ਜਗਸੀਰ ਸਿੰਘ ਵਿਯੋਗੀ
ਜਗਸੀਰ ਸਿੰਘ ਵਿਯੋਗੀ (6 ਜਨਵਰੀ 1958 - 18 ਅਗਸਤ 2023) ਪੰਜਾਬ ਦੇ ਗ਼ਜ਼ਲਗੋ, ਚਿੱਤਰਕਾਰ, ਗਾਇਕ ਅਤੇ ਸੰਗੀਤਕਾਰ ਸਨ। ਉਹ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਜਨਾਬ ਦੀਪਕ ਜੈਤੋਈ ਸਾਹਿਬ ਦੇ ਸ਼ਾਗਿਰਦ ਸਨ। ਆਪ ਦਾ ਜਨਮ ਮੰਡੀ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਆਪ 18 ਅਗਸਤ 2023 ਨੂੰ ਇਸ ਰੰਗਲੇ ਜਹਾਨ ਨੂੰ ਅਲਵਿਦਾ ਕਹਿ ਗਏ।
ਸਾਹਿਤਕ ਅਤੇ ਸੰਗੀਤ
ਸੋਧੋਉਨ੍ਹਾਂ ਦੀ ਗ਼ਜ਼ਲਾਂ ਦੀ ਕਿਤਾਬ ‘ਬੀਤੇ ਮੌਸਮਾਂ ਦੀ ਯਾਦ’ ਛੱਪ ਚੁੱਕੀ ਹੈ। ਉਨ੍ਹਾਂ ਨੇ ਰਾਮਪੁਰਾ ਫੂਲ ਵਿਚ ਸ਼ਿਵਰੰਜਨੀ ਕਲਾ ਕੇਂਦਰ ਖੋਲ੍ਹਿਆ ਹੋਇਆ ਸੀ, ਜਿੱਥੇ ਦੂਰੋਂ-ਦੂਰੋਂ ਸੰਗੀਤ ਸਿੱਖਣ ਦੇ ਚਾਹਵਾਨ ਆਉਂਦੇ ਸਨ। ਬਤੌਰ ਪੇਂਟਰ ਉਨ੍ਹਾਂ ਨੇ ਉੱਘੇ ਚਿੱਤਰਕਾਰ ਸੋਭਾ ਸਿੰਘ ਨੂੰ ਉਸਤਾਦ ਧਾਰਿਆ ਸੀ। ਇਸ ਤਰ੍ਹਾਂ ਨੇ ਉਨ੍ਹਾਂ ਨੇ ਕਈ ਖ਼ੂਬਸੂਰਤ ਪੇਟਿੰਗਜ਼ ਬਣਾਈਆਂ। ਉਹਨਾਂ ਦੇ ਜੀਵਨ ਤੇ ਓਸ਼ੋ ਦਾ ਪ੍ਰਭਾਵ ਵੀ ਰਿਹਾ।
ਗੀਤਕਾਰ
ਸੋਧੋਉਨ੍ਹਾਂ ਵੱਲੋਂ ਲਿਖੇ ਗੀਤਾਂ ਨੂੰ ਗਾਇਕਾ ਰੰਜਨਾ, ਗੋਰਾ ਚੱਕ ਵਾਲਾ, ਜਸਵਿੰਦਰ ਬਰਾੜ, ਹਰਦੇਵ ਮਾਹੀਨੰਗਲ, ਬੀਨਾ ਸਾਗਰ, ਰਾਜ ਮਾਨ, ਗੁਰਮੇਲ ਸਿੱਧੂ ਤੋਂ ਇਲਾਵਾ ਹੋਰ ਕਈ ਗਾਇਕ ਕਲਾਕਾਰਾਂ ਨੇ ਆਵਾਜ਼ ਦਿੱਤੀ। ਉਨ੍ਹਾਂ ਦੇ ਸ਼ਾਗਿਰਦ ਗੋਰਾ ਚੱਕ ਵਾਲਾ ਦੀ ਪਹਿਲੀ ਕੈਸਿਟ ‘ਗਲੀਆਂ ਉਦਾਸ ਹੋ ਗਈਆਂ’ ਦੇ ਗੀਤ ਵੀ ਜਗਸੀਰ ਵਿਯੋਗੀ ਨੇ ਲਿਖੇ ਸਨ।