ਪਰਕਾਸ਼ ਸਿੰਘ ਬਾਦਲ
ਪਰਕਾਸ਼ ਸਿੰਘ ਬਾਦਲ ਦਾ ਜਨਮ (8 ਦਸੰਬਰ 1927 – 25 ਅਪ੍ਰੈਲ 2023) ਇੱਕ ਭਾਰਤੀ ਸਿਆਸਤਦਾਨ ਸੀ। ਉਸਨੇ 1970 ਤੋਂ 1971 ਤੱਕ, 1977 ਤੋਂ 1980 ਤੱਕ, 1997 ਤੋਂ 2002 ਤੱਕ ਅਤੇ 2007 ਤੋਂ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਉਹ ਇੱਕ ਸਿੱਖ ਕੇਂਦਰਿਤ ਪੰਜਾਬੀ ਖੇਤਰੀ ਰਾਜਨੀਤਕ ਦਲ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਸੀ ਅਤੇ 1995 ਤੋਂ 31 ਜਨਵਰੀ 2008 ਤੱਕ ਪਾਰਟੀ ਦਾ ਪ੍ਰਧਾਨ ਰਿਹਾ। ਉਹ 1972 ਤੋਂ 1977, 1980 ਤੋਂ 1983 ਅਤੇ 2002 ਤੋਂ 2007 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਵੀ ਰਿਹਾ ਅਤੇ 1977 ਤੋਂ 1977 ਤੱਕ ਮੋਰਾਰਜੀ ਦੇਸਾਈ ਦੇ ਮੰਤਰਾਲੇ ਵਿੱਚ 11ਵੇਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਿਹਾ। ਉਹ ਸ਼੍ਰੋਮਣੀ ਅਕਾਲੀ ਦਲ (SAD) ਪਾਰਟੀ ਦਾ 1995 ਤੋਂ 2008 ਤੱਕ ਪ੍ਰਧਾਨ ਰਿਹਾ ਅਤੇ ਫਿਰ ਉਸਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਇਸ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ।[1][2] ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ[3] ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇਸਦਾ ਬਹੁਤ ਪ੍ਰਭਾਵ ਰਿਹਾ। ਭਾਰਤ ਸਰਕਾਰ ਨੇ ਉਸਨੂੰ 2015 ਵਿੱਚ ਦੂਜੇ-ਸਭ ਤੋਂ ਉੱਚੇ ਨਾਗਰਿਕ ਪੁਰਸਕਾਰ, ਪਦਮ ਵਿਭੂਸ਼ਨ, ਨਾਲ ਸਨਮਾਨਿਤ ਕੀਤਾ।
ਪਰਕਾਸ਼ ਸਿੰਘ ਬਾਦਲ | |
---|---|
8ਵਾਂ ਪੰਜਾਬ ਦਾ ਮੁੱਖ ਮੰਤਰੀ | |
ਦਫ਼ਤਰ ਵਿੱਚ 1 ਮਾਰਚ 2007 – 16 ਮਾਰਚ 2017 | |
ਉਪ | ਸੁਖਬੀਰ ਸਿੰਘ ਬਾਦਲ (2009 ਤੋਂ) |
ਤੋਂ ਪਹਿਲਾਂ | ਅਮਰਿੰਦਰ ਸਿੰਘ |
ਤੋਂ ਬਾਅਦ | ਅਮਰਿੰਦਰ ਸਿੰਘ |
ਦਫ਼ਤਰ ਵਿੱਚ 12 ਫਰਵਰੀ 1997 – 26 ਫਰਵਰੀ 2002 | |
ਤੋਂ ਪਹਿਲਾਂ | ਰਾਜਿੰਦਰ ਕੌਰ ਭੱਠਲ |
ਤੋਂ ਬਾਅਦ | ਅਮਰਿੰਦਰ ਸਿੰਘ |
ਦਫ਼ਤਰ ਵਿੱਚ 20 ਜੂਨ 1977 – 17 ਫਰਵਰੀ 1980 | |
ਤੋਂ ਪਹਿਲਾਂ | ਰਾਸ਼ਟਰਪਤੀ ਸ਼ਾਸ਼ਨ |
ਤੋਂ ਬਾਅਦ | ਰਾਸ਼ਟਰਪਤੀ ਸ਼ਾਸ਼ਨ |
ਦਫ਼ਤਰ ਵਿੱਚ 27 ਮਾਰਚ 1970 – 14 ਜੂਨ 1971 | |
ਤੋਂ ਪਹਿਲਾਂ | ਗੁਰਨਾਮ ਸਿੰਘ |
ਤੋਂ ਬਾਅਦ | ਰਾਸ਼ਟਰਪਤੀ ਸ਼ਾਸ਼ਨ |
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ | |
