ਚੋਹਕਾ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ ਹੈ। ਇਹ ਪਿੰਡ ਭਾਈਚਾਰਕ ਤੇ ਹਰਿਆਲੀ ਭਰਿਆ ਮਹੋਲ ਵਾਲਾ ਇਕ ਛੋਟਾ ਜਿਹਾ ਪਿੰਡ ਹੈ ਇਸ ਪਿੰਡ ਵਿਚ ਦੋ ਗੁਰੂਦਵਾਰੇ ਦੋ ਮਸਜਿਦਾ ਇੱਕ ਮੰਦਿਰ ਹੈ ਇਹ ਹੁਸ਼ਿਆਰਪੁਰ ਸ਼ਹਿਰ ਤੋ ਤਕਰੀਬਨ 33 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਲਾਕਾ ਬਿਸਤ ਦੁਆਬਾ ਹੈ ਇਹ ਪਿੰਡ ਚੋਹਕਾ ਡਾਕਖਾਨਾ ਗੜਦੀਵਾਲਾ ਤਹਿਸੀਲ ਦਸੂਹਾ ਥਾਣਾ ਟਾਂਡਾ ਬਲਾਕ ਭੂੰਗਾ ਜਿਲਾ ਹੁਸ਼ਿਆਰਪੁਰ ਰਾਜ ਪੰਜਾਬ ਦੇਸ਼ ਭਾਰਤ ਮਾਹਾਦੀਪ ਏਸ਼ੀਆ ਹੈ

ਚੋਹਕਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਬਲਾਕਭੂੰਗਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਗੜਦੀਵਾਲਾਦਸੂਹਾ

ਆਮ ਜਾਣਕਾਰੀ ਸੋਧੋ

ਇਸ ਪਿੰਡ ਵਿੱਚ ਕੁੱਲ 240 ਪਰਿਵਾਰ ਰਹਿੰਦੇ ਹਨ। 2011 ਦੇ ਆਂਕੜਿਆਂ ਅਨੁਸਾਰ ਇਸ ਪਿੰਡ ਦੀ ਕੁੱਲ ਆਬਾਦੀ 1177 ਹੈ ਜਿਸ ਵਿੱਚੋਂ 604 ਮਰਦ ਅਤੇ 573 ਔਰਤਾਂ ਹਨ। ਪਿੰਡ ਦੀ ਔਸਤ ਲਿੰਗ ਅਨੁਪਾਤ 949 ਹੈ ਜੋ ਕਿ ਪੰਜਾਬ ਦੀ 895 ਔਸਤ ਦੇ ਮੁਕਾਬਲੇ ਵਧ ਹੈ। ਮਰਦਮਸ਼ੁਮਾਰੀ ਅਨੁਸਾਰ ਵੱਖਰੇ ਲਏ ਬਾਲ ਲਿੰਗ ਦੀ ਅਨੁਪਾਤ ਪੰਜਾਬ ਦੇ 846 ਦੇ ਔਸਤ ਤੋਂ ਵਧ, 897 ਹੈ। ਇੱਥੋਂ ਦਾ ਸਾਖਰਤਾ ਦਰ ਪੰਜਾਬ ਨਾਲੋਂ ਵਧ ਹੈ। 2011 ਵਿੱਚ ਪੰਜਾਬ ਦਾ ਸਾਖਰਤਾ ਦਰ 75.84% ਦੇ ਮੁਕਾਬਲੇ ਇਸ ਪਿੰਡ ਦਾ ਸਾਖਰਤਾ ਦਰ 84.91% ਸੀ। ਇਸ ਪਿੰਡ ਵਿੱਚ ਮਰਦਾਂ ਦਾ ਸਾਖਰਤਾ ਦਰ 87.55% ਅਤੇ ਔਰਤਾਂ ਦਾ ਸਾਖਰਤਾ ਦਰ 82.15% ਹੈ।[1]

ਹਵਾਲੇ ਸੋਧੋ