ਜਗਦੀਸ਼ ਚੰਦਰ ਬੋਸ
ਭੌਤਿਕ ਵਿਗਿਆਨੀ
ਆਚਾਰੀਆ ਸਰ ਜਗਦੀਸ਼ ਚੰਦਰ ਬੋਸ,[1] ਸੀ ਐਸ ਆਈ,[2] ਸੀ ਆਈ ਈ,[3] ਐਫ ਆਰ ਐਸ[4] (ਬੰਗਾਲੀ: জগদীশ চন্দ্র বসু Jôgodish Chôndro Boshu; 30 ਨਵੰਬਰ 1858 – 23 ਨਵੰਬਰ 1937) ਇੱਕ ਬੰਗਾਲੀ ਪੋਲੀਮੈਥ, ਭੌਤਿਕ ਵਿਗਿਆਨੀ, ਜੀਵ ਸਾਸ਼ਤਰੀ, ਪੌਧ-ਵਿਗਿਆਨੀ, ਪੁਰਾਤੱਤ-ਵਿਗਿਆਨੀ, ਅਤੇ ਇੱਕ ਮੁੱਢਲਾ ਵਿਗਿਆਨ ਗਲਪਕਾਰ ਵੀ ਸੀ।[5] ਮਿਮੀ ਤਰੰਗਾਂ, ਰੇਡੀਓ ਅਤੇ ਪੌਧ-ਵਿਗਿਆਨ ਦੇ ਖੇਤਰਾਂ ਵਿੱਚ ਅਹਿਮ ਪੁਲਾਘਾਂ ਪੁੱਟੀਆਂ ਅਤੇ ਹਿੰਦ-ਉੱਪਮਹਾਦੀਪ ਵਿੱਚ ਪ੍ਰਯੋਗਮੂਲਕ ਵਿਗਿਆਨ ਦੀਆਂ ਨੀਹਾਂ ਰੱਖੀਆਂ।[6] ਆਈ ਈ ਈ ਈ ਨੇ ਉਹਨਾਂ ਨੂੰ ਰੇਡੀਓ ਵਿਗਿਆਨ ਦੇ ਜਨਕਾਂ ਵਿੱਚੋਂ ਇੱਕ ਮੰਨਿਆ ਹੈ।[7] ਉਸਨੂੰ ਬੰਗਾਲੀ ਵਿਗਿਆਨ ਗਲਪ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸਨੇ ਕਰੈਸਕੋਗ੍ਰਾਫ਼ ਦੀ ਨੀਂਹ ਰੱਖੀ।
ਜਨਮ | 30 ਨਵੰਬਰ 1858 |
---|---|
ਮੌਤ | 23 ਨਵੰਬਰ 1937 (ਉਮਰ 78) ਗਿਰਦੀਹ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ |
ਰਾਸ਼ਟਰੀਅਤਾ | ਬਰਤਾਨਵੀ ਭਾਰਤੀ |
ਅਲਮਾ ਮਾਤਰ | ਸੇਂਟ ਜ਼ੇਵੀਆਰ ਕਾਲਜ, ਕੋਲਕਤਾ ਕੈਮਬਰਿਜ ਯੂਨੀਵਰਸਿਟੀ |
ਲਈ ਪ੍ਰਸਿੱਧ | ਮਿਮੀ ਤਰੰਗਾਂ ਰੇਡੀਓ ਕਰੈਸਕੋਗ੍ਰਾਫ਼, ਪੌਧ-ਵਿਗਿਆਨ |
ਪੁਰਸਕਾਰ | ਕੰਪੇਨੀਅਨ ਆਫ਼ ਦ ਆਰਡਰ ਆਫ਼ ਦ ਇੰਡੀਅਨ ਅੰਪਾਇਰ (ਸੀ ਆਈ ਈ) (1903) ਕੰਪੇਨੀਅਨ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਇੰਡੀਆ (ਸੀ ਐੱਸ ਆਈ) (1911) ਨਾਈਟ ਬੈਚੂਲਰ (1917) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨੀ, ਜੀਵ ਸਾਸ਼ਤਰੀ, ਪੌਧ-ਵਿਗਿਆਨੀ, ਪੁਰਾਤੱਤ-ਵਿਗਿਆਨੀ, ਅਤੇ ਵਿਗਿਆਨ ਗਲਪਕਾਰ, ਬੰਗਾਲੀ ਸਾਹਿਤਕਾਰ |
ਅਦਾਰੇ | ਕਲਕੱਤਾ ਯੂਨੀਵਰਸਿਟੀ ਕੈਮਬਰਿਜ ਯੂਨੀਵਰਸਿਟੀ ਲੰਦਨ ਯੂਨੀਵਰਸਿਟੀ |
ਅਕਾਦਮਿਕ ਸਲਾਹਕਾਰ | ਜਾਨ ਸਟਰੱਟ (ਰੇਲੇ) |
ਉੱਘੇ ਵਿਦਿਆਰਥੀ | ਸਤੇਂਦਰਨਾਥ ਬੋਸ, ਮੇਘਨਾਦ ਸਾਹਾ |
ਹਵਾਲੇ
ਸੋਧੋ- ↑ Page 3597 of।ssue 30022. London-gazette.co.uk (17 April 1917)..
- ↑ Page 9359 of।ssue 28559. London-gazette.co.uk (8 December 1911).
- ↑ Page 4 of।ssue 27511. London-gazette.co.uk (30 December 1902).
- ↑ Saha, M. N. (1940). "Sir Jagadis Chunder Bose. 1858–1937". Obituary Notices of Fellows of the Royal Society. 3 (8): 2–0. doi:10.1098/rsbm.1940.0001.
- ↑ A versatile genius, Frontline 21 (24), 2004.
- ↑ Chatterjee, Santimay and Chatterjee, Enakshi, Satyendranath Bose, 2002 reprint, p. 5, National Book Trust,।SBN 81-237-0492-5
- ↑ Sen, A. K. (1997). "Sir J.C. Bose and radio science". Microwave Symposium Digest. 2 (8–13): 557–560. doi:10.1109/MWSYM.1997.602854. ISBN 0-7803-3814-6.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |