ਚੰਦ ਗ੍ਰਹਿਣ
ਚੰਦ ਗ੍ਰਹਿਣ ਉਸ ਸਮੇਂ ਲੱਗਦਾ ਹੈ ਜਦੋਂ ਸੂਰਜ ਅਤੇ ਧਰਤੀ ਦੇ ਵਿਚਕਾਰ ਇੱਕ ਹੀ ਸੇਧ ਵਿੱਚ ਚੰਦ ਆ ਜਾਵੇ। ਇਸ ਸਮੇਂ ਧਰਤੀ ਦਾ ਪਰਛਾਵਾਂ ਚੰਦ ਤੇ ਪੈਂਦਾ ਹੈ ਜਿਸ ਨਾਲ ਚੰਦ ਦੀ ਰੋਸ਼ਣੀ ਘੱਟ ਜਾਂਦੀ ਹੈ। ਇਹ ਗ੍ਰਹਿ ਹਮੇਸ਼ਾ ਪੂਰਨਮਾਸ਼ੀ ਨੂੰ ਹੀ ਲਗਦਾ ਹੈ ਪਰ ਹਰ ਪੂਰਨਮਾਸ਼ੀ ਨੂੰ ਨਹੀਂ ਲਗਦਾ। ਇਹ ਗ੍ਰਹਿਣ ਦੋ ਪ੍ਰਕਾਰ ਦਾ ਹੁੰਦਾ ਹੈ ਪੂਰਨ ਚੰਦ ਗ੍ਰਹਿਣ ਅਤੇ ਅੰਸ਼ਕ ਚੰਦ ਗ੍ਰਹਿਣ।[1] ਇਹ ਅਸਮਾਨੀ ਘਟਨਾ ਹੈ। ਧਰਤੀ, ਸੂਰਜ ਦੀਆਂ ਕਿਰਨਾਂ ਸਿੱਧੇ ਰੂਪ ਵਿੱਚ ਚੰਨ ‘ਤੇ ਨਹੀਂ ਪੈਣ ਦਿੰਦੀ ਅਤੇ ਸੂਰਜ, ਧਰਤੀ ਅਤੇ ਚੰਨ ਸਿੱਧੀ ਕਤਾਰ ਵਿੱਚ ਆ ਜਾਂਦੇ ਹਨ; ਭਾਵ ਜਦੋਂ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਨੇ ਰੋਕ ਲਿਆ ਅਤੇ ਚੰਨ ‘ਤੇ ਪਹੁੰਚਣ ਨਹੀਂ ਦਿੱਤਾ, ਕੇਵਲ ਉਹੀ ਪ੍ਰਕਾਸ਼ ਚੰਨ ‘ਤੇ ਪਹੁੰਚਦਾ ਹੈ ਜੋ ਧਰਤੀ ਦੀ ਸਤਿਹ ਤੋਂ ਪਰਿਵਰਤਿਤ ਹੋ ਕੇ, ਧਰਤੀ ਦੇ ਵਾਯੂਮੰਡਲ ਵਿੱਚੋਂ ਅਪਵਰਤਿਤ ਹੋ ਕੇ ਚੰਨ ਤੱਕ ਪਹੁੰਚਦਾ ਹੈ। ਇਹੀ ਅਮਲ ਚੰਨ ਨੂੰ ਲਾਲ ਰੰਗ ਬਖ਼ਸ਼ਦਾ ਹੈ।[2]
ਹਵਾਲੇ
ਸੋਧੋ- ↑ Hannu Karttunen. Fundamental Astronomy. Springer.
- ↑ "ਸਦੀ ਦਾ ਸਭ ਤੋਂ ਖੂਬਸੂਰਤ ਲਾਲ ਸੁਰਖ਼ ਚੰਨ ਗ੍ਰਹਿਣ". ਪੰਜਾਬੀ ਟ੍ਰਿਬਿਊਨ. 2018-07-26. Retrieved 2018-08-07.
{{cite news}}
: Cite has empty unknown parameter:|dead-url=
(help)[permanent dead link]
ਸੂਰਜ ਮੰਡਲ |
---|
ਸੂਰਜ • ਬੁੱਧ • ਸ਼ੁੱਕਰ • ਪ੍ਰਿਥਵੀ • ਮੰਗਲ • ਬ੍ਰਹਿਸਪਤੀ • ਸ਼ਨੀ • ਯੂਰੇਨਸ • ਵਰੁਣ • ਪਲੂਟੋ • ਸੀਰੀਸ• ਹਉਮੇਆ • ਮਾਕੇਮਾਕੇ • ਐਰਿਸ |
ਗ੍ਰਹਿ • ਬੌਣਾ ਗ੍ਰਹਿ • ਉਪਗ੍ਰਹਿ - ਚੰਦਰਮਾ • ਮੰਗਲ ਦੇ ਉਪਗ੍ਰਹਿ • ਤਾਰਾਨੁਮਾ ਗ੍ਰਹਿ • ਬ੍ਰਹਿਸਪਤੀ ਦੇ ਉਪਗ੍ਰਹਿ • ਸ਼ਨੀ ਦੇ ਉਪਗ੍ਰਹਿ • ਯੂਰੇਨਸ ਦੇ ਉਪਗ੍ਰਹਿ • ਵਰੁਣ ਦੇ ਉਪਗ੍ਰਹਿ • ਯਮ ਦੇ ਉਪਗ੍ਰਹਿ • ਐਰਿਸ ਦੇ ਉਪਗ੍ਰਹਿ |
ਛੋਟੀਆਂ ਵਸਤੂਆਂ: ਉਲਕਾ • ਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ) • ਕਿੰਨਰ • ਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀ • ਸੂਰਜ ਗ੍ਰਹਿਣ • ਚੰਦ ਗ੍ਰਹਿਣ |