ਗੌਰੀ ਜੋਗ ਸ਼ਿਕਾਗੋ ਦੀ ਇੱਕ ਕਥਕ ਡਾਂਸਰ, ਕੋਰੀਓਗ੍ਰਾਫ਼ਰ ਅਤੇ ਖੋਜ ਵਿਦਵਾਨ ਹੈ। ਉਹ ਕਥਕ ਡਾਂਸ ਦਾ ਅਭਿਆਸ ਕਰਦੀ ਆ ਰਹੀ ਹੈ ਅਤੇ ਉਸਨੂੰ ਲਖਨਾਊ ਅਤੇ ਜੈਪੁਰ ਘਰਾਨਾ ਦੀ ਸਹਿਯੋਗੀ ਮੰਨਿਆ ਜਾਂਦਾ ਹੈ। ਉਸ ਦੀਆਂ ਰਚਨਾਵਾਂ ਵਿੱਚ ਕ੍ਰਿਸ਼ਨ ਲੀਲਾ,[1] ਸ਼ਕੁੰਤਲਾ, ਝਾਂਸੀ ਕੀ ਰਾਣੀ, ਕਥਕ ਯਾਤਰਾ,[2] ਪੂਰਬ ਦਾ ਪੱਛਮ ਨਾਲ ਮਿਲਣਾ, ਫਾਇਰ - ਅਗਨੀ ਕਥਾ[3] ਆਦਿ ਦਿਖਾਈ ਦਿੰਦਾ ਹੈ। ਉਹ ਕਥਕ ਦੇ ਤਕਨੀਕੀ ਤੱਤਾਂ ਜ਼ਰੀਏ ਰਵਾਇਤੀ "ਕਹਾਣੀ ਸੁਣਾਉਣ ਦੀ ਕਲਾ" ਨੂੰ ਜ਼ਿੰਦਗੀ ਪ੍ਰਦਾਨ ਕਰਦੀ ਹੈ। ਉਹ ਬਾਲੀਵੁੱਡ ਦੇ ਕੁਝ ਪੱਖਾਂਅਤੇ ਕਥਕ ਵਿੱਚ ਆਪਣੀ ਵਿਲੱਖਣ ਪਹੁੰਚ ਕਾਰਨ ਖ਼ਾਸਕਰ ਨੌਜਵਾਨ ਪੀੜ੍ਹੀ ਵਿੱਚ ਬਹੁਤ ਮਸ਼ਹੂਰ ਹੈ। ਕਥਕ ਨੂੰ ਫਲੇਮੇਨਕੋ, ਭਰਤਨਾਟਿਅਮ, ਓਡੀਸੀ, ਮੈਕਸੀਕਨ ਅਤੇ ਅਮੈਰੀਕਨ ਬੈਲੇ ਨਾਲ ਜੋੜਨ ਦੇ ਉਸਦੇ ਪ੍ਰਯੋਗਾਂ ਨੇ ਉਸਨੂੰ ਬਹੁਤ ਪ੍ਰਸੰਸਾ ਦਿਵਾਈ ਹੈ। 1999 ਤੋਂ ਗੌਰੀ ਜੋਗ[4] ਅਤੇ ਉਸਦੇ ਸਮੂਹ ਨੇ ਉੱਤਰੀ ਅਮਰੀਕਾ ਅਤੇ ਭਾਰਤ ਵਿੱਚ 325 ਤੋਂ ਵੱਧ ਡਾਂਸ ਸ਼ੋਅ ਕੀਤੇ ਹਨ।

