ਘਿਓਰ
ਘਿਓਰ ਇੱਕ ਰਾਜਿਸਥਾਨੀ ਮਿਠਾਈ ਹੈ ਜਿਹੜੀ ਤੀਆਂ ਦੇ ਤਿਉਹਾਰ ਨਾਲ ਸਬੰਧ ਰੱਖਦੀ ਹੈ। ਇਹ ਗੋਲ ਆਕਾਰ ਦਾ ਹੁੰਦਾ ਹੈ ਅਤੇ ਇਹ ਤੇਲ, ਖੰਡ ਸਰਬਤ ਅਤੇ ਆਟੇ ਨਾਲ ਬਣਦਾ ਹੈ। ਇਹ ਕਈ ਤਰਾਂ ਦਾ ਹੁੰਦਾ ਹੈ ਜਿਵੇਂ ਸਾਦਾ, ਮਾਵੇ ਵਾਲਾ ਅਤੇ ਮਲਾਈ ਘਿਓਰ।
ਘਿਓਰ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਰਾਜਿਸਥਾਨ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਆਟਾ, ਘੀ, ਕੇਵਰਾ |
ਹੋਰ ਕਿਸਮਾਂ | ਮਾਵਾ ਘਿਓਰ, ਮਲਾਈ ਘਿਓਰ |
ਇਹ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼, ਵਿੱਚ ਵੀ ਬਹੁਤ ਮਸ਼ਹੂਰ ਹੈ। ਇਹ ਹਿੰਦੂਆਂ ਦੇ ਸਾਉਣ ਦੇ ਮਹੀਨੇ ਬਾਜਾਰਾਂ ਵਿੱਚ ਪਾਇਆ ਜਾਂਦਾ ਹੈ। ਇਹ ਮੁੰਬਈ ਵਿੱਚ ਵੀ ਬਹੁਤ ਮਸ਼ਹੂਰ ਹੈ।