ਗੇਮ ਫੇਸ ਇੱਕ 2015 ਦੀ ਸਪੋਰਟਸ ਦਸਤਾਵੇਜ਼ੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਮਿਸ਼ੇਲ ਥਾਮਸ ਦੁਆਰਾ ਕੀਤਾ ਗਿਆ ਹੈ ਅਤੇ ਮਾਰਕ ਸ਼ੋਏਨ ਦੁਆਰਾ ਨਿਰਮਿਤ ਹੈ। ਦਸਤਾਵੇਜ਼ੀ ਦੋ ਐਲ.ਜੀ.ਬੀ.ਟੀ.ਕਿਉ. ਅਮਰੀਕੀ ਐਥਲੀਟਾਂ, ਪੇਸ਼ੇਵਰ ਮਿਕਸਡ ਮਾਰਸ਼ਲ ਆਰਟਿਸਟ ਫਾਲੋਨ ਫੌਕਸ ਅਤੇ ਕਾਲਜ ਦੇ ਬਾਸਕਟਬਾਲ ਖਿਡਾਰੀ ਟੇਰੇਂਸ ਕਲੇਮੇਂਸ ਦੇ ਦੁਆਲੇ ਘੁੰਮਦੀ ਹੈ। ਇਹ ਫ਼ਿਲਮ ਦੋ ਕਹਾਣੀਆਂ ਦੁਆਲੇ ਘੁੰਮਦੀ ਹੈ, ਪਹਿਲੀ ਟਰਾਂਸਜੈਂਡਰ ਔਰਤ ਪੇਸ਼ੇਵਰ ਐਮ.ਐਮ.ਏ. ਲੜਾਕੂ ਦੀ ਅਤੇ ਦੂਜੀ ਗੇਅ ਪੁਰਸ਼ਕਲੇਮੇਂਸ, ਜਿਸ ਨੂੰ ਓਕਲਾਹੋਮਾ ਵਿੱਚ ਬਾਸਕਟਬਾਲ ਖੇਡਣ ਲਈ ਸਵੀਕਾਰ ਕੀਤਾ ਜਾਂਦਾ ਹੈ, ਇਨ੍ਹਾਂ ਦੋਵਾਂ ਦੀ ਯਾਤਰਾ ਇੱਕ ਦੂਜੇ ਦੇ ਸਮਾਨਾਂਤਰ ਚੱਲਦੀ ਹੈ। ਇਹ ਫ਼ਿਲਮ ਦੋਵਾਂ ਐਥਲੀਟਾਂ ਨੂੰ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਦੇ ਸਮਰਥਨ ਨਾਲ ਆਪਣੀ ਪਛਾਣ ਨਾਲ ਸਭ ਦੇ ਸਾਹਮਣੇ ਆਉਣ ਦੀ ਪ੍ਰਕਿਰਿਆ ਪੇਸ਼ ਕਰਦੀ ਹੈ।

ਗੇਮ ਫੇਸ
ਨਿਰਦੇਸ਼ਕਮਿਸ਼ੇਲ ਥਾਮਸ
ਲੇਖਕਡੇਵਿਡ ਚੈਂਗ, ਯੁਹੇਈ ਉਗਾਵਾ, ਮਿਛੈਲ ਥੋਮਸ
ਨਿਰਮਾਤਾਮਾਰਕ ਸ਼ੋਏਨ
ਸਿਤਾਰੇਫਾਲਨ ਫ਼ੋਕਸ, ਟਰੇਂਸ ਕਲੇਮੋਨਸ, ਕਏ ਅਲੱਮਸ, ਜੇਸਿਨ ਕੋਲਿਨ
ਸਿਨੇਮਾਕਾਰਬੋਬੀ ਟੀ. ਲੇਵੀਸ ਬ੍ਰੈਂਡਨ ਮਸਲਮੈਨ, ਮਿਛੈਲ ਥੋਮਸ
ਰਿਲੀਜ਼ ਮਿਤੀ
ਅਪ੍ਰੈਲ 26, 2015 (2015-04-26)
ਦੇਸ਼ਬੇਲਜੀਅਮ, ਯੂ.ਐਸ.ਏ.
ਭਾਸ਼ਾਅੰਗਰੇਜ਼ੀ

ਫ਼ਿਲਮ ਤਿਉਹਾਰ

ਸੋਧੋ
  • ਟੋਰਾਂਟੋ ਐਲ.ਜੀ.ਬੀ.ਟੀ. ਫ਼ਿਲਮ ਫੈਸਟੀਵਲ ਨੇ ਆਪਣੀ 25ਵੀਂ ਸਾਲਾਨਾ ਵਰ੍ਹੇਗੰਢ 'ਤੇ 23 ਮਈ 2015 ਨੂੰ ਗੇਮ ਫੇਸ ਦੀ ਸਕ੍ਰੀਨਿੰਗ ਕੀਤੀ।[1]
  • ਫਰਿੰਜ! ਲੰਡਨ ਵਿੱਚ ਕੁਈਰ ਫ਼ਿਲਮ ਅਤੇ ਆਰਟਸ ਫੈਸਟ ਨੇ 28 ਨਵੰਬਰ 2015 ਨੂੰ ਗੇਮ ਫੇਸ ਦੀ ਸਕ੍ਰੀਨਿੰਗ ਕੀਤੀ।[2]
  • ਗੇਮ ਫੇਸ ਦਾ ਪ੍ਰੀਮੀਅਰ ਡਬਲਿਨ ਵਿੱਚ ਗੇਜ਼ ਇੰਟਰਨੈਸ਼ਨਲ ਐਲ.ਜੀ.ਬੀ.ਟੀ. ਫ਼ਿਲਮ ਫੈਸਟੀਵਲ ਵਿੱਚ ਹੋਇਆ।[3]
  • ਅਰਕਨਸਾਸ, ਯੂ.ਐਸ.ਏ. ਵਿੱਚ ਕੈਲੀਡੋਸਕੋਪ ਫ਼ਿਲਮ ਫੈਸਟੀਵਲ ਨੇ 31 ਜੁਲਾਈ 2015 ਨੂੰ ਗੇਮ ਫੇਸ ਦੀ ਸਕ੍ਰੀਨਿੰਗ ਕੀਤੀ।[4]

ਹਵਾਲੇ

ਸੋਧੋ
  1. "Out Toronto LGBT Film Festival". Inside Out. Archived from the original on 28 ਸਤੰਬਰ 2015. Retrieved 26 April 2016. {{cite web}}: Unknown parameter |dead-url= ignored (|url-status= suggested) (help)
  2. "Fringe! Queer Film & Arts Fest — Game Face". Finge Film Fest. Archived from the original on 2016-08-02. Retrieved 2022-11-16.
  3. "Game Face Comments". GAZE. Archived from the original on 25 ਅਪ੍ਰੈਲ 2016. Retrieved 12 April 2016. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  4. "Award Winning Documentary GAME FACE to Be HRC Arkansas Friday Night Spotlight Screening at Kaleidoscope on July 31; Director Michiel Thomas & Subject Terrence Clemens in Attendance". kaleidoscope film festival. Retrieved 11 April 2016.

ਬਾਹਰੀ ਲਿੰਕ

ਸੋਧੋ