ਏਸ਼ਾ ਦਿਓਲ (ਜਨਮ 2 ਨਵੰਬਰ 1981) ਜਿਸਨੂੰ ਕਿ ਇਸ਼ਾ ਦਿਓਲ ਵੀ ਲਿਖ ਲਿਆ ਜਾਂਦਾ ਹੈ, ਇੱਕ ਭਾਰਤੀ ਫ਼ਿਲਮੀ ਅਦਾਕਾਰਾ ਹੈ। ਇਹ ਮੁੰਬਈ ਦੀ ਰਹਿਣ ਵਾਲੀ ਹੈ| ਉਹ ਉੱਘੇ ਅਦਾਕਾਰ ਧਰਮਿੰਦਰ ਅਤੇ ਅਦਾਕਾਰਾ ਹੇਮਾ ਮਾਲਿਨੀ ਦੀ ਧੀ ਹੈ। ਇਸ ਦੇ ਇਕ ਭੈਣ ਅਹਾਨਾ ਦਿਓਲ ਤੇ ਦੋ ਮਤਰੇਏ ਭਰਾ ਸੰਨੀ ਦਿਓਲ ਤੇ ਬੋਬੀ ਦਿਓਲ ਹੈ। ਇਸ਼ਾ ਦਿਓਲ ਹਿੰਦੀ,ਅੰਗਰੇਜ਼ੀ,ਮਰਾਠੀ,ਤਾਮਿਲ ਭਾਸ਼ਾਵਾ ਤੋ ਜਾਣੁ ਸੀ। ਉਸਨੇ 2002 ਵਿੱਚ ਫ਼ਿਲਮ "ਕੋਈ ਮੇਰੇ ਦਿਲ ਸੇ ਪੂਛੇ" ਤੋਂ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਭਾਵੇਂ ਇਹ ਫ਼ਿਲਮ ਕਾਮਯਾਬ ਨਹੀਂ ਹੋਈ ਪਰ ਉਸਦੇ ਪ੍ਰਦਰਸ਼ਨ ਲਈ ਉਸਨੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ ਜਿਸਨੇ ਕਾਰਨ ਉਸਨੇ ਕਈ ਪੁਰਸਕਾਰ ਅਤੇ ਨਾਮਜ਼ਦਗੀ ਪ੍ਰਾਪਤ ਕੀਤੀ, ਜਿਸ ਵਿਚ ਫਿਲਮਫੇਅਰ ਅਵਾਰਡ ਫ਼ਾਰ ਬੇਸਟ ਫ਼ੀਮੇਲ ਡੇਬਿਊ ਵੀ ਸ਼ਾਮਲ ਹੈ।[3] ਉਸਨੂੰ 2004 ਦੀ ਫ਼ਿਲਮ "ਧੂਮ" ਤੋਂ ਕਾਮਯਾਬੀ ਮਿਲੀ।

ਏਸ਼ਾ ਦਿਓਲ
Esha Deol at the launch of Brickhouse Cafe & Bar at Lokhandwala Complex.jpg
2014 ਵਿੱਚ ਏਸ਼ਾ ਦਿਓਲ
ਜਨਮ (1981-11-02) 2 ਨਵੰਬਰ 1981 (ਉਮਰ 38)[1][2]
ਬੰਬਈ, ਮਹਾਰਾਸ਼ਟਰ, ਭਾਰਤ
ਰਿਹਾਇਸ਼ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਮਿਠੀਬਾਈ ਕਾਲਜ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2002–ਵਰਤਮਾਨ
ਕੱਦ168.5 cਮੀ (5 ਫ਼ੁੱਟ 6 ਇੰਚ)
ਸਾਥੀਭਰਤ ਤਾਖਤਾਨੀ (2012–ਵਰਤਮਾਨ)
ਬੱਚੇ1
ਮਾਤਾ-ਪਿਤਾਧਰਮੇਂਦਰ
ਹੇਮਾ ਮਾਲਿਨੀ
ਪਰਿਵਾਰSee Deol family