ਗੌਰੀ ਜੋਗ
ਗੌਰੀ ਜੋਗ ਕਥਕ ਕਰਦਿਆਂ।
ਜਨਮ
ਗੌਰੀ ਕਾਲੇ

1970
ਪੇਸ਼ਾਕਥਕ ਡਾਂਸਰ, ਅਧਿਆਪਕ ਅਤੇ ਕੋਰੀਓਗ੍ਰਾਫ਼ਰ
ਵੈੱਬਸਾਈਟhttp://www.gaurijog.com

ਮੁੱਢਲਾ ਜੀਵਨ ਅਤੇ ਪਿਛੋਕੜ ਸੋਧੋ

ਗੌਰੀ ਜੋਗ ਦਾ ਜਨਮ 1970 ਵਿੱਚ ਨਾਗਪੁਰ ਵਿਖੇ ਹੋਇਆ ਸੀ ਅਤੇ ਉਸਨੇ ਲਖਨਉ ਘਰਾਨਾ ਦੇ ਗੁਰੂ ਮਦਨ ਪਾਂਡੇ ਤੋਂ ਅਨੁਸ਼ਾਸਿਤ ਅਤੇ ਸੁਚੇਤ ਸਿਖਲਾਈ ਪ੍ਰਾਪਤ ਕੀਤੀ ਸੀ, ਜਿਸ ਨੇ ਪੈਰ ਦੀ ਤਾਲ ਅਤੇ ਇਸ ਦੇ ਅਧਿਕਾਰਾਂ ਉੱਤੇ ਜ਼ੋਰ ਦੇਣ ਵੱਲ ਧਿਆਨ ਦਿਵਾਇਆ ਸੀ। ਉਸਨੇ ਅਭੀਨਿਆ ਦੀ ਕਲਾ ਲਈ ਜਾਣੇ ਜਾਂਦੇ ਜੈਪੁਰ ਘਰਾਨਾ ਦੀ ਲਲਿਤਾ ਹਰਦਾਸ ਤੋਂ ਕਥਕ ਨਾਚ ਦੀ ਪੜ੍ਹਾਈ ਵੀ ਕੀਤੀ। ਉਸਨੇ ਮੁੰਬਈ ਦੀ ਮਧੁਰਿਤਾ ਸਾਰੰਗ ਤੋਂ ਵੀ ਸਿੱਖਿਆ ਹਾਸਿਲ ਕੀਤੀ। ਉਸਨੇ 5 ਸਾਲ ਦੀ ਉਮਰ ਵਿੱਚ ਡਾਂਸ ਦੀ ਸਿਖਲਾਈ ਸ਼ੁਰੂ ਕੀਤੀ। ਜਦੋਂ ਉਹ 7 ਸਾਲ ਦੀ ਸੀ ਤਾਂ ਉਸਨੇ ਆਪਣਾ ਪਹਿਲਾ ਪ੍ਰਦਰਸ਼ਨ ਦਿੱਤਾ। ਗੌਰੀ ਜੋਗ ਨੇ ਨਾਗਪੁਰ ਯੂਨੀਵਰਸਿਟੀ ਤੋਂ ਵਿਗਿਆਨ ਅਤੇ ਪੋਸ਼ਣ ਵਿੱਚ ਮਾਸਟਰਜ ਕੀਤੀ। ਉਹ ਪੰਡਿਤ ਬਿਰਜੂ ਮਹਾਰਾਜ ਸਮੇਤ ਭਾਰਤ ਦੇ ਉੱਘੇ ਕਥਕ ਗੁਰੂਆਂ ਦੀਆਂ ਅਨੇਕਾਂ ਵਰਕਸ਼ਾਪਾਂ ਵਿੱਚ ਸ਼ਾਮਲ ਹੋਈ ਹੈ। ਉਹ ਕਥਕ ਦੇ ਲਖਨਉ ਅਤੇ ਜੈਪੁਰ ਘਰਾਨਾ ਦਾ ਅਭਿਆਸ ਕਰਦੀ ਹੈ।

ਹਵਾਲੇ ਸੋਧੋ

  1. "Asian Media USA, Krishna Leela – an artistic portrayal of Lord Krishna's life story, 14 April 2014". Archived from the original on 4 ਮਾਰਚ 2016. Retrieved 9 ਮਾਰਚ 2020. {{cite web}}: Unknown parameter |dead-url= ignored (|url-status= suggested) (help)
  2. Jog/articleshow/12452430.cms Times Of India, Journey of Indian dance by Gauri Jog, 29 March 2012
  3. Narthaki, Fire – the Fiery Tale - Gauri Jog and her group captivate the audience, 17 March 2007
  4. Artist India Gallery, Artist Gauri Jog, 17 January 2006[permanent dead link]

ਅਧਿਕਾਰਤ ਵੈਬਸਾਈਟ ਸੋਧੋ

ਗੌਰੀ ਜੋਗ