ਗੱਲ-ਬਾਤ:ਦੇਸ਼ਾਂ ਦੀ ਸੂਚੀ

ਪਿਛਲੇ ਕੁਝ ਦਿਨਾਂ ਤੋਂ ਵਿਕਿਪੀਡਿਆ ਦੀ ਸੁਧਾਈ ਕਰਨ ਦੌਰਾਨ ਦੇਸ਼ਾਂ ਅਤੇ ਸ਼ਹਿਰਾਂ ਆਦਿ ਦੇ ਨਾਮਾਂ ਦੇ ਹਿੱਜਿਆਂ ਵਿੱਚ ਬਹੁਤ ਸਾਰੀ ਬੇਕਾਇਦਗੀ ਵੇਖਣ ਨੂੰ ਮਿਲੀ ਜੋ ਕਿ ਅਫ਼ਸੋਸ ਵਾਲੀ ਗੱਲ ਹੈ। ਮੇਰੀ ਪ੍ਰਬੰਧਕਾਂ ਨੂੰ ਹੱਥ-ਜੋੜ ਬੇਨਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਤਾਂ ਜੋ ਵਾਰ-ਵਾਰ ਨਾਮ-ਬਦਲੀ ਤੇ ਬੇ-ਲੋੜੀਂਦੀ ਬਹਿਸ ਨਾ ਹੋਵੇ। ਇਸ ਸੂਚੀ ਵਿੱਚ ਮੈਂ ਦੇਸ਼ਾਂ ਦੇ ਨਾਮ ਉਹਨਾਂ ਦੇ ਸਭ ਤੋਂ (੧.) ਢੁਕਵੇਂ ਜਾਂ (੨.) ਪ੍ਰਸਿੱਧ ਜਾਂ (੩.) ਸਾਹਿਤ ਵਿੱਚ ਵਰਤੇ ਜਾਣ ਵਾਲੇ ਹਿੱਜਿਆਂ ਅਨੁਸਾਰ ਸੋਧ ਦਿੱਤੇ ਹਨ। ਕਿਰਪਾ ਕਰਕੇ ਕੋਈ ਅਸ਼ੁੱਧੀ ਮਿਲਣ ਤੇ ਜਾਂ ਆਪਣੇ ਵਿਚਾਰ ਦੇਣ ਲਈ ਸੂਚਿਤ ਕਰਨਾ ਕਿਉਂਕਿ ਭਵਿੱਖਤ ਵਰਤੋਂ ਸਮੇਂ ਜਾਂ ਨਾਮ-ਬਦਲੀ ਸਮੇਂ ਇਹਨਾਂ ਹਿੱਜਿਆਂ ਨੂੰ ਅਧਾਰ ਮੰਨ ਕੇ ਇਸਤੇਮਾਲ ਹੋਣਾ ਚਾਹੀਦਾ ਹੈ ਤਾਂ ਜੋ ਇਕਸਾਰਤਾ ਬਣੀ ਰਹੇ। ਧੰਨਵਾਦ।--Babanwalia (talk) ੧੮:੩੩, ੨੦ ਸਿਤੰਬਰ ੨੦੧੨ (UTC)

ਦੇਸ਼ਾਂ ਦੀ ਸੂਚੀ ਬਾਰੇ ਗੱਲਬਾਤ ਸ਼ੁਰੂ ਕਰੋ

ਗੱਲਬਾਤ ਸ਼ੁਰੂ ਕਰੋ
"ਦੇਸ਼ਾਂ ਦੀ ਸੂਚੀ" ਸਫ਼ੇ ਉੱਤੇ ਵਾਪਸ ਜਾਓ।