ਸਿਰਲੇਖ ਘੁਮਾਈ ਅਤੇ ਸਪਿੱਨ ਸਬੰਧੀ ਸੋਧੋ

ਸ਼ਬਦ ‘ਘੁਮਾਈ’ ਕਿਸੇ ਚੀਜ਼ ਦੇ ਘੁੰਮਣ ਵੱਲ ਇਸ਼ਾਰਾ ਕਰਦਾ ਹੈ, ਪਰ ਸਪਿੱਨ ਨਾਮ ਦੀ ਵਿਸ਼ੇਸ਼ਤਾ ਅਜਿਹੀ ਕੋਈ ਚੀਜ਼ ਨਹੀਂ ਹੁੰਦੀ ਜਿਸਦਾ ਸਬੰਧ ਘੁੰਮਣ ਨਾਲ ਹੋਵੇ । ਸਪਿੱਨ ਐਂਗੁਲਰ ਮੋਮੈਂਟਮ ਦੀ ਇੱਕ ਕਿਸਮ ਹੈ ਪਰ ਇਸਦਾ ਸਬੰਧ ਘੁੰਮਣ ਨਾਲ ਨਹੀਂ ਹੁੰਦਾ । ਸਪਿੱਨ ਦੀਆਂ ਦੋ ਹੀ ਕਿਸਮਾਂ ਹੁੰਦੀਆਂ ਹਨ ਪੂਰਨ ਅੰਕ ਸਪਿੱਨ ਜਿਵੇਂ 0-ਸਪਿੱਨ, 1-ਸਪਿੱਨ, 2-ਸਪਿੱਨ, 3-ਸਪਿੱਨ ਆਦਿ, ਅਤੇ ਅੱਧਾ-ਅੰਕ ਸਪਿੱਨ ਜਿਵੇਂ +½-ਸਪਿੱਨ ਅਤੇ –½-ਸਪਿੱਨ । ਇਹਨਾਂ ਕਿਸਮਾਂ ਦਾ ਸਬੰਧ ਕ੍ਰਮਵਾਰ ਬੁਨਿਆਦੀ ਕਣਾਂ ਦੇ ਬੋਸੌਨਿਕ ਅਤੇ ਫਰਮੀਔਨਿਕ ਸੁਭਾਅ ਨਾਲ ਹੁੰਦਾ ਹੈ। ਇਹ ਅੰਕ ਵਿਸ਼ੇਸ਼ਤਾਵਾਂ ਕਣਾਂ ਦੇ ਮੋਮੈਂਟਮ ਦੀਆਂ ਸੰਭਵ ਕੁਆਂਟਮ ਅਵਸਥਾਵਾਂ ਦਰਸਾਉਂਦੀਆਂ ਹਨ ਨਾ ਕਿ ਕਿਸੇ ਤਰਾਂ ਦੀ ਘੁੰਮਣ-ਸਬੰਧੀ ਵਿਸ਼ੇਸ਼ਤਾ ।

ਘੁਮਾਈ ਸ਼ਬਦ ਸਪਿੱਨ ਵਿਸ਼ੇਸ਼ਤਾ ਬਾਰੇ ਪਾਠਕਾਂ ਦੇ ਦਿਮਾਗ ਵਿੱਚ ਗਲਤ ਧਾਰਨਾ ਪੈਦਾ ਕਰਦਾ ਹੈ। ਸਪਿੱਨ ਸ਼ਬਦ ਭੌਤਿਕ ਵਿਗਿਆਨੀਆਂ ਦੁਆਰਾ ਬੁਨਿਆਦੀ ਕੁਆਂਟਮ ਅਵਸਥਾ ਨੂੰ ਦਿੱਤਾ ਗਿਆ ਇਕ ਨਾਮ ਹੈ ਜਿਸ ਨੂੰ ਹਰੇਕ ਭਾਸ਼ਾ ਵਿੱਚ ਸਪਿੱਨ ਉੱਚਾਰਣ ਦੇ ਰੂਪ ਵਿੱਚ ਹੀ ਅਪਣਾਇਆ ਜਾਣਾ ਚਾਹੀਦਾ ਹੈ। ਉੰਝ ਅੰਗਰੇਜ਼ੀ ਵਿੱਚ ਸਪਿੱਨ ਦਾ ਅਰਥ ਅਪਣੀ ਧੁਰੀ ਦੁਆਲੇ ਘੁੰਮਣਾ ਹੀ ਹੁੰਦਾ ਹੈ ਜਿਸਦੇ ਲਈ ਭਵਾਂ ਘੁਮਾਈ ਸ਼ਬਦ ਇਸਤੇਮਾਲ ਕਰਨ ਵਿੱਚ ਕੋਈ ਸ਼ਾਬਦਿਕ ਗਲਤੀ ਨਹੀਂ ਹੈ, ਪਰ ਅਕਸਰ ਅੰਗਰੇਜ਼ੀ ਪਾਠਕ ਵੀ ਸਪਿੱਨ ਨੂੰ ਅਪਣੀ ਧੁਰੀ ਦੁਆਲੇ ਘੁੰਮਣ ਵਾਲੀ ਵਿਸ਼ੇਸ਼ਤਾ ਸਮਝ ਕੇ ਗਲਤੀ ਕਰਦੇ ਹਨ ਤੇ ਇਹੀ ਅਰਥ-ਸਬੰਧੀ ਗਲਤੀ ਪੰਜਾਬੀ ਪਾਠਕ "ਘੁਮਾਈ" ਸ਼ਬਦ ਨਾਲ ਕਰਨਗੇ । --param munde (ਗੱਲ-ਬਾਤ) 21:16, 23 ਸਤੰਬਰ 2016 (UTC)Reply

