ਘੜੀ ਕੋਣ ਸਮੱਸਿਆ, ਗਣਿਤ ਸਮੱਸਿਆ ਦੀ ਇੱਕ ਕਿਸਮ ਹੈ, ਜਿਸ ਵਿੱਚ ਇੱਕ ਐਨਾਲਾਗ ਘੜੀ ਦੇ ਹੱਥ ਦੇ ਵਿਚਕਾਰ ਕੋਣ ਨੂੰ ਲੱਭਣਾ ਹੁੰਦਾ ਹੈ।

ਇਸ ਚਿੱਤਰ ਦੇ ਵਿੱਚ ਐਨਾਲਾਗ ਘੜੀ ਦੇ ਹੱਥ ਦੁਆਰਾ 2:20 'ਤੇ ਬਨਾਏ ਜਾ ਰਹੇ ਕੋਣਾਂ ਬਾਰੇ ਪਤਾ ਚਲਦਾ ਹੈ।

ਗਣਿਤ ਸਮੱਸਿਆ ਸੋਧੋ

ਘੜੀ ਕੋਣ ਸਮੱਸਿਆ ਦੇ ਸੰਬੰਧ ਦੋ ਵੱਖ-ਵੱਖ ਨਾਪਾਂ ਨਾਲ ਹਨ: ਕੋਣ ਅਤੇ ਸਮਾਂ। ਕੋਣ ਨੂੰ ਖਾਸ ਤੌਰ 'ਤੇ 12 ਵਜੇ ਦੇ ਨਿਸ਼ਾਨ ਤੋਂ ਡਿਗਰੀ ਵਿੱਚ ਮਾਪਿਆ ਜਾਂਦਾ ਹੈ ਅਤੇ ਸਮਾਂ ਆਮ ਤੌਰ 'ਤੇ 12-ਘੰਟੇ ਘੜੀ ਤੇ ਅਧਾਰਿਤ ਹੁੰਦਾ ਹੈ।

ਅਜਿਹੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਢੰਗ ਹੈ: ਪ੍ਰਤੀ ਮਿੰਟ ਡਿਗਰੀ ਕੋਣ ਦੇ ਤਬਦੀਲੀ ਦੀ ਦਰ ਉੱਤੇ ਵਿਚਾਰ ਕਰਨਾ। ਇੱਕ ਆਮ 12-ਘੰਟੇ ਐਨਾਲਾਗ ਘੜੀ ਦਾ ਘੰਟੇ ਦਾ ਹੱਥ 12 ਘੰਟੇ (720 ਮਿੰਟ) ਵਿੱਚ 360° ਜਾ ਪ੍ਰਤੀ ਮਿੰਟ 0.5° ਦਾ ਕੋਣ ਬਣਾਉਂਦਾ ਹੈ। ਮਿੰਟ ਵਾਲਾ ਹੱਥ 60 ਮਿੰਟਾਂ ਵਿੱਚ 360° ਜਾ ਪ੍ਰਤੀ ਮਿੰਟ 6° ਦਾ ਕੋਣ ਬਣਾਉਂਦਾ ਹੈ।[1]

ਘੰਟੇ ਹੱਥ ਦੇ ਕੋਣ ਲਈ ਸਮੀਕਰਨ ਸੋਧੋ

 

ਇਥੇ:

  • θ,12 ਵਜੇ ਤੋਂ ਲੈ ਕੇ ਘੰਟੇ ਵਾਲੇ ਹੱਥ ਦੁਆਰਾ ਬਣਾਇਆ ਹੋਇਆ ਕੋਣ ਹੈ।
  • H ਘੰਟਾ ਹੈ।
  • M ਘੰਟੇ ਤੋਂ ਬਾਅਦ ਤੈਅ ਕੀਤੇ ਹੋਏ ਮਿੰਟ ਹਨ।
  • MΣ 12 ਵਜੇ ਤੋਂ ਲੈ ਕੇ ਤੈਅ ਕੀਤੇ ਹੋਏ ਮਿੰਟ ਹਨ। 

ਮਿੰਟ ਹੱਥ ਦੇ ਕੋਣ ਲਈ ਸਮੀਕਰਨ ਸੋਧੋ

 

ਇਥੇ:

