ਜਗਜੀਤ ਸਿੰਘ ਲਾਇਲਪੁਰੀ
ਜਗਜੀਤ ਸਿੰਘ ਲਾਇਲਪੁਰੀ (10 ਅਪਰੈਲ 1917 - 27 ਮਈ 2013) ਭਾਰਤ ਦੇ ਸੁਤੰਤਰਤਾ ਸੰਗਰਾਮੀ, ਕਮਿਊਨਿਸਟ ਆਗੂ ਸਨ। ਉਹ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੀ ਬਾਨੀ ਕੇਂਦਰੀ ਕਮੇਟੀ ਦਾ ਸਭ ਤੋਂ ਪੁਰਾਣਾ ਜ਼ਿੰਦਾ ਮੈਂਬਰ ਸੀ।].[2][3] ਅੰਤਲੇ ਸਾਲਾਂ ਵਿੱਚ ਉਹ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੇ ਕੌਮੀ ਜਨਰਲ ਸਕੱਤਰ ਸਨ।
ਜਗਜੀਤ ਸਿੰਘ ਲਾਇਲਪੁਰੀ | |
---|---|
ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੇ ਕੌਮੀ ਜਨਰਲ ਸਕੱਤਰ | |
ਦਫ਼ਤਰ ਵਿੱਚ 2006 - 2013 | |
ਨਿੱਜੀ ਜਾਣਕਾਰੀ | |
ਜਨਮ | [1] ਲਾਇਲਪੁਰ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ | 10 ਅਪ੍ਰੈਲ 1917
ਮੌਤ | ਮਈ 27, 2013 ਫਿਰੋਜ਼ਪੁਰ ਰੋਡ,ਲੁਧਿਆਣਾ ਸਥਿਤ ਖੈਹਿਰਾ ਹਸਪਤਾਲ, ਪੰਜਾਬ, ਭਾਰਤ | (ਉਮਰ 96)
ਸਿਆਸੀ ਪਾਰਟੀ | ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) |
ਬੱਚੇ | ਜਗਦੀਪ ਸਿੰਘ ਅਤੇ ਕਰਨਲ ਸਦੀਪ ਸਿੰਘ (ਦੋਨੋਂ ਇੰਗਲੈਂਡ ਵਾਸੀ), ਡਾ: ਨਵਦੀਪ ਖੈਹਿਰਾ |
ਸਰੋਤ: [2] |
ਜੀਵਨੀ
ਸੋਧੋਉਹਨਾਂ ਦਾ ਜਨਮ 10 ਅਪਰੈਲ 1917 ਨੂੰ ਬਰਤਾਨਵੀ ਪੰਜਾਬ ਵਿੱਚ ਲਾਇਲਪੁਰ ਜ਼ਿਲ੍ਹੇ ਦੀ ਤਹਿਸੀਲ ਸਮੁੰਦਰੀ (ਹੁਣ ਪਾਕਿਸਤਾਨ) ਵਿੱਚ ਸ.ਸ਼ੇਰ ਸਿੰਘ ਦੇ ਘਰ ਹੋਇਆ। ਉਹਨਾਂ ਨੇ ਮੁੱਢਲੀ ਵਿੱਦਿਆ ਲਾਇਲਪੁਰ ਤੋਂ ਅਤੇ ਗੌਰਮਿੰਟ ਲਾਅ ਕਾਲਜ ਲਾਹੌਰ ਤੋਂ ਐਲ. ਐਲ. ਬੀ. ਕਰਨ ਉੱਪਰੰਤ 1940 ਵਿੱਚ ਉਹ ਕਾਂਗਰਸ ਵਿੱਚ ਸਰਗਰਮ ਹੋ ਗਏ। ਉਹਨਾਂ ਨੇ ਕਿਸਾਨ ਮੋਰਚਿਆਂ ਦੌਰਾਨ ਜੇਲ੍ਹ ਵੀ ਕੱਟੀ।
ਜਦੋਂ 2005 ਵਿੱਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੀ ਸਥਾਪਨਾ ਹੋਈ ਸੀ, ਲਾਇਲਪੁਰੀ ਇਸਦੇ ਜਨਰਲ ਸਕੱਤਰ ਬਣੇ ਸਨ।[2]
ਸਵੈਜੀਵਨੀ
ਸੋਧੋਸਾਲ 2010 ਵਿੱਚ ਲਾਇਲਪੁਰੀ ਨੇ ਆਪਣੀ ਸਵੈ-ਜੀਵਨੀ, ਮਾਈ ਲਾਈਫ ਮਾਈ ਟਾਈਮਜ਼ ਰਿਲੀਜ਼ ਕੀਤੀ ਸੀ।[2]
ਹਵਾਲੇ
ਸੋਧੋ- ↑ [1]
- ↑ 2.0 2.1 2.2 Hindustan Times. Oldest surviving founder member of CPM passes away at 96 Archived 29 May 2013 at the Wayback Machine.
- ↑ Red Star. Com. Jagjit Singh Lyalpuri Archived 3 March 2016 at the Wayback Machine.