ਉਸਨੇ ਆਪਣੀ ਕਾਰਗੁਜ਼ਾਰੀ ਲਈ ਆਲੋਚਨਾਤਮਕ ਪ੍ਰਸ਼ੰਸਾ ਪ੍ਰਾਪਤ ਕੀਤੀ ਅਤੇ ਉਹ "ਐਲਓਸੀ ਕਰਗਿਲ" (2003), "ਯੂਵਾ" (2004), "ਧੂਮ" (2004), "ਇਨਸਾਨ" (2005), "ਕਾਲ" (2005), "ਮੈਂ ਐਸਾ ਹੀ ਹੂੰ" (2005), ਨੋ ਐਂਟਰੀ (2005), ਸ਼ਾਦੀ ਨੰ. 1 (2005) ਅਤੇ ਕੈਸ਼ (2007) ਵਰਗੀਆਂ ਵਪਾਰਕ ਸਫਲਤਾਪੂਰਵਕ ਫ਼ਿਲਮਾਂ ਦਾ ਹਿੱਸਾ ਸੀ। ਉਸਨੇ "ਟੈਲ ਮੀ ਓ ਖ਼ੁਦਾ" (2011) ਵਿੱਚ ਵਾਪਸੀ ਕੀਤੀ।

ਉਸਨੇ ਅਜੈ ਦੇਵਗਨ, ਅਕਸ਼ੈ ਕੁਮਾਰ, ਸਲਮਾਨ ਖਾਨ, ਅਤੇ ਸੂਰਿਆ ਸਿਵਕੁਮਰ ਵਰਗੇ ਉੱਘੇ ਅਦਾਕਾਰਾਂ ਦੇ ਸਾਹਮਣੇ ਅਭਿਨੈ ਕੀਤਾ।

ਮੁੱਢਲਾ ਜੀਵਨਸੋਧੋ

ਏਸ਼ਾ, ਤਾਮਿਲ ਮੂਲ ਦੀ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਅਤੇ ਪੰਜਾਬੀ ਮੂਲ ਦੇ ਬਾਲੀਵੁੱਡ ਅਭਿਨੇਤਾ ਧਰਮਿੰਦਰ ਦੀ ਧੀ ਹੈ। ਉਸਦੀ ਇਕ ਛੋਟੀ ਭੈਣ ਅਹਾਨਾ ਦਿਓਲ ਹੈ। ਉਸਦੇ ਸੌਤੇਲੇ ਭੈਣ-ਭਰਾ ਬੌਬੀ ਦਿਓਲ, ਸਨੀ ਦਿਓਲ, ਵਿਜੇਤਾ ਅਤੇ ਅਜੀਤਾ ਹਨ ਜਿਨ੍ਹਾਂ ਦੀ ਮਾਂ ਪ੍ਰਕਾਸ਼ ਕੌਰ ਹੈ ਜੋ ਧਰਮਿੰਦਰ ਦੀ ਪਹਿਲੀ ਪਤਨੀ ਹੈ। ਦਿਓਲ ਨੇ ਮੁੰਬਈ ਵਿੱਚ ਮਿਠੀਬਾਈ ਕਾਲਜ ਵਿਚ ਦਾਖ਼ਿਲਾ ਲਿਆ ਜਿੱਥੇ ਉਸਨੇ ਇਕ ਫੈਸ਼ਨ ਡਿਜ਼ਾਈਨਰ ਬਣਨ ਦੀ ਯੋਜਨਾ ਬਣਾਈ। ਮੁੰਬਈ ਦੇ ਰਵਿੰਦਰ ਅਤੀਬੁਧੀ ਦੀ ਅਗਵਾਈ ਹੇਠ ਉਸਨੇ ਓਡੀਸੀ ਡਾਂਸਿੰਗ ਸ਼ੈਲੀ ਵਿਚ ਸਿਖਲਾਈ ਲਈ ਸੀ। ਉਸਨੇ ਆਪਣੀ ਮਾਂ ਦੁਆਰਾ ਕਲਾਸਿਕੀ ਭਰਤਨਾਟਯਮ ਨਾਚ ਦੀ ਸਿਖਲਾਈ ਲਈ ਅਤੇ ਪ੍ਰਦਰਸ਼ਨ ਕੀਤਾ।


