ਚੌਣਾ
ਚੌਣਾ ਦਾ ਪੰਜਾਬੀ ਭਾਸ਼ਾ ਵਿੱਚ ਅਰਥ ਹੈ ਪਸ਼ੂਆਂ ਦਾ ਵੱਗ।[1] ਪੰਜਾਬ ਦੇ ਮਾਲਵਾ ਅਤੇ ਪੁਆਧ ਖੇਤਰ ਵਿੱਚ ਪਿੰਡਾਂ ਦੇ ਕਿਸਾਨ ਆਪਣੇ ਪਸ਼ੂ ਇੱਕ ਥਾਂ ਇਕਠੇ ਕਰ ਦਿੰਦੇ ਸਨ ਅਤੇ ਇਹਨਾਂ ਨੂੰ ਚਰਾਉਣ ਦੀ ਜ਼ਿੰਮੇਵਾਰੀ ਪਿੰਡ ਦੇ ਹੀ ਇੱਕ ਆਜੜੀ ਜਾਂ ਚਰਵਾਹੇ ਨੂੰ ਸੌੰਪ ਦਿੰਦੇ ਸਨ ਤਾਂ ਜੋ ਉਹ ਆਪਣੇ ਖੇਤੀ ਦੇ ਬਾਕੀ ਕਾਰਜ ਆਸਾਨੀ ਨਾਲ ਕਰ ਸਕਣ।ਇਸ ਤਰਾਂ ਪਿੰਡ ਦੇ ਇਕੱਠੇ ਕੀਤੇ ਪਸ਼ੂਆਂ ਨੂੰ ਚੌਣਾ ਕਿਹਾ ਜਾਂਦਾ ਸੀ।ਪੰਜਾਬ ਵਿੱਚ ਹਰੇ ਇਨਕਲਾਬ ਤੋਂ ਬਾਅਦ ਘਣੀ ਖੇਤੀ ਆਉਣ ਨਾਲ ਇਹ ਪਰੰਪਰਾ ਲਗਪਗ ਅਲੋਪ ਹੋ ਗਈ ਹੈ।ਇਹਨਾ ਪਸ਼ੂਆਂ ਨੂੰ ਚਰਾਉਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਚਰਵਾਹੇ ਨੂੰ ਕਿਸਾਨ ਫ਼ਸਲ ਕੱਟਣ ਸਮੇਂ ਛਿਮਾਹੀ ਦਾ ਬੱਝਵਾਂ ਮਿਹਨਤਾਨਾ ਦਿੰਦੇ ਸੀ ਜੋ ਆਮ ਤੌਰ 'ਤੇ ਅਨਾਜ ਜਾਂ ਚਾਰੇ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ।