ਤਿਬਤੀ ਬੁੱਧ ਧਰਮ
ਤਿਬਤੀ ਬੁੱਧ ਧਰਮ, ਬੁੱਧ ਧਰਮ ਦੀ ਪ੍ਰਮੁੱਖ ਸ਼ਾਖਾ ਹੈ। ਇਹ ਹਿਮਾਲਿਆ ਦੇ ਨਾਲ ਲਗਦੇ ਉਤਰੀ ਭਾਰਤ ਅਤੇ ਮੱਧ ਏਸ਼ੀਆ ਵਿਚ ਫੈਲਿਆ ਹੋਇਆ ਹੈ। ਇਹ ਬੁੱਧ ਧਰਮ ਦੇ ਨਵੇਂ ਪੜਾਵਾਂ ਵਿਚੋਂ ਪੈਦਾ ਹੋਇਆ ਅਤੇ ਨਿਰੰਤਰ ਚੱਲਦਾ ਆ ਰਿਹਾ ਹੈ।[1] ਤਿਬਤੀ ਇਸ ਦੀ ਧਾਰਮਿਕ ਭਾਸ਼ਾ ਹੈ। ਇਸ ਦੇ ਧਰਮ ਗ੍ਰੰਥ ਤਿਬਤੀ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਹੀ ਹਨ। 14ਵੇਂ ਦਲਾਈ ਲਾਮਾ ਇਸ ਧਰਮ ਦੇ ਸਭ ਤੋਂ ਵੱਡੇ ਨੇਤਾ ਹਨ।[2]