ਗੱਲ-ਬਾਤ:ਆਪਰੇਟਿੰਗ ਸਿਸਟਮ

ਸਿਰਲੇਖ ਸਬੰਧੀ ਸੋਧੋ

@Baljeet Bilaspur and Satdeep Gill:

ਮੇਰਾ ਵਿਚਾਰ ਹੈ ਕਿ ਇਸ ਪੰਨੇ ਦਾ ਸਿਰਲੇਖ ਓਪਰੇਟਿੰਗ ਸਿਸਟਮ ਹੋਣਾ ਚਾਹੀਦਾ ਹੈ ਕਿਉਂਕਿ:

੧. ਇਹ operating system ਦੇ ਉਚਾਰਣ ਨੂੰ ਸਹੀ ਤਰ੍ਹਾਂ ਪੇਸ਼ ਕਰਦਾ ਹੈ ਜਦਕਿ ਆਪਰੇਟਿੰਗ ਸਿਸਟਮ ਇਸਦੇ ਉਚਾਰਣ ਨੂੰ ਸਹੀ ਤਰ੍ਹਾਂ ਪੇਸ਼ ਨਹੀਂ ਕਰਦਾ।

੨. ਉਪਰੋਕਤ ਸਮੱਸਿਆ ਨੂੰ ਜੇਕਰ ਨਜ਼ਰਅੰਦਾਜ ਕਰਕੇ ਪੰਜਾਬੀ ਵਿੱਚ ਜੇਕਰ ਇਸਦਾ ਸਿਰਲੇਖ ਸੰਚਾਲਣ ਪ੍ਰਣਾਲੀ ਲਿਖਿਆ ਜਾਵੇ ਤਾਂ ਹੋਰ ਵੀ ਬਿਹਤਰ ਹੋਵੇਗਾ।

-- Satnam S Virdi (ਗੱਲ-ਬਾਤ) 06:21, 29 ਮਾਰਚ 2016 (UTC)Reply

@Satnam S Virdi: ਇਸ ਚਰਚਾ ਨੂੰ ਸਾਹਮਣੇ ਲਿਆਉਣ ਲਈ ਪਿਹਲਾਂ ਤਾਂ ਬਹੁਤ-ਬਹੁਤ ਸ਼ੁਕਰੀਆ! ਪਰ ਮੈਂ ਤੁਹਾਡੇ ਵਿਚਾਰਾਂ ਨਾਲ ਪੂਰੀ ਤਰਾਂ ਨਾਲ ਸਿਹਮਤ ਨਹੀਂ ਹਾਂ ਕਿਓਂਕਿ ਮੈਂ ਕੰਪਿਊਟਰ ਨਾਲ ਸੰਬੰਧਤ ਬਹੁਤ ਸਾਰੀਆਂ ਕਿਤਾਬਾਂ ਫਰੋਲ ਕੇ ਦੇਖੀਆਂ ਹਨ, ਓਹਨਾਂ ਵਿੱਚ ਤਾਂ "ਆਪਰੇਟਿੰਗ ਸਿਸਟਮ" ਹੀ ਲਿਖਿਆ ਹੋਇਆ ਹੈ। ਹਾਲਾਂਕਿ ਗੂਗਲ ਟ੍ਰਾੰਸਲੇਟ ਵਿਚ ਓਪਰੇਟਿੰਗ ਸਿਸਟਮ ਲਿਖਿਆ ਆ ਰਿਹਾ ਹੈ ਪਰ ਆਪਾਂ ਇਸ ਉੱਪਰ ਪੂਰੀ ਤਰਾਂ ਵਿਸ਼ਵਾਸ ਨਹੀ ਕਰ ਸਕਦੇ। ਇਸ ਕਰਕੇ ਸਾਰੇ ਵਰਤੋਂਕਾਰਾਂ ਦੀ ਸਿਹਮਤੀ ਤੋਂ ਬਗੈਰ ਇਸਨੂੰ ਨਹੀ ਬਦਲਿਆ ਜਾ ਸਕਦਾ। ਬਹੁਤ-ਬਹੁਤ ਧੰਨਵਾਦ! Baljeet Bilaspur (ਗੱਲ-ਬਾਤ) 09:34, 29 ਮਾਰਚ 2016 (UTC)Reply

ਮੈਂ ਕੰਪਿਊਟਰ ਸੰਬੰਧੀ ਸ਼ਬਦਾਵਲੀ ਦਾ ਪੰਜਾਬੀ ਅਨੁਵਾਦ ਕਰਨ ਨਾਲ ਸਹਿਮਤ ਨਹੀਂ ਹਾਂ। ਪੰਜਾਬੀ ਬੁਲਾਰੇ ਬਲੂਟੁਥ, ਆਪਰੇਟਿੰਗ ਸਿਸਟਮ, ਮੋਬਾਈਲ, ਲੈਪਟਾਪ, ਵਾਈ-ਫਾਈ, ਮੈਮਰੀ ਕਾਰਡ, ਹਾਰਡ ਡਿਸਕ ਨਾਲ ਹੀ ਜਾਣੂ ਹਨ ਇਹਨਾਂ ਦੀ ਥਾਂ ਉੱਤੇ ਯਾਦ ਪੱਤੇ, ਸੰਚਾਲਣ ਪ੍ਰਣਾਲੀ ਆਦਿ ਸ਼ਬਦਾਂ ਦੀ ਵਰਤੋਂ ਕਰਨਾ ਉਚਿਤ ਨਹੀਂ ਹੈ। ਅੰਗਰੇਜ਼ੀ ਦੇ ਪ੍ਰਭਾਵ ਨੂੰ ਕਬੂਲਣਾ ਪਵੇਗਾ। ਅੰਗਰੇਜ਼ੀ ਉੱਤੇ ਵੀ ਲਾਤੀਨੀ, ਯੂਨਾਨੀ, ਫਰਾਂਸੀਸੀ ਅਤੇ ਅਨੇਕਾਂ ਭਾਸ਼ਾਵਾਂ ਦਾ ਅਸਰ ਹੈ ਪਰ ਉਹ ਕਦੇ ਨਹੀਂ ਕਹਿੰਦੇ ਕਿ ਅੰਗਰੇਜ਼ੀ ਦੇ ਮੂਲ ਸ਼ਬਦਾਂ ਦੀ ਵਰਤੋਂ ਹੀ ਕੀਤੀ ਜਾਵੇ।--Satdeep Gill (ਗੱਲ-ਬਾਤ) 14:19, 29 ਮਾਰਚ 2016 (UTC)Reply

@Satdeep Gill: ਜੀ ਮੈਂ ਇਸ ਸ਼ਬਦ ਦਾ ਅਨੁਵਾਦ ਕਰਨ ਲਈ ਨਹੀਂ ਕਿਹਾ ਸੀ, ਮੈਂ ਤਾਂ ਸਿਰਫ਼ ਇਸਦੇ ਸਹੀ ਉਚਾਰਣ ਸਬੰਧੀ ਕਿਹਾ ਹੈ।

Operating System = ਓਪਰੇਟਿੰਗ ਸਿਸਟਮ ਜਦਕਿ

ਆਪਰੇਟਿੰਗ ਸਿਸਟਮ = Aaprating System

ਉਂਝ ਵੀ ਕੰਪਿਊਟਰ ਸਬੰਧੀ ਪੁਸਤਕਾਂ ਦਾ ਅਨੁਵਾਦ ਕਰਨ ਵਾਲੇ ਡਾਃ ਸੀ.ਪੀ ਕੰਬੋਜ ਦੀ ਇਹ ਸੰਪਾਦਨਾ ਵੀ ਦੇਖੀ ਜਾ ਸਕਦੀ ਹੈ। ਉਹਨਾਂ ਦੀਆਂ ਜ਼ਿਆਦਾਤਰ ਪੁਸਤਕਾਂ ਵਿੱਚ ਓਪਰੇਟਿੰਗ ਸਿਸਟਮ ਹੀ ਵਰਤਿਆ ਗਿਆ ਹੈ। --Satnam S Virdi (ਗੱਲ-ਬਾਤ) 07:17, 30 ਮਾਰਚ 2016 (UTC)Reply

ਮੈਂ ਤੁਹਾਡੇ ਨਾਲ ਕੁਝ ਹੱਦ ਤੱਕ ਸਹਿਮਤ ਹਾਂ ਪਰ Operating ਵਿੱਚ "O" ਧੁਨੀ ਦਾ ਉਚਾਰਨ ਪੂਰਾ-ਪੂਰਾ "ਓ" ਨਹੀਂ ਹੈ। ਹਿੰਦੀ ਵਿੱਚ ਵੀ ਇਸ ਧੁਨੀ ਨੂੰ "आॅ" ਲਿਖਿਆ ਜਾਂਦਾ ਹੈ।--Satdeep Gill (ਗੱਲ-ਬਾਤ) 09:35, 30 ਮਾਰਚ 2016 (UTC)Reply
Return to "ਆਪਰੇਟਿੰਗ ਸਿਸਟਮ" page.