ਚਊ
ਜ਼ਮੀਨ ਦੀ ਵਹਾਈ ਕਰਨ ਵਾਲੇ ਹਲ ਦੇ ਉਸ ਹਿੱਸੇ ਨੂੰ, ਜੋ ਹਲ ਦੇ ਮੁੰਨੇ ਦੇ ਸਭ ਤੋਂ ਹੇਠਲੇ ਸੱਲ ਵਿਚ ਪਾਇਆ ਹੁੰਦਾ ਹੈ, ਚਊ ਕਹਿੰਦੇ ਹਨ। ਕਈ ਇਲਾਕਿਆਂ ਵਿਚ ਚੌ ਕਹਿੰਦੇ ਹਨ। ਚਊ ਉਪਰ ਹੀ ਲੋਹੇ ਦਾ ਫਾਲਾ ਲਾਇਆ ਜਾਂਦਾ ਹੈ। ਚਊ ਤੇ ਲੋਹੇ ਦਾ ਫਾਲਾ ਹੀ ਜ਼ਮੀਨ ਵਿਚ ਧਸਕੇ ਜ਼ਮੀਨ ਨੂੰ ਪਾੜਦਾ ਹੈ। ਸਿਆੜ ਕੱਢਦਾ ਹੈ। ਵਾਹੀ ਕਰਦਾ ਹੈ। ਚਉ ਦੀ ਲੰਬਾਈ ਅੰਦਾਜ਼ਨ ਦੋ ਕੁ ਫੁੱਟ ਹੁੰਦੀ ਹੈ। ਚਉ ਦਾ ਜਿਹੜਾ ਹਿੱਸਾ ਮੁੰਨੇ ਦੇ ਸੱਲ ਵਿਚ ਪਾਇਆ ਜਾਂਦਾ ਹੈ, ਉਸ ਵਿਚ ਚੂਲ ਪਾਈ ਜਾਂਦੀ ਹੈ। ਚਊ ਦਾ ਬਾਕੀ ਦਾ ਅਗਲਾ ਹਿੱਸਾ ਤਿੰਨ ਕੋਨਾ ਟੇਪਰ ਬਣਿਆ ਹੁੰਦਾ ਹੈ। ਜੇ ਕਰ ਚਊ ਦੀ ਚੂਲ ਢਿੱਲੀ ਹੋ ਜਾਂਦੀ ਹੈ ਤਾਂ ਉਸ ਨੂੰ ਸਹੀ ਕਰਨ ਲਈ ਲੱਕੜ ਦਾ ਇਕ ਛੋਟਾ ਜਿਹਾ ਟੋਟਾ ਲਾਇਆ ਜਾਂਦਾ ਹੈ। ਇਸ ਟੋਟੇ ਨੂੰ ਛੱਡ ਕਹਿੰਦੇ ਹਨ।[1]
ਹੁਣ ਬਹੁਤੀ ਵਾਹੀ ਟਰੈਕਟਰ ਨਾਲ ਕੀਤੀ ਜਾਂਦੀ ਹੈ। ਕੋਈ ਕੋਈ ਜਿਮੀਂਦਾਰ ਹੀ ਜ਼ਮੀਨ ਦੇ ਕਿਸੇ ਛੋਟੇ ਟੁਕੜੇ ਦੀ ਹਲ ਨਾਲ ਵਾਹੀ ਕਰਦਾ ਹੈ। ਹੁਣ ਜਿਵੇਂ ਜਿਵੇਂ ਸਾਡੀ ਖੇਤੀ ਵਿਚੋਂ ਹਲ ਅਲੋਪ ਹੋ ਰਿਹਾ ਹੈ, ਤਿਵੇਂ ਤਿਵੇਂ ਹੀ ਹਲ ਦੇ ਨਾਲ ਚਊ ਵੀ ਅਲੋਪ ਹੋ ਰਿਹਾ ਹੈ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.