ਛੱਲ-ਲੰਬਾਈ
ਭੌਤਿਕ ਵਿਗਿਆਨ ਵਿੱਚ ਕਿਸੇ ਸਾਈਨਨੁਮਾ ਛੱਲ ਦੀ ਛੱਲ-ਲੰਬਾਈ ਉਸ ਛੱਲ ਦੀ ਸਥਾਨੀ ਮਿਆਦ ਜਾਂ ਫੈਲਾਅ ਹੁੰਦਾ ਹੈ ਭਾਵ ਕਿੰਨੀ ਦੂਰੀ ਮਗਰੋਂ ਛੱਲ ਆਪਣੇ-ਆਪ ਨੂੰ ਦੁਹਰਾਉਂਦੀ ਹੈ।[1] ਇਹਨੂੰ ਆਮ ਕਰ ਕੇ ਇੱਕੋ ਪੜਾਅ ਵਾਲ਼ੇ ਦੋ ਨਾਲੋ-ਨਾਲ ਦੇ ਬਿੰਦੂਆਂ (ਜਿਵੇਂ ਕਿ ਟੀਸੀਆਂ, ਡੁੰਘ ਜਾਂ ਸਿਫ਼ਰੀ ਲਾਂਘੇ) ਵਿਚਲੀ ਵਿੱਥ ਕੱਢ ਕੇ ਮਿਣਿਆ ਜਾਂਦਾ ਹੈ। ਇਹ ਲੰਬਾਈ ਚੱਲ ਅਤੇ ਅਚੱਲ ਦੋਹੇਂ ਛੱਲਾਂ ਦਾ ਅਤੇ ਹੋਰ ਕਈ ਸਥਾਨੀ ਛੱਲ-ਨਮੂਨਿਆਂ ਦਾ ਗੁਣ ਹੁੰਦੀ ਹੈ।[2][3] ਛੱਲ-ਲੰਬਾਈ ਨੂੰ ਆਮ ਕਰ ਕੇ ਯੂਨਾਨੀ ਅੱਖਰ ਲੈਮਡਾ (λ) ਨਾਲ਼ ਲਿਖਿਆ ਜਾਂਦਾ ਹੈ। ਇਹ ਸਿਧਾਂਤ ਗੈਰ-ਸਾਈਨਨੁਮਾ ਅਕਾਰ ਦੀਆਂ ਦੁਹਰਾਉਂਦੀਆਂ ਛੱਲਾਂ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ।[1][4] ਇਹਦੀ ਕੌਮਾਂਤਰੀ ਮਿਆਰੀ ਇਕਾਈ ਮੀਟਰ ਹੈ।
ਹਵਾਲੇ
ਸੋਧੋ- ↑ 1.0 1.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Raymond A. Serway, John W. Jewett. Principles of physics (4th ed.). Cengage Learning. pp. 404, 440. ISBN 0-534-49143-X.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).