ਦਸਤਾਵੇਜ਼ੀ ਫ਼ਿਲਮ
ਦਸਤਾਵੇਜ਼ੀ ਫਿਲਮ ਹੈ, ਇੱਕ ਗੈਰ-ਗਲਪ ਫ਼ਿਲਮ ਹੈ ਜਿਸਦਾ ਮਕਸਦ ਯਥਾਰਥ ਦੇ ਕਿਸੇ ਪਹਿਲੂ ਨੂੰ ਦਸਤਾਵੇਜ਼ ਵਜੋਂ ਸਾਂਭਣਾ ਹੁੰਦਾ ਹੈ, ਜਿਸਦੀ ਵਰਤੋਂ ਸਿੱਖਿਆ, ਇਤਿਹਾਸਕ ਰਿਕਾਰਡ ਰੱਖਣ ਲਈ ਕੀਤੀ ਜਾਂਦੀ ਹੈ।[1] ਅਜਿਹੀਆਂ ਫਿਲਮਾਂ ਨੂੰ ਮੂਲ ਤੌਰ ਤੇ ਫਿਲਮ ਸਟਾਕ ਤੇ ਬਣਾਇਆ ਜਾਂਦਾ ਸੀ - ਉਦੋਂ ਇਹ ਇਕੋ ਇੱਕ ਮਾਧਿਅਮ ਉਪਲਬਧ ਸੀ - ਪਰ ਹੁਣ ਵੀਡੀਓ ਅਤੇ ਡਿਜ਼ੀਟਲ ਉਤਪਾਦਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਸਿੱਧੇ ਵੀਡੀਓ ਵਜੋਂ, ਇੱਕ ਟੀਵੀ ਸ਼ੋਅ ਵਿੱਚ ਜਾਂ ਸਿਨੇਮਾ ਵਿੱਚ ਸਕ੍ਰੀਨਿੰਗ ਲਈ ਰਿਲੀਜ ਕੀਤਾ ਜਾ ਸਕਦਾ ਹੈ। "ਦਸਤਾਵੇਜ਼ੀ" ਨੂੰ "ਫ਼ਿਲਮ ਬਣਾਉਣ ਦੇ ਅਭਿਆਸ, ਇੱਕ ਸਿਨੇਮਾ ਦੀ ਪਰੰਪਰਾ, ਅਤੇ ਦਰਸ਼ਕਾਂ ਦੀ ਰਿਸੈਪਸ਼ਨ ਦੇ ਮੋਡ" ਦੇ ਰੂਪ ਵਿੱਚ ਬਿਆਨ ਕੀਤਾ ਗਿਆ ਹੈ, ਜੋ ਕਿ ਲਗਾਤਾਰ ਵਿਕਸਤ ਹੋ ਰਹੀ ਕਲਾ ਹੈ ਅਤੇ ਇਸਦੀਆਂ ਕੋਈ ਸਪਸ਼ਟ ਸੀਮਾਵਾਂ ਨਹੀਂ ਹਨ।[2]
ਪਰਿਭਾਸ਼ਾ
ਸੋਧੋਪੋਲਿਸ਼ ਲੇਖਕ ਅਤੇ ਨਿਰਮਾਤਾ ਬੋਲੇਸਲਾਵ ਮਾਤੁਸਜ਼ੇਵਸਕੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਦਸਤਾਵੇਜ਼ੀ ਫਿਲਮ ਦੇ ਮੋਡ ਦੀ ਪਛਾਣ ਕੀਤੀ ਸੀ। ਉਸਨੇ ਸਿਨੇਮਾ ਬਾਰੇ ਆਪਣੇ ਦੋ ਸਭ ਤੋਂ ਪਹਿਲੇ ਟੈਕਸਟ ਲਿਖੇ: Une nouvelle source de l'histoire (ਇਤਿਹਾਸ ਦਾ ਇੱਕ ਨਵਾਂ ਸਰੋਤ) ਅਤੇ La photographie animée (ਐਨੀਮੇਟਡ ਫੋਟੋਗਰਾਫੀ)। ਦੋਵਾਂ ਨੂੰ 1898 ਵਿੱਚ ਫਰਾਂਸੀਸੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਇਹ ਫ਼ਿਲਮ ਦੇ ਇਤਿਹਾਸਕ ਅਤੇ ਦਸਤਾਵੇਜ਼ੀ ਮੁੱਲ ਤੇ ਵਿਚਾਰ ਕਰਨ ਵਾਲੀਆਂ ਸ਼ੁਰੂਆਤੀ ਲਿਖਤਾਂ ਵਿੱਚ ਸਨ।[3] ਮਾਤੁਸਜ਼ੇਵਸਕੀ ਵਿਜ਼ੁਅਲ ਸਮੱਗਰੀ ਨੂੰ ਇਕੱਤਰ ਕਰਨ ਅਤੇ ਸੁਰੱਖਿਅਤ ਰੱਖਣ ਲਈ ਇੱਕ ਫਿਲਮ ਆਰਕਾਈਵ ਬਣਾਉਣ ਦੇ ਪ੍ਰਸਤਾਵ ਨੂੰ ਪੇਸ਼ ਕਰਨ ਵਾਲੇ ਪਹਿਲੇ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਹੈ।[4]
