ਚਿਦੰਬਰਾ ਰਹਸਯ ਪੂਰਨਚੰਦਰ ਤੇਜਸਵੀ ਦੁਆਰਾ ਲਿਖਿਆ ਇੱਕ ਨਾਵਲ ਹੈ। ਇਹ ਨਾਵਲ ਇੱਕ ਛੋਟੇ ਜਿਹੇ ਭਾਰਤੀ ਪਿੰਡ ਦੀ ਹਾਲਤ ਨੂੰ ਹਾਸ-ਰਸ ਢੰਗ ਨਾਲ ਪੇਸ਼ ਕਰਦਾ ਹੈ। ਇਸ ਪੁਸਤਕ ਵਿਚ ਕਤਲ ਦੀ ਜਾਂਚ, ਜਾਤ-ਪਾਤ, ਫਿਰਕੂ ਦੰਗੇ, ਅੰਧ-ਵਿਸ਼ਵਾਸ, ਪ੍ਰੇਮ ਕਹਾਣੀ, ਇਲਾਇਚੀ ਦੇ ਪੌਦੇ, ਦੋਸਤੀ, ਨੌਜਵਾਨ ਬਾਗੀ, ਭੂਮੀਪਤੀ, ਅਛੂਤ, ਪਿੰਡ ਦੀ ਸਿਆਸਤ ਹੈ। 2006 ਵਿੱਚ ਗਿਰੀਸ਼ ਕਰਨਾਡ ਨੇ ਨਾਵਲ ਉੱਤੇ ਆਧਾਰਿਤ ਇੱਕ ਟੈਲੀਸੀਰੀਅਲ ਬਣਾਇਆ।[1][2] ਇਸ ਕਿਤਾਬ ਨੇ 1987 ਵਿੱਚ ਕੰਨੜ ਲਈ ਸਾਹਿਤ ਅਕਾਦਮੀ ਅਵਾਰਡ ਜਿੱਤਿਆ।[3] ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਪੀ.ਪੀ. ਗਿਰਿਧਰ ਨੇ ਦ ਇਨਸਕ੍ਰੂਟੇਬਲ ਮਿਸਟਰੀ ਵਜੋਂ ਕੀਤਾ ਸੀ। ਇਹ ਅਨੁਵਾਦ ਸਾਹਿਤ ਅਕਾਦਮੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ।[4]

ਚਿਦੰਬਰਾ ਰਹਸਯ
ਅੰਗਰੇਜ਼ੀ ਅਨੁਵਾਦ ਕਵਰ, 2011
ਲੇਖਕਪੂਰਨਚੰਦਰ ਤੇਜਸਵੀ
ਅਨੁਵਾਦਕਪੀ. ਪੀ. ਗਿਰੀਧਰ
ਦੇਸ਼ਭਾਰਤ
ਭਾਸ਼ਾਕੰਨੜ
ਵਿਸ਼ਾਮਨੋਵਿਗਿਆਨ, ਦਰਸ਼ਨ ਸ਼ਾਸਤਰ, ਥ੍ਰਿਲਰ
ਵਿਧਾਗਲਪ
ਪ੍ਰਕਾਸ਼ਨ1985 ਸਾਹਿਤ ਭੰਡਾਰਾ, ਬੰਗਲੌਰ
ਮੀਡੀਆ ਕਿਸਮਪ੍ਰਿੰਟ (ਹਾਰਡਕਵਰ)
ਅਵਾਰਡਸਾਹਿਤ ਅਕਾਦਮੀ ਅਵਾਰਡ (1987)

ਹਵਾਲੇ

ਸੋਧੋ
  1. "Tele Serial on Chidambara Rahasya".
  2. "Chidambara Rahasya - K P Poornachandra Tejaswi".
  3. "Kendriya Sahitya Academic Award list". Archived from the original on 2016-03-04. Retrieved 2016-01-22.
  4. "New Arrivals". The Hindu. 30 August 2011. Retrieved 14 August 2022.