ਨਿੱਜੀ ਜੀਵਨਸੋਧੋ

 
ਦਿਓਲ ਦਾ ਇੱਕ ਅੰਦਾਜ਼

ਈਸ਼ਾ ਦਿਓਲ ਦਾ ਜਨਮ 2 ਨਵੰਬਰ, 1981 ਨੂੰ ਮੁੰਬਈ, ਮਹਾਰਾਸ਼ਟਰ, ਭਾਰਤ ਵਿੱਚ ਹੋਇਆ। ਈਸ਼ਾ ਸ਼ਬਦ ਓਪਨਿਸ਼ਦਾ ਤੋ ਆਇਆ ਹੈ ਜੋ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ "ਬ੍ਰਹਮ ਪਿਆਰੀ" ਹੈ। ਇਹ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਵੱਡੀ ਧੀ ਹੈ| ਇਸਦੀ ਛੋਟੀ ਭੈਣ ਹੈ ਜਿਸਦਾ ਨਾਂ ਅਹਾਨਾ ਹੈ। ਈਸ਼ਾ ਦਿਓਲ ਸੰਨੀ ਦਿਓਲ ਤੇ ਬੋਬੀ ਦਿਓਲ ਦੀ ਮਤਰੇਈ ਭੈਣ ਹੈ। ਈਸ਼ਾ ਦਿਓਲ ਸਕੂਲ ਦੇ ਦਿਨਾਂ ਚ ਫੂਟਬਾਲ ਦੀ ਕਪਤਾਨ ਸੀ ਅਤੇ ਕਾਲਜ ਦੇ ਦਿਨਾਂ ਚ ਹੈਂਡਬਾਲ ਦੀ ਖਿਡਾਰਨ ਸੀ।[4]

ਫ਼ਿਲਮੋਗ੍ਰਾਫੀਸੋਧੋ

ਸਾਲ ਫ਼ਿਲਮ ਭਾਸ਼ਾ ਭੂਮਿਕਾ ਸਰੋਤ
2002 ਕੋਈ ਮੇਰੇ ਦਿਲ ਸੇ ਪੁਛੇ ਹਿੰਦੀ ਇਸ਼ਾ ਸਿੰਘ ਫ਼ਿਲਮਫ਼ੇਅਰ ਸਭ ਤੋਂ ਵਧੀਆ ਨਵਾਂ ਅਦਾਕਾਰ
2002 ਨਾ ਤੁਮ ਜਾਨੋ ਨਾ ਹਮ ਹਿੰਦੀ ਇਸ਼ਾ ਮਲਹੋਤਰਾ
2002 ਕਯਾ ਦਿਲ ਨੇ ਕਹਾ ਹਿੰਦੀ ਇਸ਼ਾ
2003 ਕੁਛ ਤੋ ਹੈ ਹਿੰਦੀ ਤਾਨਿਆ
2003 ਚੁਰਾ ਲਿਯਾ ਹੈ ਤੁਮਨੇ ਹਿੰਦੀ ਟੀਨਾ ਖੰਨਾ
2003 ਐਲਓਸੀ ਕਾਰਗਿਲ ਹਿੰਦੀ ਡਿੰਪਲ
2004 ਆਯੁਥਾ ਇਜ਼ਹੁਤੂ ਤਾਮਿਲ ਗੀਤਾਂਜਲੀ
2004 ਯੁਵਾ ਹਿੰਦੀ ਰਾਧਿਕਾ
2004 ਧੂਮ ਹਿੰਦੀ ਸ਼ੀਨਾ
2005 ਇਨਸਾਨ ਹਿੰਦੀ ਹੀਨਾ
2005 ਕਾਲ ਹਿੰਦੀ ਰੀਆ ਥਾਪਰ
2005 ਮੈਂ ਐਸਾ ਹੀ ਹੂੰ ਹਿੰਦੀ ਮਾਇਆ ਤ੍ਰਿਵੇਦੀ
2005 ਦਸ ਹਿੰਦੀ ਨੇਹਾ
2005 ਨੋ ਐਂਟਰੀ ਹਿੰਦੀ ਪੂਜਾ
2005 ਸ਼ਾਦੀ ਨੰ. 1 ਹਿੰਦੀ ਦਿਵਿਆ ਸਕਸੇਨਾ
2006 ਪਿਆਰੇ ਮੋਹਨ ਹਿੰਦੀ ਪ੍ਰੀਤੀ
2006 ਆਂਖੇ ਹਿੰਦੀ ਕਾਵਯ ਕ੍ਰਿਸ਼ਨਾ
2007 ਜਸਟ ਮੈਰਿਡ ਹਿੰਦੀ ਰੀਤਿਕਾ ਖੰਨਾ
2007 ਡਾਰਲਿੰਗ ਹਿੰਦੀ ਗੀਤਾ ਮੈਨਨ
2007 Cash ਹਿੰਦੀ ਪੂਜਾ
2008 ਸੰਡੇ ਹਿੰਦੀ ਖ਼ੁਦ ਖ਼ਾਸ ਭੂਮਿਕਾ, "ਕਸ਼ਮਕਸ਼" ਗੀਤ ਵਿੱਚ
2008 ਮਨੀ ਹੈ ਤੋਹ ਹਨੀ ਹੈ ਹਿੰਦੀ ਖ਼ੁਦ "ਤਾ ਨਾ ਨਾ" ਵਿੱਚ ਖ਼ਾਸ ਭੂਮਿਕਾ
2008 ਵਨ ਟੂ ਥ੍ਰੀ ਹਿੰਦੀ ਜੀਆ
2008 ਹਾਈਜੈਕ ਹਿੰਦੀ ਸਾਇਰਾ
2011 ਟੈਲ ਮੀ ਓ ਖ਼ੁਦਾ ਹਿੰਦੀ ਤਾਨਿਆ ਆਰ. ਕਪੂਰ
2015 ਕੇਅਰ ਆਫ਼ ਫੁਟਪਾਥ 2 ਕੰਨੜ ਮੀਰਾ
ਕਿੱਲ ਦੈਮ ਯੰਗ ਹਿੰਦੀ
ਮਾਂਜਾ ਤੇਲਗੂ

