ਚਿੱਠੇ ਪੜ੍ਹਨੇ
ਕਵਿਤਾ ਰਾਹੀਂ ਲਿਖੀ ਗਈ ਕਹਾਣੀ ਨੂੰ ਚਿੱਠਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਕਿੱਸਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਖੇਤੀ ਸਾਰੀ ਮੀਹਾਂ 'ਤੇ ਨਿਰਭਰ ਸੀ। ਫ਼ਸਲ ਬੀਜਣ ਤੋਂ ਪਿਛੋਂ ਲੋਕਾਂ ਕੋਲ ਵਿਹਲ ਈ ਵਿਹਲ ਹੁੰਦੀ ਸੀ। ਗਰਮੀ ਦੇ ਮੌਸਮ ਦੀਆਂ ਦੁਪਹਿਰਾਂ ਬਹੁਤ ਲੰਮੀਆਂ ਹੁੰਦੀਆਂ ਹਨ। ਦੁਪਹਿਰਾਂ ਨੂੰ ਲੋਕੀ ਦਰਵਾਜ਼ਿਆਂ/ਸੱਥਾਂ ਵਿਚ ਬੈਠਦੇ ਹੁੰਦੇ ਸਨ। ਦਰਵਾਜ਼ਿਆਂ ਵਿਚ ਬੈਠੇ ਲੋਕ ਜਾਂ ਤਾਸ਼ ਖੇਡਦੇ ਸਨ ਜਾਂ ਕਿੱਸੇ ਸੁਣਦੇ ਹੁੰਦੇ ਸਨ। ਪਿੰਡ ਦਾ ਕੋਈ ਪਾੜ੍ਹਾ ਚਿੱਠਾ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ਚਿੱਠੇ ਆਮ ਤੌਰ 'ਤੇ ਰੂਪ ਬਸੰਤ, ਪੂਰਨ ਭਗਤ, ਜ਼ਿੰਦਗੀ ਬਿਲਾਸ, ਦੁੱਲਾ ਭੱਟੀ ਆਦਿ ਅਤੇ ਕਿਤੇ-ਕਿਤੇ ਹੀਰ-ਰਾਂਝੇ ਦਾ ਚਿੱਠਾ ਵੀ ਪੜ੍ਹਿਆ ਜਾਂਦਾ ਸੀ। ਹੁਣ ਲੋਕਾਂ ਦੀ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਹੋ ਗਈ ਹੈ। ਇਸ ਲਈ ਲੋਕ ਹੁਣ ਦਰਵਾਜ਼ਿਆਂ/ਸੱਥਾਂ ਵਿਚ ਘੱਟ ਹੀ ਬੈਠਦੇ ਹਨ। ਇਸ ਲਈ ਚਿੱਠੇ/ਕਿੱਸੇ ਪੜਣ ਦਾ ਰਿਵਾਜ਼ ਬਿਲਕੁਲ ਖਤਮ ਹੋ ਗਿਆ ਹੈ। ਸਾਡਾ ਇਹ ਮਨੋਰੰਜਨ ਦਾ ਸਾਧਨ ਹੁਣ ਅਲੋਪ ਹੋ ਗਿਆ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.