ਗੋਸ਼ਟਿ ਪੁਰਾਤਨ ਪੰਜਾਬੀ ਸਾਹਿਤ ਦੀ ਇੱਕ ਵਿਧਾ ਹੈ ਜੋ ਕਾਵਿ ਤੇ ਵਾਰਤਕ ਦੋਵਾਂ ਰੂਪਾਂ 'ਚ ਮਿਲਦੀ ਹੈ। ਗੋਸ਼ਟ ਸ਼ਬਦ ਸੰਸਕ੍ਰਿਤ ਦੀ "ਗੋਸਠ" ਧਾਤੂ ਜਿਸਦਾ ਅਰਥ ਹੈ "ਇਕੱਠਾ ਕਰਨਾ" ਤੋਂ ਬਿਣਆ ਹੈ।[1] ਗੋਸਟਿ ਵਾਰਤਾਲਾਪ ਦੇ ਰੂਪ ਵਿੱਚ ਹੁੰਦੀ ਹੈ। ਇਸ ਵਿੱਚ ਦੋ ਧਿਰਾਂ ਵਿਚਕਾਰ ਕਿਸੇ ਵਿਸ਼ੇ ਸੰਬੰਧੀ ਗਲਬਾਤ ਹੁੰਦੀ ਹੈ। "ਇਸ ਵਿਧਾ ਦਾ ਜਨਮ ਜਨਮ-ਸਾਖੀਆਂ ਤੋਂ ਹੋਇਆ ਮੰਨਿਆ ਜਾਂਦਾ ਹੈ।"[2] "ਇਕ ਉੱਤਮ ਸਾਹਿਤਿਕ ਗੋਸਟਿ ਵਿੱਚ ਹਰ ਪ੍ਰਸ਼ਨ ਪਹਲੇ ਉੱਤਰ ਵਿਚੋਂ ਉਤਪਤ ਹੁੰਦਾ ਹੈ ਅਥਵਾ ਹਰ ਬੋਲ ਆਪਣੇ ਪੂਰਬਲੇ ਬੋਲ ਨਾਲ ਜੁੜਿਆ ਹੁੰਦਾ ਹੈ।"[3] ਗੋਸਟਿ ਦੀ ਇੱਕ ਪਰਿਭਾਸ਼ਾ ਹੇਠ ਦਿਤੇ ਅਨੁਸਾਰ ਦਿੱਤੀ ਜਾ ਸਕਦੀ ਹੈ:

"ਗੋਸਟਿ ਸਾਹਿਤ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵਧ ਪੁਰਸ਼ ਗਿਆਨ ਪ੍ਰਾਪਤੀ ਲਈ ਦਾਰਸ਼ਨਿਕ ਗੁੰਝਲਾਂ ਖੋਲ੍ਹਣ ਅਤੇ ਰਹੱਸਵਾਦੀ ਅਨੁਭਵਾਂ ਨੂੰ ਸਾਂਝਿਆਂ ਕਰਨ ਲਈ ਵਿਚਾਰ ਵਟਾਂਦਰਾ ਕਰਦੇ ਹਨ।ਇਹ ਵਿਚਾਰ ਵਟਾਂਦਰੇ ਦਾ ਮੁੱਢਲਾ ਰੂਪ ਗਲਬਾਤ ਜਾਂ ਵਾਰਤਾਲਾਪ ਹੀ ਹੈ ਪਰ ਇਹ ਗਲਬਾਤ ਸਧਾਰਨ ਨਾ ਰਹਿ ਕੇ ਵਿਸ਼ੇਸ਼ ਤਰਕਮਈ ਅਤੇ ਦਲੀਲਯੁਕਤ ਦੰਗ ਨਾਲ ਨਿਭਾਈ ਜਾਂਦੀ ਹੈ।"[3]

ਪਿਛੋਕੜ

ਸੋਧੋ

ਪੰਜਾਬੀ ਸਾਹਿਤ ਵਿੱਚ ਗੋਸਟਿ ਪਰੰਪਰਾ ਦਾ ਪਿਛੋਕੜ ਨਾਥ ਜੋਗੀਆਂ ਦੇ ਗੋਸਟਿ ਸਾਹਿਤ ਵਿੱਚ ਵੇਖਿਆ ਜਾ ਸਕਦਾ ਹੈ।ਨਾਥਾਂ ਜੋਗੀਆਂ ਦੀਆਂ ਜਿਆਦਾਤਰ ਗੋਸ਼ਟਾਂ ਕਾਵਿ-ਰੂਪ ਵਿੱਚ ਸਨ।ਬਾਅਦ ਵਿੱਚ ਬਹੁਤ ਸਮੇਂ ਬਾਅਦ ਵਾਰਤਕ ਰੂਪ ਵਿੱਚ ਲਿਖੀਆਂ ਗੋਸ਼ਟਾਂ ਸਾਹਮਣੇ ਆਈਆਂ ਹਨ ਜੋ ਕੇ ਜਿਆਦਾਤਰ ਗੁਰੂ ਨਾਨਕ ਦੇਵ ਜੀ ਨਾਲ ਜੁੜੀਆਂ ਹੋਈਆਂ ਹਨ।

