਨਾਲ ਜਾਪਾਨੀ ਭਾਸ਼ਾ ਵਿੱਚ ਮੂਰਾਸਾਕੀ ਸ਼ੀਕੀਬੂ ਨਾਮੀ ਸਹਿਜ਼ਾਦੀ ਨੇ ਇਸ ਦੀ ਰਚਨਾ ਕੀਤੀ ਸੀ। ਇਸ ਨਾਵਲ ਵਿੱਚ ਹੀਏਨ ਕਾਲ ਦੌਰਾਨ ਉੱਚੀਆਂ ਪਦਵੀਆਂ ਤੇ ਬੈਠੇ ਅਮੀਰਾਂ ਦੇ ਰੋਟੀ ਰੁਜਗਾਰ ਦਾ ਖਾਸ ਬਿਆਨ ਮਿਲਦਾ ਹੈ।[1]

ਗੇਂਜੀ ਦਾ ਕਥਾਨਕਸੋਧੋ

ਗੇਂਜੀ ਦੀ ਕਹਾਣੀ ਨੂੰ 54 ਕਾਂਡਾਂ ਵਿੱਚ ਲਿਖਿਆ ਗਿਆ ਹੈ। ਆਧੁਨਿਕ ਨਾਵਲ ਵਾਲੇ ਬਹੁਤ ਸਾਰੇ ਤੱਤ ਜਿਵੇਂ - ਇੱਕ ਮੁੱਖ ਪਾਤਰ ਅਤੇ ਉਸ ਦੇ ਆਸਪਾਸ ਬਹੁਤ ਸਾਰੇ ਮਹੱਤਵਪੂਰਨ ਅਤੇ ਘੱਟ ਮਹੱਤਵਪੂਰਨ ਪਾਤਰ, ਮੁੱਖ ਪਾਤਰਾਂ ਦਾ ਭਰਪੂਰ ਪਾਤਰ ਚਿਤਰਣ ਅਤੇ ਘੱਟ ਮਹੱਤਵਪੂਰਨ ਪਾਤਰਾਂ ਦਾ ਸੰਖੇਪ ਚਿਤਰਣ, ਸਮੇਂ ਅਤੇ ਸਥਾਨ ਵਿੱਚ ਵਾਪਰਦੀਆਂ ਘਟਨਾਵਾਂ ਅਤੇ ਗਤੀਸ਼ੀਲ ਪਾਤਰ ਆਦਿ ਸਭ ਇਸ ਵਿੱਚ ਮਿਲਦੇ ਹਨ। ਇਸ ਦੇ ਲਗਪਗ 400 ਪਾਤਰ ਹਨ।

ਗੇਂਜੀ ਦੀ ਕਹਾਣੀ ਦਾ ਨਾਇਕ ਗੇਂਜੀ ਸੁੰਦਰ, ਕਲਾਪ੍ਰੇਮੀ, ਸੂਝਵਾਨ ਅਤੇ ਲੋਕਪ੍ਰਿਅ ਨਾਇਕ ਹੈ ਜਿਸ ਨੂੰ ਪਿਤਾ ਦਾ ਬਹੁਤ ਪਿਆਰ ਮਿਲਦਾ ਹੈ, ਕਿੰਤੂ ਰਾਜਕੁਮਾਰ ਗੇਂਜੀ ਹਰਮ ਵਿੱਚ ਆਪਣੀ ਲੋਕਪ੍ਰਿਅਤਾ ਦੇ ਕਾਰਨ ਇੱਕ ਦਿਨ ਆਪਣੇ ਪਿਤਾ ਦੇ ਕ੍ਰੋਧ ਦਾ ਭਾਗੀ ਬਣਦਾ ਹੈ ਅਤੇ ਰਾਜਾ ਪਿਤਾ ਉਸ ਤੋਂ ਰਾਜਕੁਮਾਰ ਦਾ ਸਨਮਾਨ‍ ਖੋਹ ਲੈਂਦਾ ਹੈ। ਰਾਜਕੁਮਾਰ ਸਹਿਜਭਾਅ ਪਿਤਾ ਦਾ ਦੰਡ ਸ‍ਵੀਕਾਰ ਕਰ ਲੈਂਦਾ ਹੈ। ਆਪਣੀ ਉਮਰ ਦੇ 52ਵੇਂ ਸਾਲ ਵਿੱਚ ਜਦੋਂ ਉਹ ਪਹਾੜ ਦੀਆਂ ਕੁੰਦਰਾਂ ਵਿੱਚ ਜਾਕੇ ਆਪਣੇ ਜੀਵਨ ਦੇ ਬਾਕੀ ਸਮੇਂ ਨੂੰ ਜੀਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਤੱਦ ਉਸਨੂੰ ਪਤਾ ਚੱਲਦਾ ਹੈ ਕਿ ਕਾਓਰੂ ਜਿਸ ਨੂੰ ਉਹ ਆਪਣਾ ਪੁੱਤਰ ਮੰਨਦਾ ਰਿਹਾ ਸੀ ਅਸਲ ਵਿੱਚ ਕਿਸੇ ਹੋਰ ਦਾ ਪੁੱਤਰ ਹੈ। ਇਹ ਨਾਵਲ ਜਾਪਾਨ ਦੇ ਹੀਏਨ ਕਾਲ (883 - 1185) ਦੀ ਪਿੱਠਭੂਮੀ ਵਿੱਚ ਲਿਖਿਆ ਗਿਆ ਹੈ, ਜਦੋਂ ਅਮੀਰ ਘਰਾਂ ਦੀਆਂ ਲੜਕੀਆਂ ਨੂੰ ਰਾਜਮਹਲਾਂ ਵਿੱਚ ਇਸ ਲਈ ਭੇਜਿਆ ਜਾਂਦਾ ਸੀ ਕਿ ਉਹ ਕਿਸੇ ਵੀ ਪ੍ਰਕਾਰ ਰਾਜਾ ਨੂੰ ਪ੍ਰਸੰਨ‍ ਕਰ ਕੇ ਇੱਕ ਵਾਰਸ ਪੈਦਾ ਕਰ ਸਕਣ, ਜਿਸਦੀ ਵਜ੍ਹਾ ਨਾਲ ਰਾਜ ਉਹਨਾਂ ਦੀ ਮੁੱਠੀ ਵਿੱਚ ਆ ਜਾਵੇ। ਇਸ ਨਾਵਲ ਵਿੱਚ ਦਰਜਨਾਂ ਅਜਿਹੇ ਚਰਿੱਤਰ ਹਨ ਜੋ ਅਮੀਰ ਘਰਾਂ ਦੇ ਹਨ ਅਤੇ ਬੇਹੱਦ ਹਿਰਸ ਦੇ ਮਾਰੇ ਹਨ। ਆਪਣੀਆਂ ਵੱਡੀਆਂ ਇੱਛਾਵਾਂ ਦੀ ਪੂਰਤੀ ਲਈ ਜਿਹਨਾਂ ਮੁੱਲਾਂ ਨੂੰ ਅਪਣਾਉਂਦੇ ਸਨ ਸੰਭਵ ਹੈ ਕਿ ਅੱਜ ਉਹ ਵਧੇਰੇ ਹੀ ਨੀਤੀ-ਵਿਰੁੱਧ ਪ੍ਰਤੀਤ ਹੋਣ।[2]

ਹਵਾਲੇਸੋਧੋ


ਇਸ ਕਹਾਣੀ ਦਾ ਕੇਂਦਰੀ ਕਿਰਦਾਰ ਹਿਕਾਰੋ ਗੇਂਜੀ ਨਾਮੀ ਬਹਾਦੁਰ ਹੈ।