ਗੋਇੰਦਵਾਲ ਸਾਹਿਬ

ਤਰਨ ਤਾਰਨ ਜ਼ਿਲ੍ਹੇ ਦਾ ਪਿੰਡ

ਗੋਇੰਦਵਾਲ ਸਾਹਿਬ ਚੜ੍ਹਦੇ ਪੰਜਾਬ ਦੇ ਮਾਝਾ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਖਡੂਰ ਸਾਹਿਬ ਦਾ ਇੱਕ ਪਿੰਡ ਹੈ[1],ਜੋ ਤਰਨਤਾਰਨ ਸਾਹਿਬ ਤੋਂ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਨਗਰ 16ਵੀਂ ਸਦੀ ਵਿੱਚ ਗੁਰੂ ਅਮਰਦਾਸ ਜੀ ਨੇ ਵਸਾਇਆ ਤੇ ਸਿੱਖਾਂ ਦਾ ਬਹੁਤ ਵੱਡਾ ਕੇਂਦਰ ਸੀ। ਇਹ ਸ਼ਹਿਰ ਬਿਆਸ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ।[2] ਇਹ ਸ੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ।

ਗੋਇੰਦਵਾਲ ਸਾਹਿਬ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਤਰਨਤਾਰਨ
ਬਲਾਕਖਡੂਰ ਸਾਹਿਬ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਤਰਨਤਾਰਨ

ਸਿੱਖੀ ਦਾ ਧੁਰਾ

ਸੋਧੋ

ਇਸ ਸ਼ਹਿਰ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ ਕਿਉਂਕੇ ਇਹ ਸਿੱਖ ਧਰਮ ਦਾ ਪਹਿਲਾ ਧਾਰਮਿਕ ਕੇਂਦਰ ਹੈ। ਇਸ ਤੋਂ ਪਹਿਲਾ ਲੋਕ ਇਸਨਾਨ ਕਰਨ ਲਈ ਤੀਰਥ ਸਥਾਨਾਂ ਤੇ ਜਾਇਆ ਕਰਦੇ ਹਨ। ਪਰ ਗੋਇੰਦਵਾਲ ਸ਼ਹਿਰ ਵਿੱਖੇ ਬਉਲੀ ਜਿਸ ਦੀਆਂ 84 ਪੌੜੀਆਂ ਹਨ, ਬਣਨ ਨਾਲ ਇਸ ਸਥਾਨ ਤੀਰਥ ਸਥਾਨ ਬਣ ਗਿਆ ਜਿਥੇ ਆਉਣ ਵਾਲੇ ਯਾਤਰੂਆਂ ਲਈ ਲੰਗਰ ਅਤੇ ਪਾਣੀ ਦੀ ਲੋੜ ਪੂਰੀ ਹੋਣ ਲੱਗੀ।

ਸ੍ਰੀ ਗੋਇੰਦਵਾਲ ਸਾਹਿਬ ਧਾਰਮਿਕ ਪੱਖ ਤੋਂ ਬਹੁਤ ਜਿਆਦਾ ਮਹਾਨ ਹੈ,ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਨਾਲ ਸੰਮਤ 1603 ਬਿ੍ਕਮੀ ਨੂੰ ਇੱਥੇ ਆਏ ਸਨ ਅਤੇ ਇੱਥੇ ਹੀ ਗੁਰੂ ਸਾਹਿਬ ਨੇ ਚੁਰਾਸੀ ਪੌੜੀਆ ਵਾਲੀ ਬਾਉਲੀ ਦੀ ਰਚਨਾ ਸੰਮਤ 1621 ਨੂੰ ਕੀਤੀ।ਸ੍ਰੀ ਗੁਰੂ ਅਮਰਦਾਸ ਜੀ 33 ਸਾਲ ਸ੍ਰੀ ਗੌਇੰਦਵਾਲ ਸਾਹਿਬ ਵਿਖੇ ਰਹੇ।ਇਹ ਹੀ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਉਲੀ ਦੇ ਨਿਰਮਾਣ ਸਮੇਂ ਸੇਵਾ ਵੀ ਕੀਤੀ।ਇੱਥੇ ਹੀ ਸ੍ਰੀ ਗੁਰੂ ਰਾਮਦਾਸ ਜੀ ਜੀ ਦਾ ਵਿਆਹ ਸੰਮਤ 1610 ਵਿੱਚ ਬੀਬੀ ਭਾਨੀ ਜੀ ਨਾਲ ਹੋਇਆ ਅਤੇ ਸੰਮਤ 1620 ਵਿੱਚ ਜਿੱਥੇ ਹੁਣ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਹੈ ਉੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀ।ਸ੍ਰੀ ਗੋਇੰਦਵਾਲ ਵਿਖੇ ਹੀ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ,ਗੁਰੂ ਰਾਮ ਦਾਸ ਜੀ ਨੂੰ ਸੰਮਤ1631 ਵਿੱਚ ਗੁਰੂਗੱਦੀ ਦੀ ਦਾਤ ਬੱਖਸ਼ੀ ਗਈ ਸੀ।ਇਸ ਨਗਰ ਵਿੱਚ ਹੀ ਖੂਹ ਸ੍ਰੀ ਗੁਰੂ ਰਾਮਦਾਸ ਜੀ ਵੀ ਮਜੂਦ ਹੈ ਜਿੱਥੇ ਗੁਰੂ ਰਾਮਦਾਸ ਜੀ ਘੁੰਗਣੀਆ ਵੇਚਿਆ ਕਰਦੇ ਸਨ।ਧਾਰਮਿਕ ਪੱਖ ਤੋਂ ਇਹ ਨਗਰ ਕਿੰਨਾ ਮਹਾਨ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਗੁਰੂ ਅਰਜਨ ਦੇਵ ਜੀ ਇੱਥੋਂ ਹੀ ਪਹਿਲੀਆ ਚਾਰ ਪਾਤਸ਼ਾਹੀਆ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਪਾਸੋ ਲੈ ਕੇ ਗਏ ਸਨ।ਇਸ ਨਗਰ ਵਿੱਚ ਹੀ ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ ਅਸਥਾਨ ਹੈ ਅਤੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਅਸਥਾਨ ਹੈ।

ਵਿਸਾਖੀ ਨੂੰ ਖਾਸ ਮਹਾਨਤਾ ਦਿੰਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਮਤ 1624 ਵਿੱਚ ਵਿਸਾਖੀ ਦਾ ਮੇਲਾ ਵੀ ਸ਼ੁਰੂ ਕਰਵਾਇਆ ਸੀ ਜੋ ਬਾਅਦ ਵਿੱਚ ਖਾਲਸਾ ਪੰਥ ਦੀ ਸਥਾਪਨ ਤੇ ਕੌਮੀ ਤਿਉਹਾਰ ਵਿੱਚ ਬਦਲ ਗਿਆ।ਬਾਣੀ ਆਨੰਦ ਸਾਹਿਬ ਦਿ ਰਚਨਾ ਵੀ ਇਸ ਪਾਵਨ ਅਸਥਾਨ ਤੇ ਕੀਤੀ ਗਈ ਸੀ ਤੇ ਗੁਰੂ ਤੇਗ ਬਹਾਦਰ ਜੀ ਗੁਰੂਗੱਦੀ ਤੇ ਬਿਰਾਜਮਾਨ ਹੋਣ ਤੋ ਬਾਅਦ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਾਵਨ ਸਥਾਨਾਂ ਦੇ ਦਰਸ਼ਨ ਕਰਨ ਵੀ ਆਏ ਸਨ।

