ਗੈਂਗਸ ਆਫ ਵਾਸੇਪੁਰ
ਗੈਂਗਸ ਆਫ ਵਾਸੇਪੁਰ (Gangs of वासेपुर) 2012 ਦੀ ਦੋ ਹਿੱਸਿਆਂ ਵਿੱਚ ਬਣੀ ਅਪਰਾਧ ਆਧਾਰਿਤ ਫ਼ਿਲਮ ਹੈ। ਇਸਦਾ ਨਿਰਮਾਤਾ ਅਤੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਹੈ।[1] ਇਸ ਫ਼ਿਲਮ ਨੂੰ ਲਿਖਣ ਵਿੱਚ ਕਸ਼ਿਅਪ ਦੇ ਨਾਲ ਜੇਇਸ਼ਾਂ ਕਾਦਰੀ ਨੇ ਕੰਮ ਕੀਤਾ ਹੈ। ਇਹ ਫ਼ਿਲਮ ਧਨਬਾਦ ਦੇ ਕੋਲਾ ਮਾਫੀਆ (ਮਾਫੀਆ ਰਾਜ) 'ਤੇ ਕੇਂਦਰਿਤ ਹੈ। ਰਾਜਨੀਤੀ ਅਤੇ ਸ਼ਕਤੀ ਨੂੰ ਲੈ ਕੇ ਤਿੰਨ ਪਰਿਵਾਰਾਂ ਵਿਚਾਲੇ ਬਦਲਾ ਲੈਣ ਦੀ ਭਾਵਨਾ ਵਾਲੀ ਇਸ ਫ਼ਿਲਮ ਵਿੱਚ ਮਨੋਜ ਬਾਜਪਾਈ, ਨਵਾਜ਼ੂਦੀਨ ਸਿਦੀਕੀ, ਹੁਮਾ ਕੁਰੈਸ਼ੀ, ਰਿਚਾ ਚੱਡਾ ਅਤੇ ਤਿਗਮਾਂਸ਼ੂ ਧੂਲੀਆ ਕਲਾਕਾਰ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ। ਇਸ ਦੀ ਕਹਾਣੀ 1940 ਦੇ ਸ਼ੁਰੂ ਤੋਂ ਲੈ ਕੇ 2000 ਦੇ ਦਹਾਕੇ ਤੱਕ ਫੈਲੀ ਹੋਈ ਹੈ। ਦੋਵਾਂ ਹਿੱਸਿਆਂ ਨੂੰ ਅਸਲ ਵਿੱਚ ਕੁੱਲ 319 ਮਿੰਟ ਦੀ ਇੱਕ ਸਿੰਗਲ ਫ਼ਿਲਮ ਦੇ ਰੂਪ ਵਿੱਚ ਸ਼ੂਟ ਕੀਤਾ ਗਿਆ ਸੀ ਅਤੇ 2012 ਦੇ ਕਾਨਸ ਡਾਇਰੈਕਟਰਸ ਫੋਰਟਨਾਇਟ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ,[2][3][4][5] ਪਰ, ਕਿਉਂਕਿ ਕੋਈ ਵੀ ਭਾਰਤੀ ਥੀਏਟਰ ਪੰਜ ਘੰਟੇ ਤੋਂ ਲੰਬੀ ਫ਼ਿਲਮ ਨੂੰ ਸਕ੍ਰੀਨ ਕਰਨ ਲਈ ਸਵੈਇੱਛੁਕ ਨਹੀਂ ਹੋਇਆ ਤਾਂ ਇਸ ਨੂੰ ਭਾਰਤੀ ਬਾਜ਼ਾਰ ਲਈ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ।
ਗੈਂਗਸ ਆਫ ਵਾਸੇਪੁਰ |
---|
ਅਨੁਰਾਗ ਨੇ ਦੋ ਵਾਰ - 2010 ਵਿੱਚ ਇੱਕ ਵਾਰ ਅਤੇ ਇੱਕ ਵਾਰ 2018 ਵਿੱਚ ਇਹ ਖੁਲਾਸਾ ਕੀਤਾ ਸੀ ਕਿ ਤਾਮਿਲ ਫ਼ਿਲਮ, ਸੁਬਰਾਮਣੀਅਮਪੁਰਮ (2008) ਇਸ ਫ਼ਿਲਮ ਦੀ ਲੜੀ ਲਈ ਪ੍ਰੇਰਣਾ ਸੀ।[6][7] ਫ਼ਿਲਮ ਦੇ ਦੋਵੇਂ ਹਿੱਸੇ ਪ੍ਰਾਈਮ ਵੀਡੀਓ, ਵੂਟ ਸਿਲੈਕਟ ਅਤੇ ਐਮਐਕਸ ਪਲੇਅਰ 'ਤੇ ਆਨਲਾਈਨ ਸਟ੍ਰੀਮਿੰਗ ਲਈ ਉਪਲਬਧ ਹਨ।
ਇਸ ਫ਼ਿਲਮ ਦੇ ਜ਼ਿਆਦਾਤਰ ਕਿਰਦਾਰ ਉੱਤਰ ਪ੍ਰਦੇਸ਼, ਬਿਹਾਰ ਅਤੇ ਵਾਸੇਪੁਰ ਦੇ ਹਨ।
ਹਿੱਸੇ
ਸੋਧੋਆਲੋਚਨਾਤਮਕ ਪ੍ਰਾਪਤੀ
ਸੋਧੋਸਮੀਖਿਆ ਏਗਰੇਗੇਟਰ ਵੈਬਸਾਈਟ ਰੋਟਨ ਟੋਮੈਟੋਸ ਨੇ ਰਿਪੋਰਟ ਕੀਤੀ ਹੈ ਕਿ ਫ਼ਿਲਮ ਔਸਤਨ 8.36 / 10 ਦੇ ਸਕੋਰ ਦੇ ਨਾਲ 27 ਸਮੀਖਿਆਵਾਂ ਦੇ ਅਧਾਰ ਤੇ 96% ਪ੍ਰਵਾਨਗੀ ਰੇਟਿੰਗ ਰੱਖਦੀ ਹੈ।ਫ਼ਿਲਮ ਨੇ 10 ਸਮੀਖਿਆਵਾਂ ਦੇ ਅਧਾਰ ਤੇ 89 ਦਾ ਮੈਟਾਕਰਿਟਿਕ ਸਕੋਰ ਵੀ ਹਾਸਿਲ ਕੀਤਾ ਹੈ, ਜੋ ਕਿ "ਵਿਸ਼ਵਵਿਆਪੀ ਪ੍ਰਸ਼ੰਸਾ" ਨੂੰ ਦਰਸਾਉਂਦਾ ਹੈ।[8]
ਸਾਲ 2019 ਵਿੱਚ, ਦਿ ਗਾਰਡੀਅਨ ਨੇ 21ਵੀਂ ਸਦੀ ਦੀ ਸੂਚੀ ਵਿੱਚ ਆਪਣੀਆਂ 100 ਸਰਬੋਤਮ ਫ਼ਿਲਮਾਂ ਵਿੱਚ ਗੈਂਗਸ ਆਫ਼ ਵਾਸੇਪੁਰ ਨੂੰ 59ਵੇਂ ਸਥਾਨ ’ਤੇ ਰੱਖਿਆ।[9]
ਸੀਕੁਅਲ
