ਗੱਲ-ਬਾਤ:ਸਿਟਰਿਕ ਤੇਜ਼ਾਬ

ਤਾਜ਼ਾ ਟਿੱਪਣੀ: 8 ਸਾਲ ਪਹਿਲਾਂ Baljeet Bilaspur ਵੱਲੋਂ

ਸਤਿ ਸ਼੍ਰੀ ਅਕਾਲ @Baljeet Bilaspur: ਜੀ, ਤੁਸੀਂ ਈਸ ਲੇਖ ਵਿੱਚ ਕੁੱਝ ਔਖੇ ਸ਼ਬਦਾਂਂ ਦੀ ਵਰਤੋੰ ਕੀਤੀ ਹੈ; ਜਿਵੇਂ:

  • ਜਾਂਤਵ ਪਦਾਰਥਾਂ
  • ਉਪਚਾਰਿਤ ਕਰਣ
  • ਅਵਕਸ਼ੇਪ
  • ਵਿਲਇਨ
  • ਉਦਵਾਸ਼ਪਨ
  • ਸ਼ਰਕਰਾਦੇ ਕਿੰਵ
  • ਰਸਾਇਨਸ਼ਾਲਾ

ਵੀਰ ਜੀ ਕੀ ਤੁਸੀਂ ਉਪਰੋਕਤ ਸ਼ਬਦਾਂ ਦਾ ਸੌਖਾ ਮਤਲਬ ਸਮਝਾ ਸਕਦੇ ਹੋ, ਕਿਉਂਕਿ ਮੈਨੂੰ ਇਹਨਾਂ ਬਾਰੇ ਪਤਾ ਨਹੀਂ ਲੱਗ ਰਿਹਾ।

ਹੋਰ ਮਦਦ ਲਈ @Babanwalia:,@Satdeep Gill: ਅਤੇ @Charan Gill: ਨੰ ਵੀ ਪਿੰਗ ਕਰ ਰਿਹਾ ਹਾਂ।

--Satnam S Virdi (ਗੱਲ-ਬਾਤ) 07:21, 21 ਮਈ 2016 (UTC)ਜਵਾਬ

ਸਤਿ ਸ਼੍ਰੀ ਅਕਾਲ @Satnam S Virdi: ਜੀ, ਇਹ ਉਪਰੋਕਤ ਲਿਖੇ ਸਬਦਾਂ ਦੇ ਅੰਗ੍ਰੇਜ਼ੀ ਵਿੱਚ ਮਤਲਬ ਹਨ:

  • ਜਾਂਤਵ ਪਦਾਰਥਾਂ - Organic
  • ਉਦਵਾਸ਼ਪਨ - Evaporation
  • ਰਸਾਇਨਸ਼ਾਲਾ - Chemistry Lab
  • ਅਵਕਸ਼ੇਪ - Precipate - ਇਹ ਇੱਕ ਉਤਪਾਦ ਹੁੰਦਾ ਹੈ ਜੋ ਕੀ ਘੁਲਦਾ ਨਹੀਂ
  • ਉਪਚਾਰਿਤ ਕਰਣ - ਰਲਾਉਣ ਦੀ ਕਿਰਿਆ
  • ਵਿਲਇਨ- Solution (ਜਿਵੇਂ ਕਿ ਨਮਕ ਅਤੇ ਪਾਣੀ ਦਾ ਘੋਲ)
  • ਸ਼ਰਕਰਾ ਦੇ ਕਿੰਵ- ਇਹ ਅੱਖਰ ਥੋੜੇ ਗਲਤ ਲਿਖੇ ਗਏ ਸਨ, ਅਸਲ ਵਿੱਚ ਇਹ ਸ਼ਰਕਰਾ (Carbohydrates) ਦੇ ਕਿੰਵਨ (Fermentation) ਸੀ।

--Baljeet Bilaspur (ਗੱਲ-ਬਾਤ) 12:44, 21 ਮਈ 2016 (UTC)ਜਵਾਬ

@Baljeet Bilaspur: ਜੀ, ਉਂਞ ਮੇਰੀ ਮੰਨੋ ਤਾਂ ਆਹ ਹੇਠਾਂ ਦਿੱਤੇ ਸ਼ਬਦ ਜ਼ਿਆਦਾ ਬਿਹਤਰ ਰਹਿਣਗੇ, ਬਾਕੀ ਜੋ ਤੁਹਾਨੂੰ ਸਹੀ ਲੱਗੇ ਉਹ ਸ਼ਬਦ ਤੁਸੀਂ ਵਰਤ ਸਕਦੇ ਹੋ :-)
  • organic - ਜੈਵੀ ਜਾਂ ਜੈਵਿਕ
  • evaporation - ਵਾਸ਼ਪੀਕਰਨ
  • solution - ਘੋਲ
  • ਉਪਚਾਰਿਤ ਕਰਨਾ - ਮਿਲਾਉਣਾ
  • chemistry lab - ਰਸਾਇਣ ਪ੍ਰਯੋਗਸ਼ਾਲਾ

ਬਾਕੀ ਸ਼ਬਦਾਂ ਬਾਰੇ ਹਾਲੇ ਥੋੜ੍ਹੀ ਜਿਹੀ ਦੁਬਿਧਾ ਹੈ। --Satnam S Virdi (ਗੱਲ-ਬਾਤ) 12:17, 21 ਮਈ 2016 (UTC)ਜਵਾਬ

Return to "ਸਿਟਰਿਕ ਤੇਜ਼ਾਬ" page.