ਲੋਕ ਪਰਚਲਤ ਮਿਥ ਅਨੁਸਾਰ ਦਸਤਾਵੇਜ਼ੀ ਸ਼ਬਦ ਨੂੰ ਸਕਾਟਿਸ਼ ਡਾਕੂਮੈਂਟਰੀ ਫਿਲਮਸਾਜ਼ ਜੌਨ ਗਰੀਅਰਸਨ ਨੇ ਰਾਬਰਟ ਫਲੈਹਰਟੀ ਦੀ ਫ਼ਿਲਮ ਮੋਆਨਾ (1926) ਦੀ ਸਮੀਖਿਆ ਵਿੱਚ ਜੋ 8 ਫਰਵਰੀ 1926 ਨੂੰ ਨਿਊਯਾਰਕ ਸਨ ਵਿੱਚ ਪ੍ਰਕਾਸ਼ਿਤ ਹੋਈ ਸੀ, ਜਿਸ ਤੇ ਲੇਖਕ ਵਜੋਂ "ਦ ਮੂਵੀਗੋਅਰ" (ਗਰੀਅਰਸਨ ਦਾ ਕਲਮੀ ਨਾਮ) ਦਾ ਨਾਮ ਸੀ।[5]
ਗਰੀਅਰਸਨ ਦੇ ਡਾਕੂਮੈਂਟਰੀ ਦੇ ਸਿਧਾਂਤ ਇਹ ਸਨ ਕਿ ਸਿਨੇਮਾ ਦੀ ਜ਼ਿੰਦਗੀ ਨੂੰ ਦੇਖਣ ਦੀ ਸਮਰੱਥਾ ਦਾ ਇੱਕ ਨਵੇਂ ਕਲਾ ਰੂਪ ਵਿੱਚ ਉਪਯੋਗ ਕੀਤਾ ਜਾ ਸਕਦਾਸੀ; ਕਿ "ਮੌਲਿਕ" ਅਭਿਨੇਤਾ ਅਤੇ "ਮੌਲਿਕ" ਦ੍ਰਿਸ਼ ਆਧੁਨਿਕ ਸੰਸਾਰ ਦੀ ਸਮਝ ਦੇ ਲਈ ਆਪਣੇ ਗਲਪੀ ਹਮਰੁਤਬਾ ਰੂਪਾਂ ਨਾਲੋਂ ਬਿਹਤਰ ਰਹਿਨੁਮਾ ਹਨ ਅਤੇ ਇਹ ਐਕਟਿੰਗ ਵਾਲੀ ਸਮੱਗਰੀ ਨਾਲੋਂ " ਸਿਧੇ ਤੌਰ ਤੇ ਲਈ ਗਈ ਸਮਗਰੀ" ਵਧੇਰੇ ਵਾਸਤਵਿਕ ਹੋ ਸਕਦੀ ਹੈ। ਇਸ ਦੇ ਸੰਬੰਧ ਵਿਚ, ਗਰੀਅਰਸਨ ਦੀ ਦਸਤਾਵੇਜ਼ੀ ਦੀ "ਅਸਲ ਦਾ ਰਚਨਾਤਮਕ ਟਰੀਟਮੈਂਟ"[6] ਹੋਣ ਵਜੋਂ ਪਰਿਭਾਸ਼ਾ ਨੂੰ ਕੁਝ ਪਰਵਾਨਗੀ ਮਿਲੀ, ਇਹ ਸੋਵੀਅਤ ਫਿਲਮ ਨਿਰਮਾਤਾ ਦਾਜੀਗਾ ਵਰਤੋਵ ਨੇ "ਜੀਵਨ ਨੂੰ ਜਿਵੇਂ ਦਾ ਜਿਵੇਂ" ਪੇਸ਼ ਕਰਨ (ਅਰਥਾਤ, ਜੀਵਨ ਨੂੰ ਸਰਸਰੀ ਤੌਰ ਤੇ ਫਿਲਮਾਏ ਜਾਣਾ) ਅਤੇ "ਜੀਵਨ ਨੂੰ ਬੇਖ਼ਬਰ ਚੁੱਪ ਚੁਪੀਤੇ ਫੜਨਾ" (ਜੀਵਨ ਨੂੰ ਕੈਮਰਾ ਨਾਲ ਹੈਰਾਨ ਕਰ ਦੇਣ) ਦੇ ਪੁਜੀਸ਼ਨ ਨਾਲੋਂ ਫ਼ਰਕ ਵਾਲੀ ਹੈ।
ਅਮਰੀਕਨ ਫਿਲਮ ਆਲੋਚਕ ਪਾਰੇ ਲੋਰੇਂਂਜ਼ ਨੇ ਇੱਕ ਡੌਕੂਮੈਂਟਰੀ ਫਿਲਮ ਨੂੰ "ਅਸਲ ਫਿਲਮ ਜੋ ਨਾਟਕੀ ਹੈ" ਵਜੋਂ ਪਰਿਭਾਸ਼ਤ ਕੀਤਾ ਹੈ।[7] ਦੂਸਰੇ ਹੋਰ ਕਹਿੰਦੇ ਹਨ ਕਿ ਇੱਕ ਦਸਤਾਵੇਜ਼ੀ ਹੋਰ ਕਿਸਮ ਦੀਆਂ ਗੈਰ-ਗਲਪੀ ਫਿਲਮਾਂ ਤੋਂ ਅੱਡਰੀ ਹੈ ਕਿ ਇਸ ਵਿੱਚ ਪੇਸ਼ ਤਥਾਂ ਦੇ ਨਾਲ ਨਾਲ ਇੱਕ ਰਾਏ ਹੁੰਦੀ ਹੈ, ਅਤੇ ਇੱਕ ਖਾਸ ਸੁਨੇਹਾ।[8]
ਨੋਟ ਅਤੇ ਹਵਾਲੇ
ਸੋਧੋ- ↑ "Home: Oxford English Dictionary". oed.com. Archived from the original on 25 April 2018. Retrieved 25 April 2018.
{{cite web}}
: Unknown parameter|dead-url=
ignored (|url-status=
suggested) (help) - ↑ Nichols, Bill. 'Foreword', in Barry Keith Grant and Jeannette Sloniowski (eds.) Documenting The Documentary: Close Readings of Documentary Film and Video. Detroit: Wayne State University Press, 1997