ਦਫ਼ਤਰ ਵਿੱਚ 2 ਅਕਤੂਬਰ 1972 – 30 ਅਪ੍ਰੈਲ 1977 | |
ਤੋਂ ਪਹਿਲਾਂ | ਜਸਵਿੰਦਰ ਸਿੰਘ ਬਰਾੜ |
ਤੋਂ ਬਾਅਦ | ਬਲਰਾਮ ਜਾਖੜ |
ਦਫ਼ਤਰ ਵਿੱਚ 7 ਜੂਨ 1980 – 7 ਅਕਤੂਬਰ 1983 | |
ਤੋਂ ਪਹਿਲਾਂ | ਬਲਰਾਮ ਜਾਖੜ |
ਤੋਂ ਬਾਅਦ | ਗੁਰਬਿੰਦਰ ਕੌਰ ਬਰਾੜ |
ਦਫ਼ਤਰ ਵਿੱਚ 26 ਫਰਵਰੀ 2002 – 1 ਮਾਰਚ 2007 | |
ਤੋਂ ਪਹਿਲਾਂ | ਚੌਧਰੀ ਜਗਜੀਤ ਸਿੰਘ |
ਤੋਂ ਬਾਅਦ | ਰਾਜਿੰਦਰ ਕੌਰ ਭੱਠਲ |
11ਵਾਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਭਾਰਤ ਸਰਕਾਰ | |
ਦਫ਼ਤਰ ਵਿੱਚ 28 ਮਾਰਚ 1977 – 19 ਜੂਨ 1977 | |
ਪ੍ਰਧਾਨ ਮੰਤਰੀ | ਮੋਰਾਰਜੀ ਦੇਸਾਈ |
ਤੋਂ ਪਹਿਲਾਂ | ਜਗਜੀਵਨ ਰਾਮ |
ਤੋਂ ਬਾਅਦ | ਸੁਰਜੀਤ ਸਿੰਘ ਬਰਨਾਲਾ |
ਨਿੱਜੀ ਜਾਣਕਾਰੀ | |
ਜਨਮ | ਅਬੁਲ ਖੁਰਾਣਾ, ਪੰਜਾਬ ਪ੍ਰਾਂਤ, ਬ੍ਰਿਟਿਸ਼ ਭਾਰਤ | 8 ਦਸੰਬਰ 1927
ਮੌਤ | 25 ਅਪ੍ਰੈਲ 2023 ਮੋਹਾਲੀ, ਪੰਜਾਬ, ਭਾਰਤ | (ਉਮਰ 95)
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਹੋਰ ਰਾਜਨੀਤਕ ਸੰਬੰਧ | ਕੌਮੀ ਜਮਹੂਰੀ ਗਠਜੋੜ (1998-2020) |
ਜੀਵਨ ਸਾਥੀ | ਸੁਰਿੰਦਰ ਕੌਰ ਬਾਦਲ (1959-2011) |
ਬੱਚੇ | 2 (ਸੁਖਬੀਰ ਸਿੰਘ ਬਾਦਲ ਅਤੇ 1 ਹੋਰ) |
ਰਿਸ਼ਤੇਦਾਰ | ਗੁਰਦਾਸ ਸਿੰਘ ਬਾਦਲ (ਭਰਾ) ਮਨਪ੍ਰੀਤ ਸਿੰਘ ਬਾਦਲ (ਭਤੀਜਾ) |
ਰਿਹਾਇਸ਼ | ਬਾਦਲ, ਪੰਜਾਬ, ਭਾਰਤ |
ਪੇਸ਼ਾ | ਸਿਆਸਤਦਾਨ |
ਦਸਤਖ਼ਤ | |
ਮੁੱਢਲੀ ਜ਼ਿੰਦਗੀ
ਸੋਧੋਪਰਕਾਸ਼ ਸਿੰਘ ਬਾਦਲ ਦਾ ਜਨਮ ਮਲੋਟ ਨੇੜੇ, ਅਬੁਲ ਖੁਰਾਣਾ ਵਿੱਚ 8 ਦਸੰਬਰ 1927 ਨੂੰ ਹੋਇਆ ਸੀ। ਉਹ ਢਿੱਲੋਂ ਗੋਤ ਨਾਲ ਸਬੰਧਿਤ ਸੀ।[4] ਉਸ ਦੇ ਪਿਤਾ ਦਾ ਨਾਮ ਰਘੂਰਾਜ ਸਿੰਘ ਅਤੇ ਮਾਤਾ ਦਾ ਨਾਮ ਸੁੰਦਰੀ ਕੌਰ ਸੀ।[5] ਉਨ੍ਹਾਂ ਨੇ ਲਾਹੌਰ ਦੇ ਫੋਰਸੇਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।[6]
ਸਿਆਸੀ ਜੀਵਨ
ਸੋਧੋਪਰਕਾਸ਼ ਸਿੰਘ ਬਾਦਲ ਨੇ 1947 ਵਿੱਚ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦਾ ਸਰਪੰਚ ਅਤੇ ਬਾਅਦ ਵਿੱਚ ਬਲਾਕ ਸੰਮਤੀ, ਲੰਬੀ ਦਾ ਚੇਅਰਮੈਨ ਰਿਹਾ। ਐਫ.ਸੀ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਉਪਰੰਤ ਉਹ ਵਕੀਲ ਬਣਨਾ ਚਾਹੁੰਦਾ ਸੀ ਆਏ ਉਸਨੇ ਪੰਜਾਬ ਯੂਨੀਵਰਸਿਟੀ ਵਿੱਚ ਐਲ.ਐਲ.ਬੀ ਵਿੱਚ ਦਾਖ਼ਲਾ ਲਿਆ, ਪਰ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਣਾ ਨਾਲ ਉਹ ਸਿਆਸੀ ਤੌਰ 'ਤੇ ਸਰਗਰਮ ਹੋ ਗਿਆ। 