ਚੀਨੀ-ਤਿੱਬਤੀ ਭਾਸ਼ਾ-ਪਰਵਾਰ

ਚੀਨੀ-ਤਿੱਬਤੀ ਭਾਸ਼ਾ-ਪਰਵਾਰ (ਅਤੇ ਚੀਨੀ ਭਾਸ਼ਾ-ਪਰਵਾਰ, ਅੰਗਰੇਜ਼ੀ: en: Sino-Tibetan family) ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਬੋਲੀਆਂ ਜਾਂਦੀਆਂ ਸੰਬੰਧਿਤ ਭਾਸ਼ਾਵਾਂ ਦਾ ਇੱਕ ਸਮੂਹ ਹੈ। ਇਸ ਵਿੱਚ ਚੀਨੀ ਭਾਸ਼ਾ, ਤਿੱਬਤੀ ਭਾਸ਼ਾ, ਸਿਆਮੀ ਭਾਸ਼ਾ, ਬਰਮੀ ਭਾਸ਼ਾ, ਮੇਤੈ, ਗਾਰਾਂ , ਨਾਗਾ, ਆਦਿ ਸ਼ਾਮਿਲ ਹਨ। ਇਸ ਪਰਵਾਰ ਦੀਆਂ ਲੱਗਪਗ ਸਾਰੀਆਂ ਭਾਸ਼ਾਵਾਂ ਵਿੱਚ ਅਕਸਰ ਇੱਕ ਹੀ ਅੱਖਰ ਹੁੰਦੇ ਹਨ। ਹਿੰਦ-ਯੂਰਪੀ ਭਾਸ਼ਾ-ਪਰਵਾਰ ਵਾਂਗ ਵਿਆਕਰਨ ਦੀ ਅਕਸਰ ਅਣਹੋਂਦ ਹੁੰਦੀ ਹੈ। ਹਰ ਸ਼ਬਗ ਆਜਾਦ ਹੁੰਦਾ ਹੈ, ਜਿਸਦੀ ਵਾਕ ਵਿੱਚ ਜਗ੍ਹਾ ਬਦਲਣ ਨਾਲ ਮਤਲਬ ਬਦਲ ਜਾਂਦਾ ਹੈ। ਨੇਪਾਲ ਭਾਸ਼ਾ ਇੱਕ ਮਾਤਰ ਐਸੀ ਚੀਨੀ-ਤਿੱਬਤੀ ਭਾਸ਼ਾ ਹੈ ਜੋ ਇਤਿਹਾਸਿਕ ਕਾਲ ਤੋਂ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ।