ਜਗਮਾਲਵਾਲੀ
ਜਗਮਾਲਵਾਲੀ ਭਾਰਤ ਦੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਦਾ ਇੱਕ ਪਿੰਡ ਹੈ। ਇਹ ਮੰਡੀ ਡੱਬਵਾਲੀ ਤੋਂ 26 ਕਿਲੋਮੀਟਰ ਅਤੇ ਕਾਲਾਂਵਾਲੀ ਤੋਂ 8 ਕਿਲੋਮੀਟਰ ਦੂਰ ਕਾਲਾਂਵਾਲੀ-ਡੱਬਵਾਲੀ ਰੋਡ ਉੱਤੇ ਹੈ। ਇਹ ਜ਼ਿਲ੍ਹਾ ਮੁੱਖ ਦਫਤਰ ਸਿਰਸਾ ਤੋਂ 48 ਕਿਲੋਮੀਟਰ ਦੂਰ ਸਥਿਤ ਹੈ।[1]
ਰਕਬਾ ਅਤੇ ਆਬਾਦੀ
ਸੋਧੋਪਿੰਡ ਦਾ ਕੁੱਲ ਭੂਗੋਲਿਕ ਖੇਤਰ 1765 ਹੈਕਟੇਅਰ ਹੈ। ਸਾਲ 2011 ਵਿੱਚ ਜਗਮਾਲਵਾਲੀ ਦੀ ਕੁੱਲ ਆਬਾਦੀ 4,828 ਲੋਕਾਂ ਦੀ ਸੀ, ਜਿਸ ਵਿੱਚੋਂ ਪੁਰਸ਼ਾਂ ਦੀ ਆਬਾਦੀ 2,559 ਜਦਕਿ ਔਰਤਾਂ ਦੀ ਆਬਾਦੀ 2,269 ਸੀ। ਜਗਮਾਲਵਾਲੀ ਪਿੰਡ ਦੀ ਸਾਖਰਤਾ ਦਰ 53.38% ਹੈ, ਜਿਸ ਵਿੱਚੋਂ 59.12% ਮਰਦ ਅਤੇ 46.89% ਔਰਤਾਂ ਸਾਖਰ ਹਨ। ਪਿੰਡ ਜਗਮਾਲਵਾਲੀ ਵਿੱਚ ਕਰੀਬ 871 ਘਰ ਹਨ।
ਜਗਮਾਲਵਾਲੀ ਪਿੰਡ ਡੱਬਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਕਲਾਂਵਾਲੀ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਜਗਮਾਲਵਾਲੀ ਪਿੰਡ ਦਾ ਸਭ ਤੋਂ ਨਜ਼ਦੀਕੀ ਕਸਬਾ ਹੈ।[1]
ਧਾਰਮਿਕ ਸਥਾਨ
ਸੋਧੋਜਗਮਾਲਵਾਲੀ ਪਿੰਡ ਦੇ ਰਕਬੇ ਵਿੱਚ ਕਾਲਾਂਵਾਲੀ-ਡੱਬਵਾਲੀ ਸੜਕ ਉਪਰ ਮਸਤਾਨਾ ਸ਼ਾਹ ਬਲੋਚਸਤਾਨੀ ਆਸ਼ਰਮ ਹੈ ਜਿਸ ਨੂੰ ਸਥਾਨਕ ਲੋਕ ਸੱਚਾ ਸੌਦਾ ਆਖਦੇ ਹਨ।[2]
ਇਸ ਪਿੰਡ ਵਿੱਚ ਬਾਬਾ ਮੋਤੀ ਪੁਰੀ ਦਾ ਡੇਰਾ ਹੈ। ਇਥੇ ਹਰ ਸਾਲ ਮਹਾਂ ਸ਼ਿਵਰਾਤਰੀ ਵਾਲੇ ਦਿਨ ਮੇਲਾ ਲਗਦਾ ਹੈ ਅਤੇ ਘੋਲ -ਖੇਡ ਹੁੰਦੇ ਹਨ।
ਗੈਲਰੀ
ਸੋਧੋ-
ਡੇਰਾ ਜਗਮਾਲਵਾਲੀ ਦਾ ਮੁੱਖ ਦੁਆਰ
-
ਡੇਰਾ ਜਗਮਾਲਵਾਲੀ ਦਾ ਇੱਕ ਦ੍ਰਿਸ਼
ਹਵਾਲੇ
ਸੋਧੋ- ↑ 1.0 1.1 "Jagmalwali Village in Dabwali (Sirsa) Haryana | villageinfo.in". villageinfo.in. Retrieved 2023-03-03.
- ↑ "Derajagmalwali". www.derajagmalwali.com. Retrieved 2023-03-03.