ਗੱਲ-ਬਾਤ:ਅਸਤਿਤਵਵਾਦ

(ਗੱਲ-ਬਾਤ:ਹੋਂਦਵਾਦ ਤੋਂ ਮੋੜਿਆ ਗਿਆ)

ਹੋਂਦਵਾਦ ਕਿਉਂ ਨਹੀਂ?

ਸੋਧੋ

ਸਤਦੀਪ ਜੀ, ਮੈਂ ਜਾਣਨਾ ਚਾਹਾਂਗਾ ਕਿ ਜੇਕਰ ਹੋਂਦਵਾਦ ਵਾਕਈ ਵਧੇਰੇ "ਢੁਕਵਾਂ" ਹੈ ਤਾਂ ਅਸਤਿਤਵਵਾਦ ਦੀ ਕਿਹੜੀ ਅਤੇ ਕਿੱਥੇ ਅਜਿਹੀ ਵਧੇਰੇ ਵਰਤੋਂ ਹੈ ਜੋ ਤੁਹਾਨੂੰ ਹੋਂਦਵਾਦ ਦਾ ਇਸ ਲੇਖ ਵਿੱਚੋਂ "ਖੁਰਾ ਖੋਜ ਮਿਟਾਉਣ" ਲਈ ਉਕਸਾ ਰਹੀ ਹੈ? ਮੈਂ ਧਿਆਨ ਦਿਵਾਉਣਾ ਚਾਹਾਂਗਾ ਕਿ ਦੋ-ਚਾਰ ਨਿੱਜ ਲਿਖਾਰੀਆਂ ਦੇ ਹਿੰਦੀ ਤੋਂ ਦਰਾਮਦ ਕੀਤੇ ਸ਼ਬਦ ਵਰਤਣ ਨਾਲ਼ ਪੰਜਾਬੀ ਦੇ ਜੱਦੀ (ਅਤੇ ਕਈ ਗੁਣਾ ਵੱਧ ਪ੍ਰਚੱਲਤ) ਸ਼ਬਦ ਮਤਰੇਏ ਨਹੀਂ ਹੋ ਜਾਂਦੇ ਅਤੇ ਨਾ ਹੀ ਉਹ ਮਿਆਰ ਬਣ ਜਾਂਦੇ ਹਨ ਕਿਉਂਕਿ ਸਾਹਿਤ ਰਚਨਾ ਬੋਲੀ ਦੇ ਸਾਜ਼ੋ-ਸ਼ਿੰਗਾਰ ਦਾ ਮਿਆਰ ਤਾਂ ਬਣ ਸਕਦੀ ਹੈ ਪਰ ਬੋਲੀ ਦੀ ਆਮ ਲੁਕਾਈ ਵਿੱਚ ਮਕਬੂਲੀ ਅਤੇ ਕੁਦਰਤੀਪਣ ਦਾ ਨਹੀਂ। ਹੋਰ ਤਾਂ ਹੋਰ ਇਸ ਸੰਸਕ੍ਰਿਤ/ਸੰਸਕ੍ਰਿਤੀ ਹਨੇਰੀ ਦੇ ਦੋ ਗੜ੍ਹ, ਪੰਜਾਬੀ ਯੂਨੀਵਰਸਿਟੀ ਦਾ 'ਕੋਸ਼' 'ਤੇ 'ਪੀਡੀਆ', ਵੀ ਹੋਂਦਵਾਦ ਨੂੰ ਤਰਜੀਹ ਦਿੰਦੇ ਵਿਖਾਈ ਦੇ ਰਹੇ ਹਨ। --ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੫:੨੮, ੨੨ ਮਈ ੨੦੧੫ (UTC)

ਹਾਲੇ ਤੱਕ ਪੰਜਾਬੀ ਵਿੱਚ ਮਿਲਦੀਆਂ ਲਗਭਗ ਸਾਰੀਆਂ ਕਿਤਾਬਾਂ ਵਿੱਚ ਅਸਤਿਤਵਵਾਦ ਵਰਤਿਆ ਗਿਆ ਹੈ ਪਰ ਮੈਨੂੰ ਲਗਦਾ ਹੈ ਕਿ ਲੇਖ ਦਾ ਨਾਂ ਹੋਂਦਵਾਦ ਰੱਖਕੇ ਉਹਦੇ ਵਿੱਚ ਹੀ ਇਹਦਾ ਜ਼ਿਕਰ ਹੋ ਜਾਣਾ ਚਾਹੀਦਾ ਹੈ।--Satdeep Gill (ਗੱਲ-ਬਾਤ) ੦੬:੨੦, ੨੩ ਮਈ ੨੦੧੫ (UTC)
ਚਲੋ ਖ਼ੈਰ, ਮਸਲਾ ਤਾਂ ਸੁਲਝ ਗਿਆ ਲਗਦੈ ਪਰ ਮੈਂ ਇੱਕੋ ਗੱਲ ਕਹੂੰਗਾ ਕਿ ਜਦ ਗੱਲ ਪੰਜਾਬੀ ਅਤੇ ਗ਼ੈਰ-ਪੰਜਾਬੀ ਸ਼ਬਦ ਦੀ ਹੋਵੇ ਤਾਂ ਸਾਡੀ ਪੰਜਾਬੀ ਸ਼ਬਦ ਨੂੰ ਹੀ ਤਰਜੀਹ ਦੇਣੀ ਬਣਦੀ ਹੈ, ਨੋ ਮੈਟਰ ਦੂਜੇ ਕੀ ਅਤੇ ਕਿਉਂ ਵਰਤਦੇ ਹਨ। ਲੈੱਟ ਵਿਕੀਪੀਡੀਆ ਬੀ ਦ ਸਟੈਂਡਰਡ। –Radioshield (ਗੱਲ-ਬਾਤ) ੧੬:੨੧, ੨੩ ਮਈ ੨੦੧੫ (UTC)
"ਅਸਤਿਤਵਵਾਦ" ਸਫ਼ੇ ਉੱਤੇ ਵਾਪਸ ਜਾਓ।