ਹਾਂਜੀ, ਮੈਂ ਭੌਤਿਕ ਵਿਗਿਆਨ ਦੀ ਕੀਤੀ ਹੋਈ ਪੜ੍ਹਾਈ ਤੋਂ ਜਾਣਦਾ ਹਾਂ ਕਿ ਸਪਿੰਨ ਅਸਲ ਘੁਮਾਈ ਨਹੀਂ ਹੁੰਦੀ ਪਰ ਜਿਹਨਾਂ ਨੂੰ ਅੰਗਰੇਜ਼ੀ ਸਪਿੰਨ ਦਾ ਮਤਲਬ ਪਤਾ ਹੈ ਉਹਨਾਂ ਨੂੰ ਤਾਂ ਵੀ ਇਹ ਸ਼ਬਦ ਘੁੰਮਣ ਵੱਲ ਹੀ ਇਸ਼ਾਰਾ ਕਰਦਾ ਰਹੇਗਾ। ਅਜਿਹੀ ਗੁੰਝਲ ਤੋਂ ਨਿੱਕਲਣ ਵਾਸਤੇ ਭੌਤਿਕ ਵਿਗਿਆਨ ਦੀਆਂ ਡੂੰਘਾਈਆਂ ਪਤਾ ਹੋਣੀਆਂ ਚਾਹੀਦੀਆਂ ਹਨ, ਸ਼ਬਦ ਭਾਵੇਂ ਘੁਮਾਈ ਹੋਵੇ ਭਾਵੇਂ ਸਪਿੰਨ। ਜੇਕਰ ਤੁਸੀਂ ਸਪਿੰਨ ਵਰਤਣਾ ਵੀ ਚਾਹੁੰਦੇ ਹੋ ਤਾਂ ਵੀ ਸਹੀ ਹਿੱਜੇ ਸਪਿੰਨ ਹਨ, ਨਾ ਕਿ ਸਪਿੱਨ! ਗੱਲਬਾਤ ਸ਼ੁਰੂ ਕਰਨ ਲਈ ਮਿਹਰਬਾਨੀ :) --Babanwalia (ਗੱਲ-ਬਾਤ) 12:47, 24 ਸਤੰਬਰ 2016 (UTC)Reply
ਸਪਿੱਨ, ਸਪਿੰਨ ਅਤੇ ਸਪਿਨ ਤਿੰਨੇ ਸ਼ਬਦਜੋੜ ਅੰਗਰੇਜ਼ੀ ਦੇ ਉੱਚਾਰਣ ਲਈ ਵਰਤੇ ਜਾ ਸਕਦੇ ਹਨ, ਇਸਦਾ ਕੋਈ ਮਿਆਰ ਤੈਅ ਨਹੀਂ ਹੈ| ਨੱਨੇ ਦੇ ਮਾਮਲੇ ਵਿੱਚ ਟਿੱਪੀ ਅਤੇ ਬਿੰਦੀ ਇੱਕੋ ਜਿਹੀ ਅਵਾਜ਼ ਦਿੰਦੀਆਂ ਮਹਿਸੂਸ ਹੁੰਦੀਆਂ ਹਨ ਹਾਲਾਂਕਿ ਬਿੰਦੀ ਦੀ ਅਵਾਜ਼ ਸਿਹਾਰੀ ਦੀ ਅਵਾਜ਼ ਨੂੰ ਬਿਹਾਰੀ ਜਿੰਨੀ ਲੰਬੀ ਬਣਾਉੰਦੀ ਨਜ਼ਰ ਆਉਂਦੀ ਹੈ ਅਤੇ ਟਿੱਪੀ ਦੀ ਅਵਾਜ਼ ਨੱਨੇ ਦੀ ਅਵਾਜ਼ ਨੂੰ ਦੁੱਗਣੀ ਕਰਦੀ ਲਗਦੀ ਹੈ| ਬਗੈਰ ਬਿੰਦੀ ਅਤੇ ਅਧਕ ਤੋਂ ਸਿਹਾਰੀ ਦੀ ਅਵਾਜ਼ ਵੀ ਗਾਇਬ ਹੁੰਦੀ ਮਹਿਸੂਸ ਹੁੰਦੀ ਹੈ, ਇਸਲਈ ਮੈਂ ਅਧਕ ਨੂੰ ਚੁਣਿਆ ਸੀ ਕਿਉਂਕਿ ਅੰਗਰੇਜ਼ ਇਸ ਸ਼ਬਦ ਨੂੰ ਬੋਲਦੇ ਵਕਤ ਨੱਨੇ ਦੀ ਅਵਾਜ਼ ਉੱਤੇ ਜ਼ੋਰ ਦੇ ਕੇ ਬੋਲਦੇ ਹਨ| ਫੇਰ ਵੀ ਸਪਿੰਨ ਵੀ ਬਰਾਬਰ ਹੀ ਸਹੀ ਹੈ| ਅੰਗਰੇਜ਼ੀ ਦੇ ਉੱਚਾਰਣ ਨੂੰ ਪੰਜਾਬੀ ਵਿੱਚ ਲਿਖਦੇ ਵਕਤ ਬਹੁਤ ਸਾਰੇ ਅਜਿਹੇ ਹੋਰ ਸ਼ਬਦ ਵੀ ਮਿਲਣਗੇ ਜਿਹਨਾਂ ਦੇ ਸਬਦਜੋੜਾਂ ਵਿੱਚ ਕੁੱਝ ਬਦਲ ਦੀ ਗੁੰਜਾਇਸ਼ ਮਹਿਸੂਸ ਹੁੰਦੀ ਹੈ, ਮੈਂ ਅਕਸਰ ਅਜਿਹੇ ਸ਼ਬਦਾਂ ਨੂੰ ਰੀਡਾਇਰੈਕਟ ਪੰਨਾ ਬਣਾ ਕੇ ਨਾਲ ਜੋੜਦਾ ਰਹਿੰਦਾ ਹਾਂ ਤਾਂ ਜੋ ਵੱਖਰੀ ਤਰਾਂ ਦੇ ਸ਼ਬਦਜੋੜਾਂ ਦੀ ਆਦਤ ਵਾਲੇ ਪਾਠਕ ਵੀ ਓਸ ਸਬੰਧਤ ਲੇਖ ਉੱਤੇ ਪਹੁੰਚ ਸਕਣ| ਕਈ ਵਾਰ ਤਾਂ ਇੱਕੋ ਸ਼ਬਦ ਨੂੰ ਛੇ ਸੱਤ ਤਰਾਂ ਦੇ ਸ਼ਬਦਜੋੜਾਂ ਵਿੱਚ ਲਿਖਣ ਦੀ ਗੁੰਜਾਇਸ਼ ਵੀ ਬਣ ਜਾਂਦੀ ਹੈ, ਜਿਸਦੀ ਇੱਕ ਉਦਾਹਰਨ ਮੈਂ ਓਸ ਸ਼ਬਦ ਦੇ ਗੱਲਬਾਤ ਪੰਨੇ ਉੱਤੇ ਲਿਖ ਰਿਹਾ ਹਾਂ| ਅਜਿਹੀ ਚਰਚਾ ਸਾਨੂੰ ਕੋਈ ਮਿਆਰ ਤੈਅ ਕਰਨ ਵਿੱਚ ਮੱਦਦ ਕਰ ਸਕਦੀ ਹੈ|

--param munde (ਗੱਲ-ਬਾਤ) 19:06, 24 ਸਤੰਬਰ 2016 (UTC)Reply

Return to "ਸਪਿੰਨ (ਭੌਤਿਕ ਵਿਗਿਆਨ)" page.