1957 ਵਿੱਚ ਪਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ।[7] ਫਿਰ 1969 ਵਿੱਚ ਮੁੜ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਅਕਾਲੀ ਦਲ ਤੇ ਜਨਸੰਘ ਦੀ ਮਿਲੀਜੁਲੀ ਸਰਕਾਰ ਦੀ ਜਸਟਿਸ ਗੁਰਨਾਮ ਸਿੰਘ ਵਜ਼ਾਰਤ ਵਿੱਚ ਮੰਤਰੀ ਰਿਹਾ[7] ਉਸ ਨੂੰ ਆਮ ਤੌਰ 'ਤੇ ਮੀਡੀਆ ਤੇ ਲੋਕ ਵੱਡੇ ਬਾਦਲ ਵਜੋਂ ਜਾਣਦੇ ਅਤੇ ਉਚਾਰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਨੂੰ ਦਰਪੇਸ਼ ਚੁਣੌਤੀਆਂ ਤੋਂ ਬਾਹਰ ਕੱਢਣ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਹੁੰਦੀ ਸੀ[8][9]
ਪ੍ਰਕਾਸ਼ ਸਿੰਘ ਬਾਦਲ 11 ਵਾਰ ਵਿਧਾਇਕ (1 ਵਾਰ ਮਲੋਟ ਅਤੇ 5-5 ਵਾਰ ਗਿੱਦੜਬਾਹਾ ਅਤੇ ਲੰਬੀ ਤੋਂ), 5 ਵਾਰ ਮੁੱਖ ਮੰਤਰੀ (1970, 1977, 1992, 2007, 2012) ਅਤੇ 1 ਵਾਰ ਕੇਂਦਰੀ ਮੰਤਰੀ ਰਿਹਾ ਸੀ।
ਉਹ 2022 ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਗਏ।
ਵਿਵਾਦ ਅਤੇ ਨਿੱਜੀ ਭ੍ਰਿਸ਼ਟਾਚਾਰ
ਸੋਧੋਪਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ, ਪੁੱਤਰ ਸੁਖਬੀਰ ਸਿੰਘ ਅਤੇ ਸੱਤ ਹੋਰ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਮੱਦਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸੱਤ ਸਾਲ ਦੇ ਅਰਸੇ ਦੇ ਬਾਅਦ 2003 ਵਿੱਚ ਸਾਰੇ ਸ਼ੱਕੀਆਂ ਨੂੰ ਸਬੂਤਾਂ ਦੀ ਘਾਟ ਕਾਰਨ 2010 ਵਿੱਚ ਮੋਹਾਲੀ ਦੀ ਇੱਕ ਸਥਾਨਕ ਅਦਾਲਤ ਨੇ ਬਰੀ ਕਰ ਦਿੱਤਾ ਸੀ।[10]
ਬਾਦਲ ਪਰਿਵਾਰ ਭ੍ਰਿਸ਼ਟਾਚਾਰ ਅਤੇ ਮੋਗਾ ਛੇੜਛਾੜ ਮਾਮਲਾ
ਸੋਧੋਅਪ੍ਰੈਲ 2015 ਵਿੱਚ, ਮੋਗਾ ਜ਼ਿਲ੍ਹੇ ਵਿੱਚ, ਗਿਲ ਪਿੰਡ ਦੇ ਨੇੜੇ ਚੱਲਦੀ ਬੱਸ ਵਿੱਚ ਛੇੜਛਾੜ ਅਤੇ ਬਾਹਰ ਸੁੱਟ ਦੇਣ ਨਾਲ ਇੱਕ ਕਿਸ਼ੋਰ ਕੁੜੀ ਦੀ ਮੌਤ ਹੋ ਗਈ ਅਤੇ ਉਸ ਦੀ ਮਾਤਾ ਗੰਭੀਰ ਜ਼ਖ਼ਮੀ ਹੋ ਗਈ ਸੀ।[11]ਇਹ ਬੱਸ ਬਾਦਲ ਪਰਿਵਾਰ ਦੀ ਮਾਲਕੀ ਔਰਬਿਟ ਐਵੀਏਸ਼ਨ ਕੰਪਨੀ ਦੀ ਸੀ।[12][13]
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ Bains, Satinder (31 January 2008). "Sukhbir Badal becomes youngest president of Shiromani Akali Dal". Punjab Newsline. Archived from the original on 28 November 2010. Retrieved 10 December 2010.
