ਗੇਲੁਗ ਸੰਪਰਦਾ
ਗੇਲੁਗ ਸੰਪਰਦਾ ਤਿੱਬਤੀ ਬੁੱਧ ਧਰਮ ਦੀ ਸਭ ਤੋਂ ਨਵੀਂ ਸੰਪਰਦਾ ਹੈ।[1] ਇਸਦਾ ਮੋਢੀ ਤਿੱਬਤੀ ਦਾਰਸ਼ਨਿਕ ਜ਼ੇ ਸੋਂਗਖਾਪਾ ਸੀ। ਮੰਗੋਲਾਂ ਨਾਲ ਗਠਜੋੜ ਕਰਕੇ ਗੇਲੁਗ ਸੰਪਰਦਾ ਤਿੱਬਤ ਦੀ ਸਭ ਤੋਂ ਪ੍ਰਮੁੱਖ ਬੋਧੀ ਸੰਪਰਦਾ ਬਣ ਗਈ।
ਗਾਂਦੇਨ ਮਠ ਇਸ ਸੰਪਰਦਾ ਦਾ ਕੇਂਦਰ ਹੋਣ ਕਰਕੇ ਇਨ੍ਹਾਂ ਨੂੰ 'ਗਾਂਦੇਨ ਚੋਲੁਕ' ਕਿਹਾ ਜਾਂਦਾ ਸੀ, ਇਸੇ ਦਾ ਛੋਟਾ ਰੂਪ 'ਗਾਲੁਕ' ਹੈ ਜੋ ਵਿਗੜ ਕੇ ਗੇਲੁਗ ਹੋ ਗਿਆ।[2]
ਉਤਪੱਤੀ ਅਤੇ ਵਿਕਾਸ
ਸੋਧੋਗੇਲੁਗ ਸੰਪਰਦਾ ਦਾ ਮੋਢੀ ਜ਼ੇ ਸੋਂਗਖਾਪਾ ਸੀ ਜੋ ਕਦਮ ਸੰਪਰਦਾ ਦਾ ਪ੍ਰਸ਼ੰਸਕ ਸੀ, ਅਤੇ ਮਹਾਯਾਨ ਨੂੰ ਮੰਨਣ ਵਾਲਾ ਸੀ। ਉਸਨੇ ਮਹਾਯਾਨ ਨੂੰ ਮਧਿਆਮਕਾ ਅਤੇ ਨਾਗਾਰਜੁਨ ਦੇ ਸੁੰਨਤਾ ਦੇ ਸਿਧਾਂਤ ਨਾਲ ਮਿਲਾ ਕੇ ਪਰਚਾਰਿਆ ਜੋ ਤਿੱਬਤ ਵਿੱਚ ਧਾਰਮਿਕ ਦਰਸ਼ਨ ਦੇ ਵਿਕਾਸ ਵਿੱਚ ਇੱਕ ਅਹਿਮ ਮੋੜ ਸੀ।[3]