ਚੇਨ ਲੀਲੀ (ਜਾਂ ਲੀਲੀ ਚੇਨ, ਸਰਲ ਚੀਨੀ: 陈莉莉; ਰਿਵਾਇਤੀ ਚੀਨੀ: 陳莉莉; ਪਿਨਯਿਨ: Chén Lìlì  ; ਜਨਮ ਫ਼ਰਵਰੀ, 1980) ਇਕ ਟਰਾਂਸਜੈਂਡਰ ਗਾਇਕਾ, ਮਾਡਲ ਅਤੇ ਪੀਪਲਜ਼ ਰੀਪਬਲਿਕ ਆਫ ਚਾਈਨਾ ਦੀ ਅਦਾਕਾਰਾ ਹੈ। ਉਹ 2004 ਵਿੱਚ ਵਿਆਪਕ ਤੌਰ 'ਤੇ ਜਾਣੀ ਜਾਂਦੀ ਸੀ ਜਦੋਂ ਉਸਨੇ ਇੱਕ ਔਰਤ ਵਜੋਂ ਸੁੰਦਰਤਾ ਦੇ ਪ੍ਰਤੀਯੋਗਤਾਵਾਂ ਵਿੱਚ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਚੇਨ ਲੀਲੀ
陈莉莉 陳莉莉
ਜਨਮ1980 (ਉਮਰ 43–44)
ਕਿੱਤਾਗਾਇਕ, ਮਾਡਲ, ਅਦਾਕਾਰਾ
ਸਾਜ਼ਵੋਕਲਜ

ਉਸਦਾ ਜਨਮ ਯੀਓਂਗ ਕਾਉਂਟੀ, ਨਾਚੋਂਗ ਸ਼ਹਿਰ ਦੇ ਸੀਹੁਆਨ ਪ੍ਰਾਂਤ ਵਿਖੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਨਵੰਬਰ 2003 ਵਿੱਚ ਕ਼ਿੰਗਦਾਓ ਤੋਂ ਉਸਨੇ ਸੈਕਸ ਨਿਰਧਾਰਨ ਦੀ ਸਰਜਰੀ ਕਰਵਾਈ।[1] 11 ਫਰਵਰੀ 2004 ਨੂੰ ਉਸ ਨੂੰ ਨਾਚੋਂਗ ਦੇ ਪਬਲਿਕ ਸੁਰੱਖਿਆ ਬਿਊਰੋ ਨੇ ਇੱਕ ਸ਼ਨਾਖਤੀ ਕਾਰਡ ਮਹਿਲਾ ਪਛਾਣ ਸਥਾਪਤ ਕਰਨ ਲਈ ਜਾਰੀ ਕੀਤਾ।

ਚੇਨ ਨੇ 2004 ਦੇ ਸ਼ੁਰੂ ਵਿਚ ਮਿਸ ਯੂਨੀਵਰਸ ਮੁਕਾਬਲੇ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮਿਸ ਯੂਨੀਵਰਸ ਚਾਈਨਾ ਕਮੇਟੀ ਨੇ ਸ਼ੁਰੂਆਤ ਵਿੱਚ 23 ਫਰਵਰੀ ਨੂੰ ਐਲਾਨ ਕੀਤਾ ਸੀ ਕਿ ਉਸਨੂੰ ਭਾਗ ਲੈਣ ਦੀ ਇਜਾਜ਼ਤ ਦਿੱਤੀ ਜਾਏਗੀ, 25 ਫਰਵਰੀ ਨੂੰ ਉਨ੍ਹਾਂ ਨੇ ਆਪਣਾ ਅਸਲ ਫ਼ੈਸਲਾ ਵਾਪਸ ਲੈ ਲਿਆ, ਜਿਸ ਵਿੱਚ ਕਿਹਾ ਗਿਆ ਕਿ ਉਹ “ਕੁਦਰਤੀ ਔਰਤ” ਨਹੀਂ ਹੈ। [2] ਮੁਕਾਬਲੇ ਤੋਂ ਵਰਜਿਤ ਹੋਣ ਦੇ ਬਾਵਜੂਦ ਚੇਨ ਨੂੰ ਹਾਲਾਂਕਿ ਸਮਾਗਮ ਵਿੱਚ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਗਿਆ। [3] ਇਹ ਮੰਨਿਆ ਜਾਂਦਾ ਹੈ ਕਿ ਲੀਲੀ ਮਿਸ ਯੂਨੀਵਰਸ ਮੁਕਾਬਲੇ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕਰਨ ਵਾਲੀ ਪਹਿਲੀ ਟਰਾਂਸ ਔਰਤ ਹੈ।

2004 ਦੇ ਅਖੀਰ ਵਿਚ ਚੇਨ ਨੇ ਚੀਨ ਦੀ ਪਹਿਲੀ ਮਿਸ ਆਰਟੀਫਿਸ਼ਲ ਬਿਊਟੀ ਪੇਜੈਂਟ ਵਿਚ ਹਿੱਸਾ ਲਿਆ।[4] ਜਿਸ ਵਿਚ ਉਹ ਦੂਜੇ ਨੰਬਰ 'ਤੇ ਰਹੀ।

ਡਿਸਕੋਗ੍ਰਾਫੀ

ਸੋਧੋ
  • ਬਲੇਸ ਯੂ
  • ਓਡ ਟੂ ਰੈਡ ਫਲੈਗ
  • ਦ ਮਾਊਸ ਬ੍ਰਾਇਡ
  • ਵੇਡਿੰਗ ਆਫ ਦ ਲਿਟਲ ਸਿਸਟਰ
  • ਵੇੱਲਕਮ ਟੂ ਬੀਜਿੰਗ
  • ਵੇੱਲਕਮ ਅਵਰ ਗੇਸਟ

ਅਖ਼ਬਾਰਾਂ ਦੇ ਸਰੋਤ ਇਹ ਸਪੱਸ਼ਟ ਨਹੀਂ ਕਰਦੇ ਕਿ ਚੇਨ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਅਤੇ ਮਿਸ ਵਰਲਡ ਪੇਜੇਂਟੈਂਟ ਜਾਂ ਮਿਸ ਯੂਨੀਵਰਸ ਪੇਜੈਂਟ ਦੁਆਰਾ ਰੱਦ ਕਰ ਦਿੱਤੀ ਗਈ ਸੀ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "China's transsexual eyes Miss World crown". China Daily. 2004-02-26. Retrieved 25 April 2011.
  2. "Chinese transsexual disqualified for beauty contest". February 27, 2004. Retrieved 25 April 2011.
  3. "Photos: Transexual [sic] steals spotlight at Miss Universe-China show" A copy of this article can be read at
  4. China's 1st Miss Plastic Surgery Pageant" A copy of this article can be read at Retrieved on July 15, 2007.

ਬਾਹਰੀ ਲਿੰਕ

ਸੋਧੋ