  • θ 12 ਵਜੇ ਤੋਂ ਲੈ ਕੇ ਮਿੰਟ ਵਾਲੇ ਹੱਥ ਦੁਆਰਾ ਬਣਾਇਆ ਹੋਇਆ ਕੋਣ ਹੈ।
  • M ਮਿੰਟ ਹਨ।

ਉਦਾਹਰਨ ਸੋਧੋ

ਮੰਨ ਲਓ ਕਿ ਸਮਾਂ 5:24 ਹੈ। ਤਾਂ ਫਿਰ ਮਿੰਟ ਵਾਲੇ ਹੱਥ ਦੁਆਰਾ ਬਣਾਇਆ ਹੋਇਆ ਕੋਣ ਇਸ ਤਰਾਂ ਪਤਾ ਕੀਤਾ ਜਾ ਸਕਦਾ ਹੈ:

 

ਮਿੰਟ ਵਾਲੇ ਹੱਥ ਦੁਆਰਾ ਬਣਾਇਆ ਹੋਇਆ ਕੋਣ:

 

ਘੜੀ ਦੇ ਹੱਥਾਂ ਦੇ ਵਿਚਕਾਰ ਕੋਣ ਲਈ ਸਮੀਕਰਨ ਸੋਧੋ

ਘੜੀ ਦੇ ਹੱਥਾਂ ਦੇ ਵਿਚਕਾਰ ਕੋਣ ਪਤਾ ਕਰਨ ਲਈ ਇਹ ਫ਼ਾਰ੍ਮੂਲਾ ਵਰਤਿਆ ਜਾ ਸਕਦਾ ਹੈ:

 

ਇਥੇ:

  • H, ਘੰਟੇ ਹਨ।
  • M, ਮਿੰਟ ਹਨ।

ਜੇਕਰ ਕੋਣ 180 ਡਿਗਰੀ ਤੋਂ ਵੱਧ ਹੁੰਦਾ ਹੈ ਤਾਂ ਫਿਰ ਇਸਨੂੰ 360 ਡਿਗਰੀ ਦੇ ਵਿਚੋਂ ਘਟਾ ਦਿੱਤਾ ਜਾਂਦਾ ਹੈ।

ਉਦਾਹਰਨ 1 ਸੋਧੋ

ਮੰਨ ਲਓ ਕਿ ਸਮਾਂ 2:20 ਹੈ:

 

ਉਦਾਹਰਨ 2 ਸੋਧੋ

ਮੰਨ ਲਓ ਕਿ ਸਮਾਂ 10:16 ਹੈ।

 

ਇੱਕ ਘੜੀ ਦੇ ਘੰਟੇ ਅਤੇ ਮਿੰਟ ਹੱਥ ਇੱਕੋ ਜਗਹ 'ਤੇ ਕਦੋਂ ਹੁੰਦੇ ਹਨ? ਸੋਧੋ

ਇੱਕ ਘੜੀ ਦੇ ਘੰਟੇ ਅਤੇ ਮਿੰਟ ਹੱਥ ਇੱਕੋ ਜਗਹ 'ਤੇ ਉਦੋਂ ਹੁੰਦੇ ਜਦੋਂ ਉਹਨਾਂ ਦਾ ਕੋਣ ਸਮਾਨ ਹੋਵੇ।

 

H ਸੀਮਾ 0-11 ਵਿੱਚ ਇੱਕ ਪੂਰਨ ਅੰਕ ਹੈ। ਇਹ ਸਾਨੂੰ ਕੁਝ ਇਸ ਤਰਾਂ ਦੇ ਸਮੇਂ ਦਿੰਦਾ ਹੈ: 0:00, 1:05.45, 2:10.90, 3:16.36, 4:21.81, 5:27.27. 6:32.72, 7:38.18, 8:43.63, 9:49.09, 10:54.54, ਅਤੇ 12:00. (0.45 ਮਿੰਟ ਬਿਲਕੁਲ 27 ਹਨ। 27 ਸਕਿੰਟ)

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. Elgin, Dave (2007). "Angles on the Clock Face". Mathematics in School. The Mathematical Association. 36 (5): 4-5. JSTOR 30216063.

ਬਾਹਰੀ ਜੋੜ ਸੋਧੋ