ਗੱਲ-ਬਾਤ:ਸਵੈ-ਹਿਰਾਸਤ

ਸਿਰਲੇਖ

ਸੋਧੋ

ਕਿ ਅਜਿਹੇ ਸਿਰਲੇਖ ਨੂੰ ਹੂ-ਬ-ਹੂ ਪੰਜਾਬੀ ਵਿੱਚ ਅਨੁਵਾਦ ਕਰਨਾ ਠੀਕ ਹੈ? ਮੈਨੂੰ ਲਗਦਾ ਹੈ ਕਿ ਇਸਦੀ ਜਗ੍ਹਾ ਉੱਤੇ ਅੰਗਰੇਜ਼ੀ ਨਾਮ ਰਖਣਾ ਹੀ ਬਹਿਤਰ ਹੈ। --Satdeep Gill (ਗੱਲ-ਬਾਤ) ੧੬:੩੭, ੬ ਫਰਵਰੀ ੨੦੧੫ (UTC)

ਮੈਂ ਮੰਨਦਾ ਹਾਂ ਕਿ ਪੰਜਾਬੀ ਸਿਰਲੇਖ ਤੁਹਾਨੂੰ ਕੁਝ ਅਜੀਬ ਲੱਗ ਰਿਹਾ ਹੋ ਸਕਦਾ ਹੈ ਪਰ ਇਹ ਇੰਨੀ ਔਖੀ ਜਾਂ ਵਿਲੱਖਣ ਅੰਗਰੇਜ਼ੀ ਵੀ ਨਹੀਂ ਹੈ ਕਿ ਇਹਦਾ ਪੰਜਾਬੀ ਤਰਜਮਾ ਨਾ ਕੀਤਾ ਜਾ ਸਕੇ! ਜੇਕਰ ਇਹ ਕੋਈ ਡੂੰਘੀ ਤਕਨੀਕੀ ਇਸਤਲਾਹ ਹੁੰਦੀ ਜਿਹਦਾ ਪੰਜਾਬੀ ਤਰਜਮਾ ਲਗਭਗ ਨਾਮੁਮਕਨ ਸੀ ਤਾਂ ਅੰਗਰੇਜ਼ੀ ਨਾਂ ਰੱਖਣਾ ਜਾਇਜ਼ ਸੀ। ਜੇਕਰ ਆਪਾਂ ਪੰਜਾਬੀ ਨਾਂਅ ਇਜਾਦ ਨਹੀਂ ਕਰਾਂਗੇ ਤਾਂ ਫੇਰ ਤਾਂ ਪਰਵਤਾਰੋਹਨ/ਪਰਵਤਾਰੋਹੀ (ਏਸ ਲੇਖ ਵਿੱਚ ਵਰਤੇ ਹੋਏ) ਦੀ ਥਾਂ ਮਾਊਂਟੇਨੀਅਰਿੰਗ/ਮਾਊਂਟੇਨੀਅਰ ਵੀ ਵਰਤਣਾ ਚਾਹੀਦਾ ਹੈ, ਹੈ ਕਿ ਨਾ? ਬਾਕੀ ਜੇਕਰ ਤੁਸੀਂ ਆਪਣੀ ਚੋਣ 'ਤੇ ਅਟੱਲ ਹੋ ਤਾਂ ਸੈਲਫ਼-ਅਰੈਸਟ 'ਤੇ ਭੇਜ ਸਕਦੇ ਹੋ, ਮੈਨੂੰ ਕੋਈ ਸਮੱਸਿਆ ਨਹੀਂ ਹੈ। :) --ਬਬਨਦੀਪ (ਗੱਲ-ਬਾਤ) ੧੬:੪੭, ੬ ਫਰਵਰੀ ੨੦੧੫ (UTC)
"ਸਵੈ-ਹਿਰਾਸਤ" ਸਫ਼ੇ ਉੱਤੇ ਵਾਪਸ ਜਾਓ।