ਸਨਮਾਨ ਅਤੇ ਨਾਮਜ਼ਦਗੀਸੋਧੋ

ਸਾਲ ਸਨਮਾਨ ਸ਼੍ਰੇਣੀ ਫ਼ਿਲਮ ਸਿੱਟਾ
2003 ਬਾਲੀਵੁੱਡ ਮੂਵੀ ਅਵਾਰਡਸ ਬੇਸਟ ਫ਼ੀਮੇਲ ਡੇਬਿਊ ਕੋਈ ਮੇਰੇ ਦਿਲ ਸੇ ਪੁਛੇ ਜੇਤੂ
ਫ਼ਿਲਮਫੇਅਰ ਅਵਾਰਡ ਬੇਸਟ ਫ਼ੀਮੇਲ ਅਦਾਕਾਰ ਕੋਈ ਮੇਰੇ ਦਿਲ ਸੇ ਪੁਛੇ ਜੇਤੂ
ਸਟਾਰ ਸਕ੍ਰੀਨ ਅਵਾਰਡਸ ਮੋਸਟ ਪ੍ਰੋਮਾਈਜ਼ਿੰਗ ਨਿਊਕਮਰ - ਫ਼ੀਮੇਲ ਕੋਈ ਮੇਰੇ ਦਿਲ ਸੇ ਪੁਛੇ
ਨਾ ਤੁਮ ਜਾਨੋ ਨਾ ਹਮ
ਕਯਾ ਦਿਲ ਨੇ ਕਹਾ
ਜੇਤੂ
ਆਈਫ਼ਾ ਅਵਾਰਡਸ ਸਟਾਰ ਡੇਬਿਊ ਆਫ਼ ਦ ਈਅਰ - ਫ਼ੀਮੇਲ ਕੋਈ ਮੇਰੇ ਦਿਲ ਸੇ ਪੁਛੇ ਜੇਤੂ
2005 ਬੇਸਟ ਸਪੋਰਟਿੰਗ ਐਕਟਰਸ ਧੂਮ ਨਾਮਜ਼ਦ
ਟੈਲੀਵਿਜ਼ਨ
ਸਾਲ ਟੈਲੀਵਿਜ਼ਨ ਭੂਮਿਕਾ ਸਰੋਤ
2015 ਰੋਡੀਜ਼ ਐਕਸ2 ਗੈਂਗ ਲੀਡਰ

ਇਹ ਵੀ ਵੇਖੋਸੋਧੋ


ਹਵਾਲੇਸੋਧੋ

ਬਾਹਰੀ ਕੜੀਆਂਸੋਧੋ