ਛੀਟਾਂਵਾਲਾ

ਪਟਿਆਲੇ ਜ਼ਿਲ੍ਹੇ ਦਾ ਪਿੰਡ

ਛੀਟਾਂਵਾਲਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ। ਇਸ ਪਿੰਡ ਦਾ ਨਾਮ ਪਹਿਲਾਂ ਮਨਸੂਰਪੁਰ ਹੁੰਦਾ ਸੀ। ਇਸ ਪਿੰਡ ਨੂੰ ਕਾਕੜੇ ਦੇ ਰਾਜਪੂਤ ਮਨਸੂਰ ਅਲੀ ਖ਼ਾਨ ਨੇ ਵਸਾਇਆ ਸੀ। ਇਸ ਪਿੰਡ ਵਿੱਚ ਬਹੁਤ ਵਧੀਆ ਛੀਟਾਂ ਤਿਆਰ ਹੁੰਦੀਆਂ ਸਨ। ਜਿਸ ਕਾਰਨ ਪਿੰਡ ਦਾ ਨਾਮ 'ਛੀਟਾਂਵਾਲਾ' ਪੈ ਗਿਆ। ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪਣੀ ਇੱਕ ਉਦਾਸੀ ਦੌਰਾਨ ਇਸ ਪਿੰਡ ਦੇ ਖਤ੍ਰੀ ਸਿੱਖ ਭਾਈ ਚੰਦਨ ਦਾਸ ਦੇ ਚੁਬਾਰੇ ਵਿੱਚ 15 ਦਿਨ ਠਹਿਰੇ ਸਨ। ਉਸ ਚੁਬਾਰੇ ਵਾਲੇ ਸਥਾਨ ਉੱਤੇ ਹੁਣ ਗੁਰਦੁਆਰਾ ਚੌਬਾਰਾ ਸਾਹਿਬ’ ਬਣਿਆ ਹੋਇਆ ਹੈ। ਪਿੰਡ ਦੇ ਲੋਕ ਦਸਦੇ ਹਨ ਕਿ ਇਸ ਸਥਾਨ ਤੇ ਹੀ ਗੁਰੂ ਸਾਹਿਬ ਜੀ ਨੇ ਆਸਾ ਦੀ ਵਾਰ ਵਿਚਲਾ ਸ਼ਬਦ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥

ਛੀਟਾਂਵਾਲਾ
ਪਿੰਡ
ਗੁੱਗਾ ਮਾੜੀ ਛੀਟਾਂਵਾਲਾ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਲਾਕਨਾਭਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਨਾਭਾ

ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥

ਸੂਤਕੁ ਕਿਉਕਰਿ ਰਖੀਐ ਸੂਤਕੁ ਪਵੈ ਰਸੋਇ॥

ਨਾਨਕ ਸੂਤਕੁ ਏਵ ਨ ਉਤਰੈ ਗਿਆਨ ਉਤਾਰੈ ਧੋਇ॥ 1॥ ਸਲੋਕ ਮ: 1 ਉਚਾਰਿਆ ਸੀ। [1]

ਹਵਾਲੇ

ਸੋਧੋ