ਜਗਮੀਤ ਸਿੰਘ ਬਰਾੜ (ਜਨਮ 23 ਮਈ 1958 ਨੂੰ ਬਾਮ, ਮੁਕਤਸਰ ਜ਼ਿਲ੍ਹਾ, ਪੰਜਾਬ ) ਇੱਕ ਭਾਰਤੀ ਸਿਆਸਤਦਾਨ, ਵਕੀਲ, ਲੇਖਕ ਅਤੇ ਕਵੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਹੈ। [1] [2] ਉਸ ਨੇ ਲੋਕਹਿਤ ਅਭਿਆਨ ਸਿਆਸੀ ਪਾਰਟੀ ਵੀ ਬਣਾਈ। [3]

ਬਰਾੜ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਆਪਣੇ ਪਿਤਾ ਗੁਰਮੀਤ ਸਿੰਘ ਬਰਾੜ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਵਿਦਿਆਰਥੀ ਆਗੂ ਵਜੋਂ ਕੀਤੀ। [4]

ਉਹ ਛੋਟੀ ਉਮਰ ਵਿੱਚ ਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਿਹਾ। ਉਹ 1975 ਤੋਂ 1977 ਤੱਕ ਐਮਰਜੈਂਸੀ ਦੌਰਾਨ ਪੰਜਾਬ ਦੇ ਸਰਕਾਰੀ ਕਾਲਜ, ਮੁਕਤਸਰ ਵਿੱਚ ਪੜ੍ਹਦੇ ਵਿਦਿਆਰਥੀ ਆਗੂ ਵਜੋਂ ਜੇਲ੍ਹ ਵਿੱਚ ਰਿਹਾ ਅਤੇ ਰਾਜਨੀਤਿਕ ਮੁੱਦਿਆਂ 'ਤੇ ਕਈ ਵਾਰ ਗ੍ਰਿਫਤਾਰੀ ਦਿੱਤੀ। [5] ਉਹ 1979 ਤੋਂ 1980 ਤੱਕ ਅਕਾਲੀ ਸਰਕਾਰ ਵਿਰੁੱਧ ਸੱਤ ਮਹੀਨੇ ਬਠਿੰਡਾ ਜੇਲ੍ਹ ਵਿੱਚ ਰਿਹਾ। ਫਰੀਦਕੋਟ ਵਿੱਚ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵੇਲ਼ੇ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

ਉਸਨੇ 1980 ਅਤੇ 1984 ਵਿੱਚ ਗਿੱਦੜਬਾਹਾ ਤੋਂ ਪ੍ਰਕਾਸ਼ ਸਿੰਘ ਬਾਦਲ ਵਰਗੇ ਦਿੱਗਜਾਂ ਦੇ ਖਿਲਾਫ ਕਈ ਸਖ਼ਤ ਚੋਣਾਂ ਲੜੀਆਂ। 1980 ਵਿੱਚ, ਉਹ ਸਿਰਫ 22 ਸਾਲਾਂ ਦਾ ਸੀ ਅਤੇ ਗਿੱਦੜਬਾਹਾ ਤੋਂ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਵਿਧਾਨ ਸਭਾ ਚੋਣ ਲੜੀ। ਉਹ 1992 ਵਿੱਚ 10ਵੀਂ ਲੋਕ ਸਭਾ ਅਤੇ 1999 ਵਿੱਚ 13ਵੀਂ ਲੋਕ ਸਭਾ ਲਈ, ਕਾਂਗਰਸ ਪਾਰਟੀ ਦੀ ਟਿਕਟ 'ਤੇ ਪੰਜਾਬ ਦੇ ਫਰੀਦਕੋਟ ਹਲਕੇ ਤੋਂ ਚੁਣਿਆ ਗਿਆ। 1999 ਵਿੱਚ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਸੀ। ਇਸ ਨੂੰ ਵੱਡੀ ਜਿੱਤ ਮੰਨਿਆ ਗਿਆ ਕਿਉਂਕਿ ਲਹਿਰ ਕਾਂਗਰਸ ਵਿਰੋਧੀ ਸੀ। ਇੱਕ ਰਾਸ਼ਟਰੀ ਨੇਤਾ ਹੋਣ ਦੇ ਬਾਵਜੂਦ, ਉਹ ਦੋ ਸਥਾਨਕ ਨੇਤਾਵਾਂ ਤੋਂ 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਹਾਰ ਗਿਆ। ਉਸਨੇ 2014 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ ਪਰ ਰਾਜ ਭਰ ਵਿੱਚ ਸਰਗਰਮੀ ਨਾਲ ਪ੍ਰਚਾਰ ਕੀਤਾ ਸੀ।

ਉਹ 2005 ਤੋਂ 2012 ਤੱਕ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਰਿਹਾ। ਉਹ ਥੋੜ੍ਹੇ ਸਮੇਂ ਲਈ ਗੋਆ ਕਾਂਗਰਸ ਦੇ ਇੰਚਾਰਜ ਵੀ ਰਿਹਾ,। ਬਰਾੜ ਨੇ 35 ਸਾਲ ਤੋਂ ਵੱਧ ਲੰਬੇ ਸਮੇਂ ਤੱਕ ਪਾਰਟੀ ਦੀ ਸੇਵਾ ਕਰਨ ਤੋਂ ਬਾਅਦ ਕੇਂਦਰ ਅਤੇ ਪੰਜਾਬ ਪੱਧਰ 'ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨਾਲ ਮਤਭੇਦ ਹੋਣ ਕਾਰਨ 5 ਜਨਵਰੀ 2015 ਨੂੰ ਕਾਂਗਰਸ ਪਾਰਟੀ ਛੱਡ ਦਿੱਤੀ ਸੀ।

ਉਸਨੇ ਐਮ.ਏ ਅਤੇ ਐਲ.ਐਲ. ਬੀ. ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਸੀ।

ਹਵਾਲੇ

ਸੋਧੋ
  1. Parliament of India: Biographical Sketch – Jagmeet Singh Brar
  2. Business Standard, BSCAL 2 December 1996: Jagmeet Singh Brar returns to Congress
  3. "Brar announces 'alliance' with AAP, Sanjay says only a 'tie-up'". Hindustan Times (in ਅੰਗਰੇਜ਼ੀ). 2016-09-06. Retrieved 2021-09-27.
  4. "Members : Lok Sabha". 164.100.47.194. Retrieved 2021-09-27.
  5. Service, Tribune News. "Arrest Kairon, Dhindsa for scam: Jagmeet". Tribuneindia News Service (in ਅੰਗਰੇਜ਼ੀ). Retrieved 2021-09-27.