ਗੜਵੇ ਦਾ ਛੋਟਾ ਰੂਪ ਗੜਵੀ ਹੈ। ਪਿੱਤਲ ਦੀ ਬਣੀ ਹੁੰਦੀ ਹੈ। ਇਹ ਨਿੱਤ ਵਰਤੋਂ ਵਾਲਾ ਬਰਤਨ ਸੀ। ਪਾਣੀ, ਦੁੱਧ, ਲੱਸੀ, ਚਾਹ ਆਦਿ ਲਈ ਵਰਤੀ ਜਾਂਦੀ ਸੀ। ਪਹਿਲੇ ਸਮਿਆਂ ਵਿਚ ਗੜਵੀ ਦੇ ਗਲ ਵਿਚ ਲੋਹੇ ਦੇ ਸਰੀਏ ਦਾ ਬਣਿਆ ਹੋਇਆ ਇਕ ਲੰਮਾ ਹੈਂਡਲ ਪਾ ਕੇ ਰਾਹੀਆਂ, ਪਾਂਧੀਆਂ, ਲੋਕਾਂ ਨੂੰ ਪਾਣੀ ਪਿਆਉਣ ਲਈ ਪਿਆਉ ਤੇ ਵੀ ਗੜਵੀ ਵਰਤੀ ਜਾਂਦੀ ਸੀ। ਗੜਵੀ ਦੇ ਥੱਲੇ ਦੀ ਗੁਲਾਈ ਘੱਟ ਹੁੰਦੀ ਸੀ। ਢਿੱਡ ਦੀ ਗੁਲਾਈ ਉਸ ਤੋਂ ਵੱਧ ਹੁੰਦੀ ਸੀ। ਮੂੰਹ ਦੀ ਗੁਲਾਈ ਆਮ ਤੌਰ 'ਤੇ ਥੱਲੇ ਜਿੰਨੀ ਕੁ ਹੁੰਦੀ ਸੀ। ਹੁਣ ਪਿੱਤਲ ਦੀਆਂ ਗੜਵੀਆਂ ਨਹੀਂ ਬਣਦੀਆਂ। ਸਟੀਲ ਦੀਆਂ ਗੜਵੀਆਂ ਬਣਦੀਆਂ ਹਨ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.