ਜਿਹਨਾਂ ਪ੍ਰੇਮੀਆ ਨੇ ਬਾਉਲੀ ਸਾਹਿਬ ਦੀ ਉਸਾਰੀ ਵਿੱਚ ਆਪਣੇ ਤਨ ਮਨ ਨਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ ਉਹਨਾ ਨੂੰ ਪ੍ਰਚਾਰ ਕਰਨ ਲਈ ਮੰਜੀਆ ਥਾਪ ਦਿੱਤੀ ਤੇ ਇਹ ਅਸਥਾਨ ਸਿੱਖੀ ਦੇ ਪ੍ਰਚਾਰ ਦਾ ਧੁਰਾ ਵੀ ਬਣ ਗਿਆ,ਇਸ ਨੂੰ ਸਿੱਖੀ ਦੇ ਧੁਰੇ ਵੱਜੋ ਵੀ ਜਾਣਿਆ ਜਾਣ ਲੱਗਾ।ਸ੍ਰੀ ਗੁਰੂ ਅਮਰ ਦਾਸ ਜੀ ਨੇ ਇੱਥੋ ਹੀ ਲੰਗਰ ਪ੍ਰਥਾ ਆਰੰਭ ਕੀਤੀ ਤੇ ਛੂਤ-ਸ਼ਾਤ ਦੇ ਭੇਦ ਭਾਵ ਨੂੰ ਛੱਡ ਕੇ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਲਈ ਕਿਹਾ,"ਪਹਿਲੇ ਪੰਗਤ ਤੇ ਪਾਛੇ ਸੰਗਤ" ਦਾ ਉਦੇਸ਼ ਵੀ ਦਿੱਤਾ,ਰਾਜਾ ਅਕਬਰ ਤੇ ਰਾਜਾ ਹਰੀਪੁਰ ਨੇ ਵੀ ਇਸ ਪੰਗਤ ਵਿੱਚ ਬੈਠ ਕੇ ਲੰਗਰ ਛੱਕਿਆ ਸੀ। ਇਸ ਨਗਰ ਨੂੰ ਕਈਆ ਗੁਰੂਆ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਤਿਹਾਸ ਵੀ ਇਸ ਗੱਲ ਦੀ ਅਗਵਾਈ ਭਰਦਾ ਹੈ।

ਇਤਿਹਾਸ

ਸੋਧੋ

ਸ੍ਰੀ ਗੁਰੂ ਅਮਰਦਾਸ ਜੀ ਤੀਜੇ ਗੁਰੂ ਗੋਇੰਦਵਾਲ ਵਿੱਚ 33 ਸਾਲ ਰਹੇ ਜਿੱਥੇ ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਇੱਕ ਨਵਾਂ ਕੇਂਦਰ ਸਥਾਪਿਤ ਕੀਤਾ।

ਗੋਇੰਦਵਾਲ ਉਹ ਥਾਂ ਹੈ ਜਿੱਥੇ ਗੁਰੂ ਅਮਰਦਾਸ ਜੀ ਅਗਲੇ ਗੁਰੂ ਭਾਈ ਜੇਠਾ (ਸ੍ਰੀ ਗੁਰੂ ਰਾਮਦਾਸ ਜੀ) ਨੂੰ ਮਿਲੇ ਸਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਵੀ ਇੱਥੇ 15 ਅਪ੍ਰੈਲ 1563 ਨੂੰ ਹੋਇਆ ਸੀ। ਇਸ ਨੂੰ ਸਿੱਖ ਧਰਮ ਦਾ ਧੁਰਾ ਕਿਹਾ ਜਾਂਦਾ ਹੈ ਕਿਉਂਕਿ ਇਹ ਸਿੱਖੀ ਦਾ ਪਹਿਲਾ ਮੁੱਖ ਕੇਂਦਰ ਸੀ। ਅੱਜ ਗੋਇੰਦਵਾਲ ਸਾਹਿਬ ਨੂੰ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਵਜੋਂ ਦੇਖਿਆ ਜਾਂਦਾ ਹੈ ਅਤੇ ਵਿਸ਼ਾਲ ਲੰਗਰ ਜਾਂ ਕਮਿਊਨਿਟੀ ਰਸੋਈ ਹਰ ਰੋਜ਼ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਭੋਜਨ ਪ੍ਰਦਾਨ ਕਰਦੀ ਹੈ।

ਹਵਾਲੇ

ਸੋਧੋ
  1. http://pbplanning.gov.in/districts/Khadoor%20Sahib.pdf
  2. Singh, Prithi Pal (2006). The History of Sikh Gurus. Lotus Press. p. 185. ISBN 9788183820752.