ਚੌਂਕ ਸੱਗੀ ਵਰਗਾ ਹੀ ਗਹਿਣਾ ਹੈ। ਸੱਗੀ ਨਾਲੋਂ ਥੋੜ੍ਹਾ ਉਭਰਵਾਂ ਹੁੰਦਾ ਹੈ। ਨਗ ਵਿਚ ਮੋਟਾ ਲੱਗਿਆ ਹੁੰਦਾ ਹੈ। ਸਿਰ ਉੱਪਰ ਪਹਿਨਿਆ ਜਾਂਦਾ ਹੈ। ਸੱਗੀ ਦੀ ਤਰ੍ਹਾਂ ਹੀ ਬਣਾਇਆ ਜਾਂਦਾ ਹੈ। (ਵੇਖੋ ਸੱਗੀ)

ਚੰਦ ਗੁਲਾਈਦਾਰ ਤੇ ਚੌੜੇ ਹੁੰਦੇ ਹਨ। ਉੱਪਰ ਨਗ ਲੱਗੇ ਹੁੰਦੇ ਹਨ। ਨਾਲ ਜੰਜੀਰੀ ਲੱਗੀ ਹੁੰਦੀ ਹੈ। ਜੰਜੀਰੀ ਨੂੰ ਚੌਂਕ ਨਾਲ ਜੋੜਿਆ ਜਾਂਦਾ ਹੈ। ਇਹ ਚੌਂਕ ਦੇ ਦੋਵੇਂ ਪਾਸੇ ਲਟਕਾਏ ਜਾਂਦੇ ਹਨ। ਮੀਢੀਆਂ ਵਿਚ ਗੁੰਦੇ ਜਾਂਦੇ ਹਨ। ਚੌਂਕ ਚੰਦ ਆਮ ਤੌਰ ਤੇ ਜੱਟੀਆਂ ਜਿਆਦਾ ਪਾਉਂਦੀਆਂ ਹਨ। ਹੁਣ ਇਹ ਗਹਿਣੇ ਅਲੋਪ ਹੋ ਗਏ ਹਨ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.