ਸੋਧੋਗੈਂਗਸ ਆਫ ਵਾਸੇਪੁਰ 1.5 ਫ਼ਿਲਮ ਵੀ ਆਵੇਗੀ ਇਹ ਇੱਕ ਅਫਵਾਹ ਸੁਣਨ ਵਿੱਚ ਆਈ ਸੀ।[10] ਹਾਲਾਂਕਿ, ਨਿਰਦੇਸ਼ਕ ਕਸ਼ਿਅਪ ਨੇ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਅਤੇ ਪੁਸ਼ਟੀ ਕੀਤੀ ਕਿ ਇਸਦਾ ਕੋਈ ਤੀਜਾ ਹਿੱਸਾ ਨਹੀਂ ਹੋਵੇਗਾ।[11]
ਹਵਾਲੇ
ਸੋਧੋ- ↑ Smith, Ian Hayden (2012). International Film Guide 2012. p. 141. ISBN 978-1908215017.
- ↑ "Anurag Kashyap's Gangs of Wasseypur selected for Directors' Fortnight at Cannes". DearCinema.com. DearCinema. 24 April 2012. Archived from the original on 27 April 2012. Retrieved 24 April 2012.
- ↑ "Gangs of Wasseypur: World premiere at Cannes". IBN Live. IANS. 24 April 2012. Archived from the original on 25 ਅਪ੍ਰੈਲ 2012. Retrieved 24 April 2012.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ Leffler, Rebecca (24 April 2012). "Cannes 2012: Michel Gondry's 'The We & The I' to Open Director's Fortnight". The Hollywood Reporter. Retrieved 2012-04-25.
- ↑ "2012 Selection". quinzaine-realisateurs.com. Directors' Fortnight. Archived from the original on 26 April 2012. Retrieved 2012-04-25.
- ↑ "Anurag's next inspired by Subramaniapuram - Times of India". The Times of India.
- ↑ "Anurag Kashyap reveals Gang of Wasseypur was inspired by Tamil movie Subramaniapuram". www.hindustantimes.com. 5 July 2018.
- ↑ "Gangs of Wasseypur".
- ↑ "The 100 best films of the 21st century". The Guardian. Retrieved 17 September 2019.
- ↑ Lohana, Avinash; Natasha Coutinho (Dec 14, 2016). "Kahaani and Gangs Of Wasseypur to get third installments". Mumbai Mirror.
- ↑ "Anurag Kashyap Confirms 'Gangs Of Wasseypur 3' Will Never Happen & We're A Little Bummed Out". indiatimes.com. 22 September 2018.
ਇਹ ਵੀ ਵੇਖੋ
ਸੋਧੋਬਾਹਰੀ ਲਿੰਕ
ਸੋਧੋ- Gangs of Wasseypur on IMDb
- Gangs of Wasseypur, ਰੌਟਨ ਟੋਮਾਟੋਜ਼ ਤੇ
- Gangs of Wasseypur, ਆਲਮੂਵੀ ਉੱਤੇ