ਚੰਡੋਲ (ਪੰਛੀ)
ਚੰਡੋਲ ਇੱਕ ਛੋਟਾ ਜਿਹਾ ਪੰਛੀ ਹੈ ਜੋ ਸਵੇਰੇ ਸਰਘੀ ਵੇਲੇ ਬੋਲਦਾ ਹੈ। ਇਸ ਦੀ ਅਵਾਜ ਮਿੱਠੀ ਹੁੰਦੀ ਹੈ। ਮਾਨਤਾ ਹੈ ਕਿ ਇਸ ਪੰਛੀ ਨੂੰ ਸ਼ਿਵਜੀ ਤੋਂ ਵਰ ਮਿਲਿਆ ਸੀ ਕਿ ਇਹ ਕਿਸੇ ਵੀ ਪੰਛੀ ਦੀ ਦੀ ਅਵਾਜ ਦੀ ਨਕਲ ਉਤਾਰ ਸਕਦਾ ਹੈ। ਇੱਕ ਵਾਰ ਸ਼ਿਵਜੀ ਅਤੇ ਪਾਰਵਤੀ ਚਿੰਤਾ ਵਿਚ ਸਨ। ਜੰਗਲ ਵਿੱਚੋਂ ਲੰਘਦੇ ਹੋਏ ਉਹਨਾ ਨੇ ਇੱਕ ਪੰਛੀ ਦੀ ਅਵਾਜ ਸੁਣੀ, ਜੋ ਬਹੁਤ ਮਿੱਠਾ ਗਾ ਰਿਹਾ ਸੀ। ਉਸ ਨੂੰ ਸੁਣ ਕੇ ਸ਼ਿਵਜੀ ਖੁਸ਼ ਹੋ ਗਿਆ ਅਤੇ ਪਾਰਵਤੀ ਦੇ ਕਹਿਣ 'ਤੇ ਇਸ ਪੰਛੀ ਨੂੰ ਵਰ ਦਿੱਤਾ। ਉਸ ਸਮੇਂ ਤੋਂ ਇਹ ਪੰਛੀ ਸੰਸਾਰ ਦੇ ਲਗਭਗ ਸਾਰੇ ਪੰਛੀਆਂ ਦੀ ਅਵਾਜ ਕੱਢ ਲੈਂਦਾ ਹੈ। ਇੰਨੇ ਸਾਰੇ ਵੱਖ-ਵੱਖ ਪੰਛੀਆਂ ਦੀਆਂ ਅਵਾਜ਼ਾਂ ਕੱਢਣ ਕਰਕੇ ਉਰਦੂ ਅਤੇ ਫ਼ਾਰਸੀ ਵਾਲੇ ਇਸ ਪੰਛੀ ਨੂੰ ਹਜ਼ਾਰ ਦਾਸਤਾਂ ਕਹਿੰਦੇ ਹਨ।[1]
ਬਹਾਵਲਪੁਰ ਦੇ ਲੋਕਾਂ ਦੀ ਮਾਨਤਾ ਹੈ ਕਿ ਕਈ ਵਾਰ ਜੇਕਰ ਇਹ ਪੰਛੀ ਗਾਉਂਦੇ ਸਮੇਂ ਧਰਤੀ ਉੱਪਰ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ ਅਤੇ ਜੇਕਰ ਕੋਈ ਕੁੱਤਾ ਜਾਂ ਬਿੱਲੀ ਇਸ ਨੂੰ ਖਾ ਲਵੇ ਤਾਂ ਉਹ ਪਾਗਲ ਹੋ ਜਾਂਦਾ ਹੈ।[1]