ਚੂੜਾ ਆਮ ਤੌਰ 'ਤੇ ਲਾਲ ਅਤੇ ਚਿੱਟੀਆਂ ਚੂੜੀਆਂ ਦਾ ਸੈੱਟ ਹੁੰਦਾ ਹੈ। ਕਦੇ ਕਦੇ ਲਾਲ ਚੂੜੀ ਦੀ ਥਾਂ ਹੋਰ ਰੰਗ ਦੀ ਵਰਤੋਂ ਹੁੰਦੀ ਹੈ, ਪਰ ਆਮ ਤੌਰ ਤੇ ਸਿਰਫ ਦੋ ਰੰਗ ਹੀ ਹੁੰਦੇ ਹਨ। ਇਸਨੂੰ ਰਵਾਇਤੀ ਤੌਰ 'ਤੇ ਹਾਥੀ ਦੰਦ ਤੋਂ ਬਣਾਇਆ ਜਾਂਦਾ ਸੀ, ਭਾਵੇਂ ਹੁਣ ਪਲਾਸਟਿਕ ਦੇ ਬਣਾੲੇ ਚੂੜਿਆਂ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ।[1] ਚੂੜਾ ਲਾੜੀ ਦੁਆਰਾ ਆਪਣੇ ਵਿਆਹ 'ਤੇ ਪਾਇਆ ਜਾਂਦਾ ਹੈ ਅਤੇ ਪੰਜਾਬੀ ਵਿਆਹਾਂ ਵਿੱਚ ਇਸਦਾ ਖਾਸ ਮਹੱਤਵ ਹੈ। ਪੰਜਾਬੀ ਪਰਿਵਾਰਾਂ ਵਿੱਚ ਇਹ ਇੱਕ ਮੁਬਾਰਕ ਪਰੰਪਰਾ ਹੈ। ਇਹ ਮੁੱਖ ਤੌਰ 'ਤੇ ਸਿੰਧੂਰ ਅਤੇ ਮੰਗਲਸੂਤਰ ਵਾਂਗ ਪੰਜਾਬੀ ਪਰੰਪਰਾ ਹੈ। ਚੂੜੀਆਂ ਵੱਖ ਵੱਖ ਰੰਗਾਂ ਦੀਆਂ ਹੋ ਸਕਦੀਆਂ ਹਨ, ਪਰ ਆਮ ਸੰਜੋਗ ਲਾਲ ਅਤੇ ਚਿੱਟਾ ਹੈ। ਲਾੜੀ ਵਿਆਹ ਤੋਂ ਇੱਕ ਸਾਲ ਤੱਕ ਚੂੜਾ ਪਹਿਨਦੀ ਹੈ ਅਤੇ ਪਹਿਲੀ ਵਰ੍ਹੇਗੰਢ 'ਤੇ ਉਤਾਰ ਦਿੰਦੀ ਹੈ।

ਏਸ਼ਾ ਦਿਓਲ ਆਪਣੇ ਵਿਆਹ 'ਤੇ ਚੂੜਾ ਪਹਿਨੇ ਹੋੲੇ

ਹਵਾਲੇ

ਸੋਧੋ
  1. Amiteshwar Ratra; Praveen Kaur; Sudha Chhikara (1 January 2006). Marriage And Family: In Diverse And Changing Scenario. Deep & Deep Publications. pp. 500–. ISBN 978-81-7629-758-5.