ਛੱਟਾ, ਖਲਾਰੇ ਨੂੰ ਕਹਿੰਦੇ ਹਨ। ਜੋ ਫਸਲ ਹੱਥ ਨਾਲ ਬੀਜ ਖਲਾਰ ਕੇ ਬੀਜੀ ਜਾਂਦੀ ਹੈ, ਉਸ ਨੂੰ ਛੱਟਾ ਕਹਿੰਦੇ ਹਨ। ਸ਼ੁਰੂ-ਸ਼ੁਰੂ ਵਿਚ ਜਦ ਜੰਗਲਾਂ ਨੂੰ ਕੱਟ ਕੇ ਗੈਰ ਆਬਾਦ ਜ਼ਮੀਨਾਂ ਨੂੰ ਆਬਾਦ ਕੀਤਾ ਜਾਂਦਾ ਸੀ, ਉਸ ਸਮੇਂ ਉਹ ਜ਼ਮੀਨਾਂ ਉੱਚੀਆਂ, ਨੀਵੀਆਂ, ਟੋਏ, ਟਿੱਬਿਆਂ ਵਾਲੀਆਂ ਸਨ। ਜ਼ਮੀਨ ਨੂੰ ਵਾਹ ਕੇ ਪਹਿਲਾਂ ਫਸਲ ਬੀਜਣ ਲਈ ਤਿਆਰ ਕੀਤਾ ਜਾਂਦਾ ਸੀ। ਫਿਰ ਉਸ ਜ਼ਮੀਨ ਵਿਚ ਛੱਟੇ ਨਾਲ ਫਸਲ ਬੀਜੀ ਜਾਂਦੀ ਸੀ। ਬੀਜ ਦਾ ਛੱਟਾ ਲੋੜੀਂਦੇ ਬੀਜ ਨਾਲੋਂ ਥੋੜ੍ਹਾ ਜ਼ਿਆਦਾ ਦਿੱਤਾ ਜਾਂਦਾ ਸੀ ਕਿਉਂ ਜੋ ਛੱਟਾ ਦਿੱਤਾ ਕੁਝ ਬੀਜ ਚਿੜੀਆਂ ਜਨੌਰ ਖਾ ਖਾਂਦੇ ਸਨ। ਛੱਟਾ ਦੇਣ ਤੋਂ ਪਿਛੋਂ ਬੀਜ ਨੂੰ ਖੁਰਪੇ ਨਾਲ ਜਾਂ ਤੰਗਲੀ ਨਾਲ ਖੇਤ ਵਿਚ ਮਿਲਾ ਦਿੰਦੇ ਸਨ। ਜਦ ਜ਼ਮੀਨਾਂ ਪੱਧਰ ਕੀਤੀਆਂ ਗਈਆਂ, ਉਸ ਸਮੇਂ ਫੇਰ ਕਰੇ ਅਤੇ ਪੋਰ ਨਾਲ ਫਸਲਾਂ ਬੀਜੀਆਂ ਜਾਣ ਲੱਗੀਆਂ।[1]

ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਸਾਰੀ ਜ਼ਮੀਨ ਪੱਧਰੀ ਹੈ। ਇਸ ਲਈ ਹੁਣ ਕੋਈ ਵੀ ਫਸਲ ਛੱਟੇ ਨਾਲ ਨਹੀਂ ਬੀਜੀ ਜਾਂਦੀ। ਹਾਂ, ਪਸ਼ੂਆਂ ਦੇ ਕਈ ਚਾਰੇ ਛੱਟੇ ਨਾਲ ਜ਼ਰੂਰ ਬੀਜੇ ਜਾਂਦੇ ਹਨ।[2]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.