ਪ੍ਰਾਪਤ ਗੋਸ਼ਟਾਂ

ਸੋਧੋ

1."ਗੁਰੂ ਨਾਨਕ ਨਾਲ ਸਬਧਿਤ ਗੋਸ਼ਟਾਂ"[4]

  • ਸਿਧ ਗੋਸਟਿ
  • ਮੱਕੇ ਮਦੀਨੇ ਦੀ ਗੋਸਟਿ
  • ਕਰੂੰ ਨਾਲ ਗੋਸਟਿ
  • ਨਿਰੰਕਾਰ ਨਾਲ ਗੋਸਟਿ
  • ਅਜਿਤੇ ਰੰਧਾਵੇ ਦੀ ਗੋਸਟਿ
  • ਸ਼ੇਖ ਬ੍ਰਹਮ ਨਾਲ ਗੋਸਟਿ

2."ਗੁਰੂ ਨਾਨਕ ਤੋਂ ਭਿੰਨ ਗੋਸਟਿ"

  • ਗੋਸ਼ਟਾਂ ਗੁਰੂ ਅਮਰਦਾਸ ਕੀਆਂ
  • ਭਗਤਾਂ ਦੀਆਂ ਗੋਸ਼ਟਾਂ
  • ਨਾਥ ਪੰਥੀਆਂ ਦੀਆਂ ਗੋਸ਼ਟਾਂ
  • ਗੋਸਟਿ ਕ੍ਰਿਸ਼ਨ ਜੀ ਕੀ ਅਰੁ ਉਧੋ ਕੀ
  • ਗੋਸਟਿ ਰਾਮਚੰਦਰ ਤੇ ਲਛਮਣ ਜੀ ਕੀ
  • ਗੋਸਟਿ ਰਾਮ ਗੀਤਾ
  • ਗੋਸਟਿ ਗਰਭ ਗੀਤਾ
  • ਗੋਸਟਿ ਸਾਰ ਗੀਤਾ
  • ਗੋਸਟਿ ਗਿਆਨ ਮਾਲਾ
  • ਬਾਬਾ ਲਾਲ ਅਤੇ ਦਾਰਾ ਸ਼ਿਕੋਹ ਦੀ ਗੋਸਟਿ

3."ਹੱਥ ਲਿਖਤਾਂ ਦੇ ਰੂਪ ਵਿੱਚ ਪ੍ਰਾਪਤ ਗੋਸ਼ਟਾਂ"[5]

  • ਮਕੇ ਦੀ ਗੋਸਟਿ
  • ਗੋਸਟਿ ਅਜਿਤੇ ਰੰਧਾਵੇ ਦੀ
  • ਗੋਸਟਿ ਜਨਕ ਨਾਲ
  • ਗੋਸਟਿ ਨਿਰੰਕਾਰ ਨਾਲ
  • ਗੋਸਟਿ ਬੁਢ਼ਣ ਨਾਲ
  • ਗੋਸਟਿ ਕਲਜੁਗ ਨਾਲ
  • ਬਾਬਾ ਲਾਲ ਨਾਲ
  • ਗੋਸਟਿ ਕੁਰਾਨ ਨਾਲ

ਹਵਾਲੇ

ਸੋਧੋ
  1. ਪ੍ਰੋ. ਰਤਨ ਸਿੰਘ ਜੱਗੀ.ਪੁਰਾਤਨ ਪੰਜਾਬੀ ਵਾਰਤਕ.
  2. ਰਤਨ ਸਿੰਘ ਜੱਗੀ,ਸਾਹਿਤ ਸੋਰਭ.
  3. 3.0 3.1 ਡਾ.ਗੁਰਚਰਨ ਸਿੰਘ,ਮਧਕਾਲੀਨ ਪੰਜਾਬੀ ਵਾਰਤਕ
  4. ਪ੍ਰੋ.ਰਤਨ ਸਿੰਘ ਜੱਗੀ,ਪੁਰਾਤਨ ਪੰਜਾਬੀ ਵਾਰਤਕ ਵਿਕਾਸ ਅਤੇ ਵਿਸ਼ਲੇਸ਼ਣ
  5. ਡਾ.ਜੀਤ ਸਿੰਘ ਸੀਤਲ ਅਤੇ ਮੇਵਾ ਸਿੰਘ ਸਿਧੂ,ਪੰਜਾਬੀ ਸਾਹਿਤ ਦਾ ਆਲੋਚਨਾਤਮਕ ਸਾਹਿਤ