- ↑ Scott MacKenzie, Film Manifestos and Global Cinema Cultures: A Critical Anthology, Univ of California Press 2014, ISBN 9780520957411, p.520
- ↑ James Chapman, "Film and History. Theory and History" part "Film as historical source" p.73-75, Palgrave Macmillan, 2013, ISBN 9781137367327
- ↑ Ann Curthoys, Marilyn Lake Connected worlds: history in transnational perspective, Volume 2004 p.151. Australian National University Press
- ↑ "History/Film". wwwmcc.murdoch.edu.au. Archived from the original on 26 March 2018. Retrieved 25 April 2018.
{{cite web}}
: Unknown parameter|dead-url=
ignored (|url-status=
suggested) (help) - ↑ "Pare Lorentz Film Library - FDR and Film". archive.org. 24 July 2011. Archived from the original on 24 July 2011. Retrieved 25 April 2018.
{{cite web}}
: Unknown parameter|dead-url=
ignored (|url-status=
suggested) (help) CS1 maint: BOT: original-url status unknown (link) - ↑ Larry Ward (Fall 2008). "Introduction" (PDF). Lecture Notes for the BA in Radio-TV-Film (RTVF). 375: Documentary Film & Television. California State University, Fullerton (College of communications): 4, slide 12. Archived from the original (PDF) on 2006-09-03.
{{cite journal}}
: Cite journal requires|journal=
(help); Unknown parameter|dead-url=
ignored (|url-status=
suggested) (help)