- ↑ Badal Jr. is Akali president. The Hindu. (1 February 2008). Retrieved 17 October 2015.
- ↑ SAD-Sant Samaj combine sweeps SGPC elections. The Tribune. Retrieved 17 October 2015.
- ↑ Mohan, Archis (2012-01-31). "Close race for Badal & rival". The Telegraph. Calcutta, India.
- ↑ Bakshi, S.R. Parkash Singh Badal:Chief Minister of Punjab. APH Publishing Corporation, 1998, p. 11.
- ↑ Gopal, Navjeevan (Mar 15, 2012). "Literate, under middle, ninth passed all in new cabinet". Indian Express. Retrieved 2 June 2014.
- ↑ 7.0 7.1 "The grand old man of Akali politics", CNN-IBN, 2007, Retrieved 2011-10-25. http://ibnlive.in.com/news/the-grand-old-man-of-akali-politics/34960-4.html Archived 2013-10-10 at the Wayback Machine.
- ↑ ਕੇ. ਐਸ. ਚਾਵਲਾਵੱਡੇ ਬਾਦਲ ਬਿਨਾਂ ਗੁਜ਼ਾਰਾਨਹੀਂ ਅਕਾਲੀ ਦਲ ਦਾ
- ↑ "ਕਿਸਾਨੀ ਮੋਰਚੇ ਵਿਚ ਅਕਾਲੀ ਦਲ ਦੀ ਛਾਲ". Tribuneindia News Service (in ਅੰਗਰੇਜ਼ੀ). Archived from the original on 2020-10-08. Retrieved 2020-10-06.
- ↑ Badal, family acquitted in corruption case
- ↑ Webdesk, DNA News (2 May 2015). "Moga molestation: Punjab education minister stirs up controversy, says victim death 'god's will'". DNA India. Retrieved 2 May 2015.
- ↑ Sharma, Sandipan (1 May 2015). "Why spare the bus owners? Punjab molestation case is no different from Uber rape incident". First Post. Retrieved 2 May 2015.
- ↑ Patel, Anand Kumar (4 May 2015). "Punjab Teen Molestation Case: Family Cremates Body As Chief Minister Steps In". NDTV. Retrieved 4 May 2015.
ਬਾਹਰੀ ਲਿੰਕ
ਸੋਧੋ- ਪਰਕਾਸ਼ ਸਿੰਘ ਬਾਦਲ ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